ਸੂਬੇ ਚ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣਗੀਆਂ

ss1

ਸੂਬੇ ਚ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣਗੀਆਂ
ਤੋਤਾ ਸਿੰਘ ਵਰਗਿਆ ਨੇ ਘਟੀਆਂ ਕਿਸਮ ਦੇ ਬੀਅ ਲਿਆ ਕੇ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕੀਤਾ
ਅਕਾਲੀਆਂ ਵੱਲੋ ਧੱਕੇਸ਼ਾਹੀਆਂ ਦਾ ਜਵਾਬ ਸਰਕਾਰ ਬਣਨ ਤੇ ਦਿੱਤਾ ਜਾਵੇਗਾ:ਕੈਪਟਨ
2017 ‘ਚ ਕਾਂਗਰਸ ਦੀ ਸਰਕਾਰ ਬਣਨਾਂ ਤੈਅ

9-24 (1) 9-24 (2)

ਸਰਦੂਲਗੜ੍ਹ 9 ਅਗਸਤ (ਗੁਰਜੀਤ ਸ਼ੀਂਹ): ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਰਦੂਲਗੜ੍ਹ ਦੇ ਮਹਿਕ ਪੈਲਸ ਵਿਖੇ ਵਰਕਰਾਂ ਦੀ ਭਰਵੇਂ ਇਕੱਠ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਪਹੁੰਚੇ।ਇਸ ਮੌਕੇ ਹਲਕਾ ਵਾਸੀਆਂ ਨੇ ਕੈਪਟਨ ਸਾਹਿਬ ਕੋਲ ਜਿਆਦਾ ਮੁਸਕਿਲਾ ਪੁਲਸ ਵੱਲੋ ਅਕਾਲੀ ਦਲ ਦੀ ਸਹਿ ਤੇ ਝੂਠੇ ਪਰਚੇ ਦਰਜ਼ ਕਰਨੇ ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਅਤੇ ਕਿਸਾਨੀ ਮਸਲਿਆ ਨਾਲ ਸਬੰਧਤ ਸਨ। ਲੋਕਾ ਦੀਆ ਮੁਸਕਿਲਾਂ ਸੁਣਨ ਤੋ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ‘ਚ ਕਾਂਗਰਸ ਦੀ ਸਰਕਾਰ ਬਣਨ ਤੇ ਕਾਂਗਰਸੀਆ ਅਤੇ ਆਮ ਲੋਕਾਂ ਦੇ ਦਰਜ਼ ਕੀਤੇ ਝੂਠੇ ਪਰਚਿਆ ਜਾਂਚ ਕਰਕੇ ਪਰਚੇ ਕਰਨ ਵਾਲੇ ਤੇ ਕਰਾਉਣ ਵਾਲਿਆ ਖਿਲਾਫ ਪਰਚੇ ਦਰਜ਼ ਕੀਤੇ ਜਾਣਗੇ।ਆਮ ਲੋਕਾਂ ਅਤੇ ਕਾਂਗਰਸੀ ਵਰਕਰਾਂ ਨਾਲ ਕੀਤੀਆ ਗਈਆਂ ਵਧੀਕੀਆਂ ਦਾ ਹਿਸਾਬ ਮੈ ਖੁਦ ਲਵਾਗਾਂ। ਉਨਾਂ ਕਿਹਾ ਕਿ ਸੂਬੇ ਦੀ ਅਕਾਲੀ ਸਰਕਾਰ ਅਤੇ ਉਸ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੀਆ ਨਲਾਇਕੀਆਂ ਅਤੇ ਘਟੀਆਂ ਰੇਹ ਸਪਰੇਹ ਕਾਰਨ ਸੂਬੇ ਦਾ ਕਿਸਾਨ ਖੁਦਕਸੀਆਂ ਕਰਨ ਲਈ ਮਜਬੂਰ ਹੈ।