ਸੂਬੇ ‘ਚ ਰੋਜ਼ ਚਾਰ ਕਿਸਾਨ ਮਰ ਰਹੇ ਹਨ, ਪਰ ਸਰਕਾਰ ਦੇ ਕੰਨਾਂ ਤੇ ਜੂੰ ਨਹੀ ਸਰਕ ਰਹੀ- ਕਿਸਾਨ ਆਗੂ

ss1

ਸੂਬੇ ‘ਚ ਰੋਜ਼ ਚਾਰ ਕਿਸਾਨ ਮਰ ਰਹੇ ਹਨ, ਪਰ ਸਰਕਾਰ ਦੇ ਕੰਨਾਂ ਤੇ ਜੂੰ ਨਹੀ ਸਰਕ ਰਹੀ- ਕਿਸਾਨ ਆਗੂ
ਮਾਮਲਾ: ਢਾਈ ਏਕੜ ਵਾਲੇ ਕਿਸਾਨਾਂ ਨੂੰ ਮੋਟਰਾਂ ਦੇ ਕੁਨੈਕਸ਼ਨਾਂ ’ਚ ਦੇਰੀ ਸਬੰਧੀ

28-16 (1)
ਮੁੱਲਾਂਪੁਰ ਦਾਖਾ, 27 ਜੂਨ (ਮਲਕੀਤ ਸਿੰਘ)- ਪਿੰਡ ਹੰਬੜਾਂ ਵਿਖੇ ਪਾਵਰਕਾਮ ਦੇ ਦਫਤਰ ਵਿਖੇ ਵਰਦੇ ਮੀਂਹ ਵਿਚ ਕਿਸਾਨਾਂ ਵੱਲੋਂ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਖਿਲਾਫ ਧਰਨਾ ਦਿੱਤਾ ਗਿਆ ਕਿ ਪੰਜਾਬ ਸਰਕਾਰ ਕੋਲ ਲੱਖਾਂ ਰੁਪੈ ਜਮਾਂ ਕਰਵਾ ਚੁੱਕੇ ਵੱਖ-ਵੱਖ ਪਿੰਡਾਂ ਦੇ ਛੋਟੇ ਕਿਸਾਨਾਂ ਵਲੋਂ ਮੋਟਰ ਕੁਨੈਕਸ਼ਨ ਨਾ ਮਿਲਣ ਤੇ ਨਾਅਰੇ ਬਾਜ਼ੀ ਕੀਤੀ। ਰੋਸ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ) ਪੰਜਾਬ, ਬਲਾਕ ਪ੍ਰਧਾਨ ਹਰਦੀਪ ਸਿੰਘ ਗਾਲਿਬ, ਸੀਨੀਅਰ ਆਗੂ ਬਲਵੀਰ ਸਿੰਘ ਬਾਸੀਆਂ, ਡਾ. ਸੁਖਦੇਵ ਸਿੰਘ ਭੂੰਦੜੀ, ਇਨਕਲਾਬੀ ਨੋਜਵਾਨ ਵਿਦਿਆਰਥੀ ਮੰਚ ਦੇ ਆਗੂ ਡਾ. ਗੁਰਦੀਪ ਸਿੰਘ ਬਾਸੀਆਂ ਡੀ. ਟੀ. ਐਫ਼. ਸਕੱਤਰ ਬਲਵੀਰ ਸਿੰਘ ਬਾਸੀਆ, ਪ੍ਰਧਾਨ ਦਵਿੰਦਰ ਸਿੰਘ ਬਿੱਲੂ ਪੂੜੈਣ, ਤੇ ਸੁਖਵਿੰਦਰ ਸਿੰਘ ਪੂੜੈਣ ,ਪੰਚ ਚਰਨਜੀਤ ਸਿੰਘ ਪੁੜੈਣ, ਗੁਰਦੀਪ ਸਿੰਘ ਪੂੜੈਣ, ਗੁਰਵਿੰਦਰ ਸਿੰਘ, ਅਮਰੀਕ ਸਿੰਘ, ਨਿਰਮਲ ਸਿੰਘ, ਦੀਦਾਰ ਸਿੰਘ, ਹਰਵਿੰਦਰ ਸਿੰਘ, ਜਗਤਾਰ ਸਿੰਘ, ਅਜੀਤਪਾਲ ਸਿੰਘ, ਮਨਜੀਤ ਸਿੰਘ, ਰਜਿੰਦਰ ਸਿੰਘ, ਦਰਸ਼ਨ ਸਿੰਘ, ਕੁਲਦੀਪ ਸਿੰਘ, ਹਰਨੇਕ ਸਿੰਘ, ਜਗਤ ਸਿੰਘ ਲੀਲਾਂ, ਰਾਮ ਸਰਨ ਸਿੰਘ ਰਸੂਲਪੁਰ, ਇਕਸਾਲ ਸਿੰਘ, ਕੇਹਰ ਸਿੰਘ, ਜਗਤਾਰ ਸਿੰਘ, ਰਣਜੀਤ ਸਿੰਘ, ਅਜੀਤਪਾਲ ਸਿੰਘ ਅਤੇ ਹੋਰ ਵੱਡੀ ਗਿਣਤੀ ’ਚ ਧਰਨਾਕਾਰੀ ਹਾਜਰ ਸਨ।
