ਸੂਬੇ ਦੀ ਸਿਆਸਤ ਵਿੱਚ ਵੱਡੇ ਸੁਧਾਰਾਂ ਦੀ ਲੋੜ

ss1

ਸੂਬੇ ਦੀ ਸਿਆਸਤ ਵਿੱਚ ਵੱਡੇ ਸੁਧਾਰਾਂ ਦੀ ਲੋੜ

images54ਦਿੜ੍ਹਬਾ ਮੰਡੀ 25 ਨਵੰਬਰ (ਰਣ ਸਿੰਘ ਚੱਠਾ)-ਪੰਜਾਬ ਦੀ ਸਿਆਸਤ ਬਹੁਤ ਗੰਦੀ ਹੋ ਚੁੱਕੀ ਹੈ। ਜੋ ਵੀ ਇਸ ‘ਚ ਪੈਰ ਪਾਵੇਗਾ, ਉਹ ਲਿੱਬੜ ਜਾਵੇਗਾ। ਇਸ ਸਿਆਸਤ ‘ਚ ਗੱਲਾਂ ਵੀ ਗਾਲ੍ਹਾਂ ਵਰਗੀਆਂ ਕੀਤੀਆ ਜਾਂਦੀਆਂ ਨੇ। ਪੰਜਾਬ ਜਾਂ ਦੇਸ਼ ਦੀ ਸਿਆਸਤ ‘ਚ ਅੱਜ ਆਦਰਸ਼ ਵਰਗੀ ਕੋਈ ਗੱਲ ਨਹੀਂ ਹੈ। ਇੱਥੋਂ ਦੇ ਸਿਆਸੀ ਨੇਤਾ ਵਿਧਾਇਕ, ਸੰਸਦ ਮੈਂਬਰ ਜਾਂ ਮੰਤਰੀ ਤਾਂ ਬਣ ਜਾਂਦੇ ਹਨ ਅਤੇ ਕੁਰਸੀਆਂ-ਸਹੂਲਤਾਂ ਪ੍ਰਾਪਤ ਕਰ ਲੈਂਦੇ ਹਨ ਪਰ ਦੇਸ਼ ਜਾਂ ਲੋਕਾਂ ਵਾਸਤੇ ਕੁਝ ਨਹੀਂ ਕਰਦੇ। ਉਨ੍ਹਾਂ ਦਾ ਸਾਰਾ ਸਮਾਂ ਹੜੱਪਣ ‘ਚ ਹੀ ਲੱਗਾ ਰਹਿੰਦਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕੱਲਿਆਂ ਝਾੜੂ ਫੜ ਲੈਣ ਨਾਲ ‘ਸਵੱਛ ਭਾਰਤ’ ਦੀ ਮੁਹਿੰਮ ਕਾਮਯਾਬ ਨਹੀਂ ਹੁੰਦੀ,ਪ੍ਰਧਾਨ ਮੰਤਰੀ ਵੱਲੋਂ 1000 ਤੇ 500 ਦੇ ਨੋਟ ਬੰਦ ਕਰਨ ਨਾਲ ਦੇਸ ਚੋਂ ਰਿਸਵਤਖੋਰੀ,ਕਾਲਾ ਧਨ ਅਤੇ ਗਰੀਬਾਂ ਦੀ ਲੁੱਟ ਨਹੀ ਬੰਦ ਹੁੰਦੀ,ਸਗੋਂ ਇਸ ਵਾਸਤੇ ਪੂਰੇ ਦੇਸ਼ ਦੀ ਸੋਚ ਬਦਲਣ ਦੀ ਲੋੜ ਹੈ। ਦੇਸ਼ ਨੂੰ ਜਿਸ ਤਰ੍ਹਾਂ ਦੀ ਅਗਵਾਈ ਚਾਹੀਦੀ ਸੀ ਅਤੇ ਲੋਕਾਂ ‘ਚ ਜਿਸ ਤਰ੍ਹਾਂ ਦੀ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਸੀ,ਅਜਿਹਾ ਨਹੀਂ ਹੋ ਸਕਿਆ।ਅੱਜ ਦੇਸ਼ ਆਜ਼ਾਦ ਹੋਏ ਨੂੰ 70 ਸਾਲ ਬੀਤ ਚੱਲੇ ਹਨ ਪਰ ਅਸੀਂ ਪੁਰਾਣੇ ਇੰਡੀਅਨ ਤੋਂ ਵੀ ਗਏ-ਗੁਜ਼ਰੇ ਹੋ ਗਏ ਹਾਂ।ਦੇਸ਼ ‘ਚ ਕਦਰ-ਕੀਮਤਾਂ ਬੁਰੀ ਤਰ੍ਹਾਂ ਨਾਲ ਨਿੱਘਰ ਗਈਆਂ ਹਨ। ਇਸ ਕਾਰਨ ਹਰ ਪਾਸੇ ਹਫੜਾ-ਦਫੜੀ ਦਾ ਦੌਰ ਹੈ ਅਤੇ ਲੋਕਾਂ ‘ਚ ਬੇਚੈਨੀ ਦੀ ਭਾਵਨਾ ਦਿਨੋਂ-ਦਿਨ ਵਧਦੀ ਜਾ ਰਹੀ ਹੈ।