ਸੂਬੇ ਦੇ ਪਹਿਲੇ ਆਈਸੀਸੀਸੀ ਦਾ ਰੱਖਿਆ ਨੀਂਹ ਪੱਥਰ

ਸੂਬੇ ਦੇ ਪਹਿਲੇ ਆਈਸੀਸੀਸੀ ਦਾ ਰੱਖਿਆ ਨੀਂਹ ਪੱਥਰ

ਲੋਕ ਸਭਾ ਦੇ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਪੁਲਿਸ ਲਾਈਨ ਵਿਖੇ ਸਮਾਰਟ ਸਿਟੀ ਪ੍ਰਾਜੈਕਟ ਦੇ ਪਹਿਲੇ ਇੰਟੀਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਨੀਂਹ ਪੱਥਰ ਰੱਖਿਆ। ਸਮਾਰਟ ਸਿਟੀ ਪ੍ਰਾਜੈਕਟ ਦੀ ਇਹ ਪਹਿਲੀ ਕੜੀ ਦੀ ਸ਼ੁਰੂਆਤ ਹੈ ਜਿਸ ‘ਤੇ 1.72 ਕਰੋੜ ਰੁਪਏ ਖਰਚ ਹੋਣਗੇ ਅਤੇ ਇਹ 6 ਮਹੀਨਿਆਂ ਵਿਚ ਬਣ ਕੇ ਤਿਆਰ ਹੋ ਜਾਵੇਗਾ। ਵਿਧਾਇਕ ਪਰਗਟ ਸਿੰਘ, ਸੁਸ਼ੀਲ ਕੁਮਾਰ ਰਿੰਕੂ, ਬਾਵਾ ਹੈਨਰੀ ਤੇ ਰਾਜਿੰਦਰ ਬੇਰੀ, ਪੁਲਿਸ ਕਮਿਸ਼ਨਰ ਗੁਰਪ੫ੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਸਮਾਰਟ ਸਿਟੀ ਦੇ ਸੀ.ਈ.ਓ ਵਿਸ਼ੇਸ਼ ਸਾਰੰਗਲ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਇਸ ਵੱਕਾਰੀ ਪ੫ਾਜੈਕਟ ਦਾ ਨੀਂਹ ਪੱਥਰ ਚੌਧਰੀ ਸੰਤੋਖ ਸਿੰਘ ਨੇ ਸਥਾਨਕ ਪੁਲਿਸ ਲਾਈਨਜ਼ ਵਿਚ ਰੱਖਿਆ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਕਮਾਂਡ ਸੈਂਟਰ ਹੋਵੇਗਾ। ਇਸ ਪ੫ਾਜੈਕਟ ਅਧੀਨ 116 ਕਰੋੜ ਰੁਪਏ ਖਰਚ ਕੇ ਸ਼ਹਿਰ ਵਿੱਚ 250 ਥਾਵਾਂ ‘ਤੇ 1250 ਸੀਸੀਟੀਵੀ ਕੈਮਰੇ ਲਗਾਏ ਜਾਣਗੇ।

