Sun. Aug 18th, 2019

ਸੂਫੀ ਗਾਇਕ ਸਤਿੰਦਰ ਸਰਤਾਜ ਫਰਿਜ਼ਨੋ ਵਿਖੇ 18 ਅਗਸਤ ਨੂੰ ਲਾਏਗਾ ਗੀਤਾਂ ਦੀ ਛਹਿਬਰ

ਸੂਫੀ ਗਾਇਕ ਸਤਿੰਦਰ ਸਰਤਾਜ ਫਰਿਜ਼ਨੋ ਵਿਖੇ 18 ਅਗਸਤ ਨੂੰ ਲਾਏਗਾ ਗੀਤਾਂ ਦੀ ਛਹਿਬਰ

ਫਰਿਜ਼ਨੋ (ਕੈਲੇਫੋਰਨੀਆ) 6 ਅਗਸਤ ( ਰਾਜ ਗੋਗਨਾ )— ਫਰਿਜ਼ਨੋ ਦੇ ਨੇੜਲੇ ਸ਼ਹਿਰ ਕਲੋਵਸ ਦੇ ਕਲੋਵਸ ਯੂਨੀਫਾਈਡ ਸਕੂਲ ਡਿੱਸਟਰਿੱਕ ਦੇ ਪ੍ਰਫੌਰਮਿੰਗ ਆਰਟਸ ਸੈਂਟਰ ਵਿੱਚ ਸੂਫ਼ੀ ਗਾਇਕ ਸਤਿੰਦਰ ਸਰਤਾਜ 18 ਅਗਸਤ ਦਿਨ ਐਤਵਾਰ ਨੂੰ ਸ਼ਾਮ 7 ਵਜੇ ਤੋਂ 10 ਵਜੇ ਤੱਕ ਲਾਈਵ ਪ੍ਰੋਗਰਾਮ ਰਾਹੀਂ ਫਰਿਜਨੋ ਏਰੀਏ ‘ਚ ਵਸਦੇ ਪੰਜਾਬੀਆਂ ਦਾ ਆਪਣੇ ਮਿਆਰੀ ਗੀਤਾਂ ਰਾਹੀਂ ਮਨੋਰੰਜਨ ਕਰਨਗੇ।

ਇਹ ਆਰਟਸ ਸੈਂਟਰ 2770 ਈਸਟ ਇੰਟਰਨੈਸ਼ਨਲ ਐਵੇਨਿਊ ਕਲੋਵਸ ‘ਤੇ ਸਥਿਤ ਹੈ। ਪ੍ਰਬੰਧਕ ਵੀਰਾਂ ਨੇ ਦੱਸਿਆ ਕਿ ਇਹ ਇੱਕ ਪਰਿਵਾਰਕ ਸ਼ੋਅ ਹੋਵੇਗਾ, ਇਸ ਮੌਕੇ ਸਕਿਉਰਟੀ ਦੇ ਪੁੱਖਤਾ ਪ੍ਰਬੰਧ ਹੋਣਗੇ।ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ 559-312-4428, 559-351-6592, 559-708-9335, 559-333-5776.

Leave a Reply

Your email address will not be published. Required fields are marked *

%d bloggers like this: