ਸੂਬਾ ਸਰਕਾਰ ਵੱਲੋਂ ਜੰਗੀ ਫੌਜੀਆਂ ਤੇ ਸੈਨਿਕਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਂਦਾ-ਕੈਪਟਨ

ss1

ਸੂਬਾ ਸਰਕਾਰ ਵੱਲੋਂ ਜੰਗੀ ਫੌਜੀਆਂ ਤੇ ਸੈਨਿਕਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਂਦਾ-ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰੱਖਿਆ ਸੈਨਾਵਾਂ ਵਿੱਚ ਸੇਵਾ-ਨਿਭਾਅ ਰਹੇ ਜਾਂ ਸੇਵਾ-ਮੁਕਤ ਹੋਏ ਸੈਨਿਕਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਹੋਰ ਸਰਕਾਰਾਂ ਵੀ ਇਹੀ ਰਾਹ ਅਪਨਾਉਣਗੀਆਂ। ਅੱਜ ਇੱਥੇ ਲੇਕ ਕਲੱਬ ਵਿਖੇ ਮਿਲਟਰੀ ਸਾਹਿਤਕ ਸਮਾਗਮ ਦੌਰਾਨ ‘ਫੌਜੀ ਇਤਿਹਾਸਕਾਰਾਂ ਅਤੇ ਲੇਖਕਾਂ ਨਾਲ ਵਿਚਾਰ-ਵਟਾਂਦਰਾ ਸ਼ੈਸਨ’ ਦੌਰਾਨ ਵੀਰ ਸਾਂਘਵੀ ਵੱਲੋਂ ਇਸ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਜੋ ਖੁਦ ਸਾਬਕਾ ਫੌਜੀ ਹਨ, ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਰੱਖਿਆ ਸੈਨਾਵਾਂ ਅਤੇ ਸੇਵਾ-ਮੁਕਤ ਸੈਨਿਕਾਂ ਨੂੰ ਸਿਵਲ ਪ੍ਰਸ਼ਾਸਨ ਵੱਲੋਂ ਮਾਣ-ਸਤਿਕਾਰ ਦੇਣ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ। ਨੌਜਵਾਨਾਂ ਦੀ ਫੌਜ ਵਿੱਚ ਭਰਤੀ ਹੋਣ ਦੀ ਘਟ ਰਹੀ ਦਿਲਚਸਪੀ ਬਾਰੇ ਇਕ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਇਸ ਸੁਝਾਅ ਨੂੰ ਰੱਦ ਕਰ ਦਿੱਤਾ ਕਿ ਇਹ ਰੱਖਿਆ ਬਲਾਂ ਵਿੱਚ ਸ਼ਾਮਲ ਹੋਣ ਵਾਲੇ ਸੈਨਿਕਾਂ ਦੀ ਗੁਣਵੱਤਾ ਵਿੱਚ ਗਿਰਾਵਟ ਦੇ ਕਾਰਨ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੀ ਗੁਣਵੱਤਾ ਦਾ ਸਰੂਪ ਬਰਕਰਾਰ ਰਿਹਾ ਪਰ ਸਮੱਸਿਆ ਇਹ ਹੈ ਕਿ ਰੱਖਿਆ ਸੈਨਾਵਾਂ ਨੂੰ ਸਿਆਸੀ ਢਾਂਚੇ ਅਤੇ ਸਿਵਲ ਪ੍ਰਸ਼ਾਸਨ ਪਾਸੋਂ ਬਣਦਾ ਮਾਣ-ਸਨਮਾਨ ਨਹੀਂ ਮਿਲ ਰਿਹਾ।  ਮੁੱਖ ਮੰਤਰੀ ਨੇ ਦੁੱਖ ਜ਼ਾਹਰ ਕੀਤਾ ਕਿ ਜੰਗੀ ਫੌਜੀਆਂ ਅਤੇ ਸਾਬਕਾ ਸੈਨਿਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਸਰਕਾਰ ਤੋਂ ਕੋਈ ਹੁੰਗਾਰਾ ਨਹੀਂ ਮਿਲਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਦੋਂ ਵੀ ਕੋਈ ਜੰਗੀ ਫੌਜੀ ਅਤੇ ਸੇਵਾ ਨਿਭਾਅ ਰਿਹਾ ਫੌਜੀ ਜਾਂ ਹੋਰ ਰੱਖਿਆ ਸੈਨਿਕ ਉਨ੍ਹਾਂ ਦੇ ਦਫ਼ਤਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਸ ਸਬੰਧੀ ਪੰਜਾਬ ਵੱਲੋਂ ਕੀਤੀਆਂ ਪਹਿਲਕਦਮੀਆਂ ਨੂੰ ਅਪਨਾਉਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕ ਫੌਜੀ ਲਈ ‘ਇੱਜ਼ਤ’ ਸਭ ਤੋਂ ਵੱਧ ਅਹਿਮੀਅਤ ਰੱਖਦੀ ਹੈ ਅਤੇ ਇਹ ਇੱਜ਼ਤ ਦੇਣੀ ਸਰਕਾਰ ਦਾ ਫਰਜ਼ ਬਣਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਇਕ ਘਟਨਾ ਸਾਂਝੀ ਕਰਦਿਆਂ ਦੱਸਿਆ ਕਿ ਇਕ ਵਾਰ ਇਕ ਜ਼ਿਲ੍ਹੇ ਤੋਂ ਸੀਨੀਅਰ ਪੁਲੀਸ ਅਧਿਕਾਰੀ ਨੇ ਬ੍ਰਿਗੇਡੀਅਰ ਰੈਂਕ ਦੇ ਸੇਵਾ-ਮੁਕਤ ਫੌਜੀ ਅਫਸਰ ਨੂੰ ਲੰਮਾ ਸਮਾਂ ਆਪਣੇ ਦਫ਼ਤਰ ਦੇ ਬਾਹਰ ਖੜ੍ਹਾ ਕਰਕੇ ਉਸ ਦਾ ਨਿਰਾਦਰ ਕੀਤਾ ਅਤੇ ਉਹ ਉਸ ਸਮੇਂ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਨੇ ਇਸ ਪੁਲੀਸ ਅਧਿਕਾਰੀ ਦੀ ਬਦਲੀ ਕਰ ਦਿੱਤੀ। ਇਸ ਸੈਸ਼ਨ ਵਿੱਚ ਥੌਮਸ ਫਰੇਜ਼ਰ, ਐਲਨ ਜੈਫਰੇਜ਼, ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਅਤੇ ਐਡ ਹੇਯਨਸ ਨੇ ਹਿੱਸਾ ਲਿਆ ਜਿੱਥੇ ਦੁਨੀਆ ਭਰ ਵਿੱਚ ਜੰਗ ਅਤੇ ਸ਼ਾਂਤੀ ਨਾਲ ਸਬੰਧਤ ਮੁੱਦਿਆਂ ਨੂੰ ਛੋਹਿਆ ਗਿਆ। ਉਨ੍ਹਾਂ ਦੱਸਿਆ ਕਿ ਜੰਗ ਦੌਰਾਨ ਸਥਿਤੀ ਬਹੁਤ ਮਾੜੀ ਸੀ ਅਤੇ ਇੱਥੋਂ ਤੱਕ ਕਿ ਗੋਲੀ ਸਿੱਕਾ ਵੀ ਮੁੱਕ ਗਿਆ ਪਰ ਜੰਗ ਅਜੇ ਇਕ ਹਫ਼ਤਾ ਹੋਰ ਚੱਲਣੀ ਸੀ।  ਕੈਪਟਨ ਅਮਰਿੰਦਰ ਸਿੰਘ ਨੇ ਸੈਨਿਕਾਂ ਦੀ ਬਹਾਦਰੀ ਬਾਰੇ ਕਈ ਘਟਨਾਵਾਂ ਦਾ ਵਰਨਣ ਕੀਤਾ ਜਿਨ੍ਹਾਂ ਨੂੰ ਕੋਈ ਤਿਆਰੀ ਕੀਤੇ ਬਿਨਾਂ ਹੀ ਬਹੁਤ ਘੱਟ ਸਮੇਂ ਵਿੱਚ ਜੰਗ ਦੇ ਮੈਦਾਨ ਵਿੱਚ ਜਾਣ ਦਾ ਹੁਕਮ ਦਿੱਤਾ ਜਾਂਦਾ ਸੀ। ਉਨ੍ਹਾਂ ਨੇ ਭਾਰਤੀ ਰੱਖਿਆ ਸੈਨਾਵਾਂ ਦੀ ਸੂਰਮਗਤੀ ਦੀ ਸ਼ਲਾਘਾ ਕੀਤੀ ਜੋ ਆਪਣੀ ਮਾਤ ਭੂਮੀ ਤੋਂ ਜਾਨ ਨਿਛਾਵਰ ਕਰਨ ਤੋਂ ਪਹਿਲਾਂ ਦੋ ਪਲ ਵੀ ਨਹੀਂ ਸੋਚਦੇ। ਵਿਚਾਰ-ਵਟਾਂਦਰੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਦਿ ਟ੍ਰਿਬਿਊਨ ਦੇ ਮੁੱਖ ਸੰਪਾਦਕ ਹਰੀਸ਼ ਖਰੇ ਨਾਲ ਲੈਫਟੀਨੈਂਟ ਜਨਰਲ ਏ. ਮੁਖਰਜੀ, ਬ੍ਰਿਗੇਡੀਅਰ ਐਮ.ਐਸ. ਗਿੱਲ, ਬ੍ਰਿਗੇਡੀਅਰ ਆਈ.ਐਸ. ਗਾਖ਼ਲ ਅਤੇ ਮੇਜਰ ਜਨਰਲ ਸ਼ਿਵਦੇਵ ਸਿੰਘ ਵੀ ਸ਼ਾਮਲ ਸਨ।

Share Button

Leave a Reply

Your email address will not be published. Required fields are marked *