ਇਸ ਸਮੇਂ ਗਾਲਿਸ ਨੇ ਕਿਹਾ ਕਿ ਅਗਰ ਪਾਵਰ ਕਾਮ ਨੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਦੇਰੀ ਕੀਤੀ ਤਾਂ ਡਵੀਜ਼ਨਾਂ ਤੇ ਜਿਲਾ ਪੱਧਰ ’ਤੇ ਅਣਮਿਥੇ ਸਮੇਂ ਲਈ ਰੋਸ ਧਰਨਾ ਤੇ ਮੁਜਾਹਰਿਆਂ ਦਾ ਪ੍ਰੋਗਰਾਮ ਉਲੀਕੀਆ ਜਾਵੇਗਾ ਉਹਨਾਂ ਕਿਹਾ ਕਿ ਪੰਜਾਬ ਅੰਦਰ ਪੂਰੇ ਭਾਰਤ ਦੇ ਅੰਨ ਭੰਡਾਰ ਭਰਨ ਵਾਲਾ ਕਿਸਾਨ ਅੱਜ ਕਰਜ਼ੇ ਕਾਰਨ ਹਰ ਰੋਜ ਖੁਦਕੁਸ਼ੀਆਂ ਕਰ ਰਿਹਾ ਹੈ ਜਦਿਕ ਕਿਸਾਨ ਹਿਤੈਸ਼ੀ ਕਹਾਉਣ ਵਾਲੀ ਅਕਾਲੀ ਸਰਕਾਰ ਦੇ ਰਾਜ ਅੰਦਰ ਹਰ ਰੋਜ ਚਾਰ ਕਿਸਾਨ ਆਤਮਹੱਤਿਆ ਕਰ ਰਹੇ ਹਨ ਪਰ ਅਕਾਲੀ ਸਰਕਾਰ ਦੇ ਕੰਨਾਂ ਤੇ ਜ਼ੂੰ ਤੱਕ ਨਹੀ ਸਰਕ ਰਹੀ, ਉਹਨਾਂ ਅੱਗੇ ਕਿਹਾ ਕਿ ਅਗਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲਾ ਸੰਘਰਸ਼ ਹੋਰ ਤਿੱਖਾ ਹੋਵੇਗਾ,। ਧਰਨੇ ਦੋਰਾਨ ਕਿਸਾਨਾਂ ਨੇ ਆਪਣੀ ਭੜਾਸ ਕੱਢਦਿਆ ਪਿੰਡ ਪੂੜੈਣ, ਭਰੋਵਾਲ ਖੁਰਦ, ਬਾਸੀਆਂ, ਲੀਹਾਂ, ਗੋਰਾਹੂਰ, ਖੰਜਰਵਾਲ, ਭੂੰਦੜੀ, ਭੱਠਾ ਧੂਹਾ, ਰਾਣਕੇ, ਆਦਿ ਪਿੰਡਾਂ ਦੇ ਕਿਸਾਨਾਂ ਨੇ ਦੱਸਿਆਂ ਕਿ ਉਕਤ ਮਾਮਲੇ ਸਬੰਧੀ ਕੁਝ ਦਿਨ ਪਹਿਲਾਂ ਕਿਸਾਨ ਯੂਨੀਅਨ ਦਾ ਇਕ ਵਫ਼ਦ ਹਰਦੀਪ ਸਿੰਘ ਗਾਲਿਬ ਦੀ ਅਗਵਾਈ ਹੇਠ ਐਕਸੀਅਨ ਮੁੱਲਾਂਪੁਰ ਨੂੰ ਵੀ ਮਿਲਿਆ ਸੀ, ਇਸ ਮੋਕੇ ਐਕਸੀਅਨ ਨੇ ਭਰੋਸਾ ਦਿਵਾਇਆ ਸੀ ਕਿ ਇਕ ਹਫ਼ਤੇ ਦੇ ਅੰਦਰ-ਅੰਦਰ ਕੁਨੈਕਸ਼ਨ ਚਾਲੂ ਕੀਤੇ ਜਾਣਗੇ, ਪਰ ਕਾਫ਼ੀ ਸਮਾਂ ਬੀਤ ਜਾਣ ’ਤੇ ਅੱਜ ਤੱਕ ਨਾ ਕੁਨੈਕਸ਼ਨ ਚਾਲੂ ਹੋਏ ਹਨ ਅਤੇ ਨਾ ਹੀ ਸਹਾਇਕ ਕਾਰਜਕਾਰੀ ਇੰਜੀ: ਹੰਬੜਾਂ ਵਲੋਂ ਕਿਸਾਨਾਂ ਨੂੰ ਟਰਾਂਸਫਾਰਮਰ ਜਾਰੀ ਕੀਤੇ ਗਏ ਹਨ। ਕਿਸਾਨਾਂ ਨੇ ਦੱਸਿਆਂ ਕਿ ਜਦੋਂ ਐਸ. ਡੀ. ਓ. ਨੂੰ ਇਨਾਂ ਟ/ਫ਼ਜ਼ ਬਾਰੇ ਪੁੱਛਿਆ ਤਾਂ ਉਹ ਕੋਈ ਠੋਸ ਜਵਾਬ ਨਾਲ ਦੇ ਸਕੇ।

ਕਿਸਾਨਾਂ ਨੇ ਮੰਗ ਪੱਤਰ ਦਿੱਤਾ-
ਭਾਰਤੀ ਕਿਸਾਨ ਯੂਨੀਅਨ (ਏਕਤਾ) ਪੰਜਾਬ, ਬਲਾਕ ਪ੍ਰਧਾਨ ਹਰਦੀਪ ਸਿੰਘ ਗਾਲਿਬ, ਸੀਨੀਅਰ ਆਗੂ ਬਲਵੀਰ ਸਿੰਘ ਬਾਸੀਆਂ, ਡਾ. ਸੁਖਦੇਵ ਸਿੰਘ ਭੂੰਦੜੀ, ਡਾ. ਗੁਰਦੀਪ ਸਿੰਘ ਬਾਸੀਆਂ ਡੀ. ਟੀ. ਐਫ਼. ਸਕੱਤਰ ਬਲਵੀਰ ਸਿੰਘ ਬਾਸੀਆ, ਪ੍ਰਧਾਨ ਦਵਿੰਦਰ ਸਿੰਘ ਬਿੱਲੂ ਪੂੜੈਣ, ਤੇ ਸੁਖਵਿੰਦਰ ਸਿੰਘ ਪੂੜੈਣ ਤੇ ਕਿਸਾਨ ਆਗੂਆ ਨੇ ਸਹਾਇਕ ਕਾਰਜਕਾਰੀ ਇੰਜੀ: ਹੰਬੜਾਂ ਨੂੰ ਦਿੱਤੇ ਮੰਗ ਪੱਤਰ ’ਚ ਲਿਖਿਆ ਕਿ ਢਾਈ ਏਕੜ ਪੈਲੀ ਵਾਲੇ ਕਿਸਾਨਾਂ ਨੇ ਵਿਭਾਗ ਦੀਆ ਸਾਰੀਆਂ ਸ਼ਰਤਾਂ ਪੂਰੀਆਂ ਕਰਦਿਆਂ ਆਪਣੀਆ ਜੇਬਾਂ ਵਿਚੋਂ ਖਰਚ ਕਰ ਚੁੱਕੇ ਹਨ ਉਨਾਂ ਨੂੰ ਪਹਿਲ ਦੇ ਅਧਾਰ ’ਤੇ ਕੁਨੈਕਸ਼ਨ ਜਾਰੀ ਕੀਤੇ ਜਾਣ। ਕਿਸਾਨਾਂ ਵਲੋਂ ਖੰਭਿਆਂ ਦੀ ਫਿਟਿੰਗ ਤੇ ਤਾਰਾਂ ਫ਼ਿਟਿੰਗ ’ਤੇ ਆਪਣੇ ਪੱਲੋਂ ਖਰਚ ਕੀਤੀ ਰਾਸ਼ੀ ਵਾਪਸ ਕਰਨ ਦੀ ਮੰਗ ਵੀ ਸ਼ਾਮਿਲ ਹੈ।

ਐਸ. ਡੀ. ਓ. ਵਲੋਂ ਕਿਸਾਨਾਂ ਨੂੰ ਜਲਦ ਕੁਨੈਕਸ਼ਨ ਜਾਰੀ ਕਰਨ ਦਾ ਭਰੋਸਾ-
ਪਾਵਰਕਾਮ ਸਬ ਡਵੀਜਨ ਦੇ ਸਹਾਇਕ ਕਾਰਜਕਾਰੀ ਇੰਜੀ: ਹੰਬੜਾਂ ਵਲੋਂ ਧਰਨਾਕਾਰੀਆ /ਕਿਸਾਨਾਂ ਨੂੰ ਜਲਦ ਟਰਾਂਸਫਾਰਮਰ ਜਾਰੀ ਕੀਤੇ ਜਾਣ ਦਾ ਭਰੋਸਾ ਦਿੰਦਿਆ ਆਖਿਆ ਕਿ ਇਸ ਦਫ਼ਤਰ ਅਧੀਨ ਕਰੀਬ 43 ਕੁਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ, ਪਰ ਟਰਾਸਫ਼ਾਰਮਰਾਂ ਦੀ ਘਾਟ ਹੈ, ਬਾਕੀ ਰਹਿੰਦੇ ਕੁਨੈਕਸ਼ਨ ਜਲਦ ਜਾਰੀ ਕੀਤੇ ਜਾ ਰਹੇ। ਇਸ ਮੋਕੇ ਜੇ. ਏ. ਚਰਨਜੀਤ ਸਿੰਘ ਘਮਨੇਵਾਲ, ਜੇ. ਈ. ਬਲਵਿੰਦਰ ਸਿੰਘ ਭੰਗੂ, ਤੇ ਹੋਰ ਅਧਿਕਾਰੀ ਹਾਜਰ ਸਨ।

Share Button