ਇਸ ਮੌਕੇ ਗੱਲਬਾਤ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਦੇ ਤਿੰਨ ਸ਼ਹਿਰ ਅੰਮਿ੫ਤਸਰ, ਲੁਧਿਆਣਾ ਤੇ ਜਲੰਧਰ ਸਮਾਰਟ ਸਿਟੀ ਮਿਸ਼ਨ ਤਹਿਤ ਸਮਾਰਟ ਸਿਟੀ ਪ੫ਾਜੈਕਟ ਲਈ ਚੁਣੇ ਗਏ ਸਨ ਪਰ ਇਸ ਪ੫ਾਜੈਕਟ ਤਹਿਤ ਕੰਮ ਸ਼ੁਰੂ ਕਰਵਾਉਣ ਵਿਚ ਜਲੰਧਰ ਨੇ ਪਹਿਲਾ ਨੰਬਰ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੫ਾਜੈਕਟ ਤਹਿਤ ਜਿੱਥੇ ਲੋਕਾਂ ਨੂੰ ਵਧੀਆ ਪ੫ਸ਼ਾਸਨ ਮੁਹੱਈਆ ਕਰਵਾਇਆ ਜਾਵੇਗਾ, ਉਥੇ ਇਹ ਪ੫ਾਜੈਕਟ ਸ਼ਹਿਰ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਦੇਣ ਲਈ ਇੱਕ ਕੇਂਦਰ ਬਿੰਦੂ ਵਜੋਂ ਉੱਭਰੇਗਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਜਲੰਧਰ ਸ਼ਹਿਰ ਦਾ ਆਪਾਤਕਾਲੀਨ ਅਤੇ ਆਫ਼ਤ ਪ੫ਬੰਧਨ ਲਈ ਵੀ ਮੰਚ ਵਜੋਂ ਵਿਕਸਤ ਹੋਵੇਗਾ। ਆਈਟੀ ਸਹੂਲਤਾਂ ਨਾਲ ਲੈਸ ਇਹ ਕੇਂਦਰ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਸ਼ਹਿਰ ਵਿਚ ਵਧੀਆ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੰਮ ਆਵੇਗਾ। ਉਨ੍ਹਾਂ ਕਿਹਾ ਕਿ ਇਸ ਤਹਿਤ ਪੋਰਟਲ ਅਤੇ ਮੋਬਾਇਲ ਐਪਲੀਕੇਸ਼ਨ, ਸਿਟੀ ਸਰਵੀਲੈਂਸ ਸਿਸਟਮ, ਯੂਟਿਲਟੀ ਮੈਨੇਜਮੈਂਟ ਸਿਸਟਮ, ਇੰਟੈਲੀਜੈਂਟ ਟਰਾਂਸਫਾਰਮ ਮੈਨੇਜਮੈਂਟ ਸਿਸਟਮ, ਇੰਟੀਗਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ, ਡਾਟਾ ਸੈਂਟਰ, ਸਮਾਰਟ ਨੈੱਟਵਰਕ ਅਤੇ ਹੋਰ ਸੁਵਿਧਾਵਾਂ ਨਾਲ ਲੈਸ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਹੋਰਨਾਂ ਸ਼ਹਿਰਾਂ ਨਾਲ ਅਗੇਤੀ ਸੂਚਨਾ ਪ੫ਣਾਲੀ, ਆਪਾਤਕਾਲੀਨ ਸਥਿਤੀ ਨਾਲ ਨਜਿੱਠਣ ਅਤੇ ਹੋਰ ਸੰਪਰਕ ਸਥਾਪਨ ਕਰਨ ਵਿਚ ਵੀ ਸਹਾਈ ਹਵੇਗਾ। ਉਨ੍ਹਾਂ ਕਿਹਾ ਕਿ ਇਸ ਪ੫ਾਜੈਕਟ ਤਹਿਤ ਕੰਮ ਆਉਣ ਵਾਲੇ ਛੇ ਮਹੀਨਿਆਂ ਵਿਚ ਮੁਕੰਮਲ ਹੋ ਜਾਵੇਗਾ। ਇਸ ਮੌਕੇ ਡੀਸੀਪੀ ਪੀਬੀਐੱਸ ਪਰਮਾਰ, ਏਡੀਸੀਪੀ ਡੀ ਸੁਡਰਵਿਜ਼ੀ , ਸਚਿਨ ਗੁਪਤਾ ਤੇ ਪੀਐੱਸ ਭੰਡਾਲ, ਏਸੀਪੀ ਸਤਿੰਦਰ ਚੱਢਾ, ਡੀਐੱਸ ਬੁੱਟਰ, ਐੱਚਐੱਸ ਭੱਲਾ ਤੇ ਹੋਰ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: