ਸੂਬੇ ਦੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਹਰ ਫਰੰਟ ਤੋ ਫੇਲ ਸਾਬਿਤ : ਰਜਿੰਦਰ ਰਾਜਾ

ss1

ਸੂਬੇ ਦੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਹਰ ਫਰੰਟ ਤੋ ਫੇਲ ਸਾਬਿਤ : ਰਜਿੰਦਰ ਰਾਜਾ

23-1
ਸੰਗਰੂਰ/ਛਾਜਲੀ 22 ਮਈ (ਕੁਲਵੰਤ ਛਾਜਲੀ) ਇੱਥੋ ਨਜਦੀਕੀ ਪੈਂਦੇ ਕਸਬਾ ਮਹਿਲਾਂ ਚੌਂਕ ਵਿਖੇ ਪੰਜਾਬ ਪ੍ਰਦੇਸ ਕਾਂਗਰਸ ਪਾਰਟੀ ਵੱਲੋ ਨਵੇਂ ਬਣਾਏ ਜਿਲਾ ਪ੍ਰਧਾਨ ਸ: ਰਜਿੰਦਰ ਸਿੰਘ ਰਾਜਾ ਬੀਰ ਕਲਾਂ ਦਾ ਭਰਵਾਂ ਸੁਆਗਤ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਰਾਜਾ ਬੀਰ ਕਲਾਂ ਨੇ ਭਰਵੇਂ ਇਕੱਠ ਨੂੰ ਸਬੋਧਨ ਕਰਦਿਆ ਕਿਹਾ ਕੀ ਸੂਬੇ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੀਆ ਲੋਕ ਮਾਰੂ ਨੀਤੀਆ ਤੋ ਹਰ ਵਰਗ ਦੁੱਖੀ ਹੋ ਚੁੱਕਿਆ ਹੈ।ਕਿਉਕਿ ਕਿਸਾਨਾ ਨੂੰ ਪਹਿਲਾ ਹੀ ਗੰਨੇ ਦੀ ਫਸਲ ਅਦਾਇਗੀ ਨਹੀ ਮਿਲੀ ਤੇ ਹੁਣ ਨੂੰ ਹਾੜੀ ਦੀ ਫਸਲ ਕਣਕ ਦਾ ਭੁਗਤਾਨ ਕਰਨ ਵਿੱਚ ਬਹੁਤ ਦੇਰੀ ਕਰ ਰਹੀ ਹੈ।ਪੰਜਾਬ ਵਿੱਚ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਕਿਸਾਨਾ ਮਜਦੂਰਾਂ ਨੇ ਸਭ ਤੋ ਵੱਧ ਖੁੱਦਕੁਸ਼ੀਆ ਕੀਤੀਆ ਨੇ ਜਿਹਨਾਂ ਪਰਿਵਾਰਾ ਦੇ ਮੈਬਰਾਂ ਨੇ ਖੁਦਕੁਸ਼ੀਆ ਕੀਤੀਆ ਸੀ ਉਹਨਾਂ ਦੇ ਪਰਿਵਾਰਾ ਨੂੰ ਅਜੇ ਤੱਕ ਕੋਈ ਮੁਆਵਜਾ ਨਹੀ ਮਿਲਿਆ ।

ਅੱਜ ਪੰਜਾਬ ਦਾ ਹਰ ਨੌਜਵਾਨ ਪੜ ਲਿਖ ਬੇਰੁਜਗਾਰ ਫਿਰਦੇ ਨੇ ਪਰ ਅਕਾਲੀ ਦਲ ਸਰਕਾਰ ਦੇ ਨੇੜੇ ਦੇ ਰਿਸਤੇਦਾਰਾ ਨੂੰ ਨੋਕਰੀ ਤੇ ਪਹਿਲ ਦੇ ਅਧਾਰ ਤੇ ਰੱਖਿਆ ਜਾਦਾ ਹੈ।ਜਿਸ ਕਰਕੇ ਦੇਸ਼ ਦੀ ਮੋਦੀ ਸਰਕਾਰ ਤੇ ਸੂਬੇ ਦੀ ਅਕਾਲੀ ਬਾਦਲ ਸਰਕਾਰ ਹਰ ਫਰੰਟ ਫੇਲ ਸਾਬਿਤ ਹੋ ਰਹੀ ਹੈ। ਇਸ ਮੌਕੇ ਐਸ ਜੀ ਪੀ ਸੀ ਮੈਂਬਰ ਇੰਦਰ ਮੋਹਣ ਲਖਮੀਰ ਵਾਲਾ, ਹਰਜਿੰਦਰ ਸਿੰਘ,ਬਲਜੀਤ ਸਿੰਘ ਸਰਪੰਚ,ਜਰਨੈਲ ਸਿੰਘ ਭੁਟਾਲ ਖੁਰਦ,ਧਰਮ ਸਿੰਘ,ਪਵਨ ਸਰਮਾਂ,ਰਜਿੰਦਰ ਰਾਜਾ,ਰਣਜੀਤ ਝੱਲੀ,ਕਰਮਾ,ਜੱਗਾ ਮੱਲੀ ਕੁਲਵੀਰ ਸਿਵੀਆ,ਗੁਰਚਰਨ ਸਿੰਘ ਦੁੱਲਟ,ਹਰਬੰਸ ਸਿੰਘ ,ਮਿੱਠਾ ਮਾਨ,ਬਲਵੰਤ ਸਿੰਘ,ਕਪੂਰ ਕੌਰ ਗੁਰਚਰਨ ਸਿੰਘ ਤੋ ਇਲਾਵਾ ਆਦਿ ਵੀ ਹਾਜਰ ਸੀ।

Share Button

Leave a Reply

Your email address will not be published. Required fields are marked *