ਅੱਜ ਪਾਰਟੀਆਂ ਅਤੇ ਨੇਤਾਵਾਂ ‘ਚ ਦੇਸ਼ ਦੀਆਂ ਸਮੱਸਿਆਵਾਂ ਬਾਰੇ ਕੋਈ ਚਿੰਤਾ ਨਹੀਂ ਹੈ। ਦੇਸ਼ ਦੀ ਤਰੱਕੀ ਦੀ ਥਾਂ ਲੋਕ ਆਪਣੀ ਤਰੱਕੀ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ।ਲੋਕ ਆਪਣੇ ਦੇਸ਼ ‘ਚ ਕ੍ਰਾਂਤੀਕਾਰੀ ਤਬਦੀਲੀ ਚਾਹੁੰਦੇ ਹਨ। ਇਸ ਕਰਕੇ ਜਦੋਂ ਵੀ ਕੋਈ ਨਵੀਂ ਪਾਰਟੀ ਉੱਠਦੀ ਹੈ ਤਾਂ ਉਹ ਆਸ ਭਰੀਆਂ ਨਜ਼ਰਾਂ ਨਾਲ ਉਸ ਵੱਲ ਦੇਖਣ ਲੱਗ ਪੈਂਦੇ ਹਨ। ਜਦੋਂ ਮਨਪ੍ਰੀਤ ਬਾਦਲ ਨੇ ਪੰਜਾਬ ਪੀਪਲਜ਼ ਪਾਰਟੀ ਬਣਾਈ ਸੀ ਤਾਂ ਲੋਕ ਇੱਕਦਮ ਉਸ ਵੱਲ ਉੱਲਰ ਪਏ ਸਨ।ਖਟਕੜ ਕਲਾਂ ਦੀ ਰੈਲੀ ‘ਚ ਮਨਪ੍ਰੀਤ ਬਾਦਲ ਨੂੰ ਸੁਣਨ ਲਈ ਲੱਖਾਂ ਲੋਕ ਆਣ ਜੁੜੇ ਸਨ ਪਰ ਛੇਤੀ ਹੀ ਲੋਕਾਂ ਦੀ ਆਸ ਨਿਰਾਸ਼ਾ ‘ਚ ਬਦਲ ਗਈ। ਇਸੇ ਤਰ੍ਹਾਂ ਪਹਿਲਾਂ ਲੋਕ ਵੱਡੀ ਆਸ ਲੈ ਕੇ ‘ਆਪ’ ਵੱਲ ਉੱਲਰਦੇ ਨਜ਼ਰ ਆਏ, ਜਦੋਂ ਕਿ ਹੁਣ ਪੰਜਾਬ ‘ਚ ‘ਆਪ’ ਦਾ ਜਾਦੂ ਟੁੱਟਣ ਲੱਗਾ ਹੈ। ਇਸ ਪਾਰਟੀ ਨੂੰ ਲੈ ਕੇ ਵੀ ਲੋਕਾਂ ਦੇ ਮਨਾਂ ‘ਚ ਨਿਰਾਸ਼ਾ ਭਰ ਰਹੀ ਹੈ। ਉਨ੍ਹਾਂ ਨੂੰ ਛੇਤੀ ਹੀ ਮਹਿਸੂਸ ਹੋਣ ਲੱਗਾ ਹੈ ਕਿ ‘ਆਪ’ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕਦੀ। ਹੁਣ ਘਰਾਂ‘ਚ ਬੈਠੇ ਲੋਕ ਕਿਸੇ ਹੋਰ ਪਾਰਟੀ ਦੇ ਉਭਾਰ ਵੱਲ ਦੇਖਣ ਲੱਗੇ ਹਨ।ਭਾਰਤ ਵਰਗੀ ਰਿਸ਼ਵਤਖੋਰੀ ਕਿਸੇ ਹੋਰ ਦੇਸ ‘ਚ ਨਹੀਂ,ਜਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਭਾਰਤ ‘ਚ ਹੈ, ਉਸ ਦੀ ਕੈਨੇਡਾ ਅਮਰੀਕਾ ਵਰਗੇ ਦੇਸਾਂ ‘ਚ ਕੋਈ ਹੋਂਦ ਨਹੀਂ ਹੈ।ਜਦੋਂ ਤੱਕ ਭਾਰਤ ਭ੍ਰਿਸ਼ਟਾਚਾਰ ਤੋਂ ਨਹੀਂ ਉੱਭਰਦਾ, ਇਸ ਦੇ ਚਿਹਰੇ ‘ਤੇ ਰੌਣਕ ਨਹੀਂ ਆ ਸਕਦੀ।

Share Button

Leave a Reply

Your email address will not be published. Required fields are marked *