ਕਾਂਗਰਸ ਦੀ ਸਰਕਾਰ ਬਣਨ ਤੇ ਤੋਤਾ ਸਿੰਘ ਅਤੇ ਉਸ ਦੇ ਦੂਸਰੇ ਸਾਥੀਆਂ ਅਤੇ ਮਹਿਕਮੇ ਅਧਿਕਾਰੀਆਂ ਦੀ ਜਾਂਚ ਕਰਕੇ ਜੇਲਾਂ ਵਿਚ ਸੁੱਟਾਗਾ।ਕਿਸਾਨੀ ਨੂੰ ਪ੍ਰਫੁੱਲਤ ਕਰਨ ਲਈ ਅਮਰੀਕਾ ਤੋ ਵਿਸ਼ੇਸ ਕਿਸਮ ਦੇ ਬੀਟੀ ਕਾਰਟਨ ਵਰਗੇ ਨਰਮੇ ਬੀਜ਼ ਲਿਆਕੇ ਕਿਸਾਨਾਂ ਨੂੰ ਮੁਹਿਈਆ ਕਰਵਾਏ ਜਾਣਗੇ ਤਾਂ ਕਿ ਕਿਸਾਨ ਆਰਥਿਕ ਮੰਦੀ ਦੇ ਦੌਰ ਚੋ ਬਾਹਰ ਨਿਕਲ ਸਕੇ।ਉਨਾਂ ਸੂਬਾ ਸਰਕਾਰ ਤੇ ਵਰ੍ਹਦਿਆ ਕਿਹਾ ਕਿ ਘਟੀਆ ਬੀਜ਼ ਤੇ ਕੀਟਨਾਸਕਾ ਕਾਰਨ ਕਿਸਾਨਾਂ ਦਾ ਨਰਮੇ ਤੋ ਮੋਹ ਭੰਗ ਹੋਣ ਕਰਕੇ ਇਸ ਵਾਰ ਝੋਨੇ ਹੇਠ ਰਕਬਾ ਬਹੁਤ ਹੀ ਜਿਆਦਾ ਵੱਧ ਗਿਆ ਹੈ।ਇਸ ਲਈ ਝੋਨੇ ਨੂੰ ਵੇਚਣ ਲਈ ਕਿਸਾਨਾਂ ਨੂੰ ਮੰਡੀਆਂ ਵਿਚ ਕਾਫੀ ਮੁਸਕਿਲ ਦਾ ਸਾਹਮਣਾ ਕਰਨਾ ਪਵੇਗਾ ਕਿਉਕਿ ਐਫ.ਸੀ.ਆਈ. ਪਹਿਲਾ ਹੀ ਝੋਨੇ ਦੀ ਖਰੀਦ ਕਰਨ ਤੋ ਪਿਛੇ ਹੱਟ ਰਹੀ ਹੈ।ਸਰਕਾਰ ਬਣਨ ਤੇ ਹਰ ਇਕ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ।ਆਉਦੀਆਂ ਵਿਧਾਨ ਸਭਾ ਚੋਣਾਂ ‘ਚ 35-40 ਜਾਂ ਇਸ ਤੋ ਜਿਆਦਾ ਟਿਕਟਾਂ ਨੌਜਵਾਨਾਂ ਨੂੰ ਦਿੱਤੀਆ ਜਾਣਗੀਆ।
ਆਮ ਆਦਮੀ ਪਾਰਟੀ ਬਾਰੇ ਬੋਲਦਿਆ ਉਨਾਂ ਕਿਹਾ ਕਿ ਸੂਬੇ ‘ਚ ਦਰਜਨਾਂ ਵਿਅਕਤੀ ਬਾਹਰੋ ਜਾਂ ਦਿੱਲੀ ਤੋ ਆਕੇ ਆਪਣੀ ਚੌਧਰ ਚਲਾ ਰਹੇ ਹਨ ਪਰ ਸੂਬੇ ਦੇ ਲੋਕ ਬਾਹਰਲੇ ਬੰਦਿਆ ਨੂੰ ਬਰਦਾਸਤ ਨਹੀ ਕਰਨਗੇ ਕਿਉਕਿ ਪੰਜਾਬੀਆਂ ਦੀ ਫਿਤਰਤ ਹੈ ਕਿ ਉਹ ਪੰਜਾਬੀਆਂ ਨੂੰ ਹੀ ਪੰਸਦ ਕਰਦੇ ਹਨ।ਇਸ ਮੌਕੇ ਉਨਾਂ ਹਾਜ਼ਰ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਨੂੰ ਕਿਹਾ ਕਿ ਉਹ ਪੰਜਾਬ ਦੇ ਭਲੇ ਲਈ ਕਾਂਗਰਸ ਦੇ ਪੱਖ ‘ਚ ਡੱਟਕੇ ਖੜ੍ਹਣ ਤਾਂ ਕਿ 2017 ‘ਚ ਕਾਂਗਰਸ ਦੀ ਸਰਕਾਰ ਬਣੇ ਤੇ ਸੂਬਾ ਦਾ ਵਿਕਾਸ ਹੋ ਸਕੇ।ਇਸ ਮੌਕੇ ਹਲਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ,ਜ਼ਿਲਾਂ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਮੋਫਰ ਨੇ ਵੱਡੀ ਗਿਣਤੀ ਚ ਪੁੱਜੇ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ।ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਇੱਥੋ ਦਾ ਕਾਂਗਰਸ ਪਾਰਟੀ ਦਾ ਬੱਚਾ ਬੱਚਾ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਨਾਲ ਖੜਾ ਹੈ।ਇਸ ਮੌਕੇ ਪ੍ਰੋ. ਜੀਵਨ ਦਾਸ ਬਾਵਾ, ਰਾਜੇਸ਼ ਗਰਗ ,ਸੁੱਖੀ ਸਰਦੂਲਗੜ੍ਹ ,ਮਥੁਰਾ ਦਾਸ ਗਰਗ ,ਚਰਨਜੀਤ ਸਿੱਧੂ ਸਰਦੂਲਗੜ੍ਹ ,ਬੋਹੜ ਸਿੰਘ ਸੰਧੂ ,ਮਨੀ ਅੱਕਾਂਵਾਲੀ ,ਅਜੈਬ ਸਿੰਘ ਚਚੋਹਰ,ਸਤਪਾਲ ਵਰਮਾ ,ਬਾਬਾ ਨਰਾਇਣ ਮੁਨੀ, ਬਿਕਰਮ ਮੋਫਰ, ਰਾਮ ਸਿੰਘ ਸਰਦੂਲਗੜ੍ਹ, ਯੂਥ ਕਾਂਗਰਸ ਲੋਕ ਸਭਾ ਹਲਕਾ ਬਠਿੰਡਾ ਦੇ ਪ੍ਰਧਾਨ ਜਗਸੀਰ ਸਿੰਘ ਮੀਰਪੁਰ ,ਬਲਾਕ ਸਰਦੂਲਗੜ੍ਹ ਦੇ ਪ੍ਰਧਾਨ ਰੂਪ ਸਿੰਘ ਡੁੰਮ ,ਝੁਨੀਰ ਦੇ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ ,ਸੀਨੀਅਰ ਕਾਂਗਰਸੀ ਆਗੂ ਅਮਰੀਕ ਸਿੰਘ ਢਿੱਲੋ ,ਯੂਥ ਪ੍ਰਧਾਨ ਜੱਗਾ ਸਿੰਘ ਬੁਰਜ਼, ਲਛਮਣ ਦਸੌਧੀਆਂ,ਜਸਵਿੰਦਰ ਸਿੰਘ ਕੋਰਵਾਲਾ ਯੂਥ ਆਗੂ, ਦਰਸ਼ਨ ਗਰਗ, ਕੁਲਬੀਰ ਝੰਡਾਂ ਕਲਾ, ਅਮਨ ਬੱਬੂ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *