ਸੂਚਨਾ ਤੇ ਪ੍ਰਸਾਰਨ ਮੰਤਰਾਲਾ ਭਾਰਤ ਸਰਕਾਰ ਵੱਲੋ ਸੈਮੀਨਾਰ ਦਾ ਆਯੋਜਨ

ਸੂਚਨਾ ਤੇ ਪ੍ਰਸਾਰਨ ਮੰਤਰਾਲਾ ਭਾਰਤ ਸਰਕਾਰ ਵੱਲੋ ਸੈਮੀਨਾਰ ਦਾ ਆਯੋਜਨ
ਸਮਾਜ ਨੂੰ ਸਹੀ ਸੇਧ ਦੇਣ ਲਈ ਮੀਡੀਆ ਦਾ ਅਹਿਮ ਰੋਲ- ਵਧੀਕ ਡਿਪਟੀ ਕਮਿਸ਼ਨਰ
ਮੀਡੀਆ ਪੇਂਡੂ ਖੇਤਰਾਂ ‘ਚ ਸੂਚਨਾ ਪਹੁੰਚਾਉਣ ਲਈ ਹੋ ਰਿਹਾ ਹੈ ਸਹਾਈ ਸਿੱਧ- ਰਾਵਿੰਦਰ ਸਿੰਘ

28-26
28 ਜੁਲਾਈ: (ਕੁਲਦੀਪ ਘੋਲੀਆ/ਸਭਾਜੀਤ ਪੱਪੂ)-:ਸੂਚਨਾ ਤੇ ਪ੍ਰਸਾਰਨ ਮੰਤਰਾਲਾ ਭਾਰਤ ਸਰਕਾਰ ਦੇ ਪੱਤਰ ਸੂਚਨਾ ਦਫਤਰ ਜਲੰਧਰ ਵੱਲੋਂ ਪਂੇਂਡੂ ਖੇਤਰਾਂ ‘ਚ ਬਿਹਤਰ ਸੂਚਨਾ ਪ੍ਰਣਾਲੀ ਤੇ ਸਥਾਨਕ ਮੀਡੀਆ ਵਿਚਾਲੇ ਵਾਰਤਾਲਾਪ ਵਿਸ਼ੇ’ਤੇ ਸਥਾਨਕ ਹੋਟਲ ਕਿੰਗਡਮ, ਬੁੱਘੀਪੁਰਾ ਚੌਕ, ਜੀ.ਟੀ ਰੋਡ ਮੋਗਾ ਵਿਖੇ ਇੱਕ ਮੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੀ ਅਗਵਾਈ ਵਧੀਕ ਡਾਇਰੈਕਟਰ ਪੱਤਰ ਸੂਚਨਾ ਦਫਤਰ ਜਲੰਧਰ ਤੇ ਮੀਡੀਆ ਤੇ ਕਮਿਊਨੀਕੇਸ਼ਨ ਅਫਸਰ ਸ਼੍ਰੀਮਤੀ ਊਸ਼ਾ ਰਾਣੀ ਨੇ ਕੀਤਾ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਜੇ ਸੂਦ ਅਤੇ ਉਨਾਂ ਨਾਲ ਡਾਇਰੈਕਟਰ ਮੀਡੀਆ ਅਤੇ ਸੰਚਾਲਕ ਨੌਰਥ ਰੀਜੌਨ ਪੱਤਰ ਸੂਚਨਾ ਦਫਤਰ ਚੰਡੀਗੜ ਦੇ ਰਾਵਿੰਦਰ ਸਿੰਘ ਵੀ ਹਾਜ਼ਰ ਸਨ।ਇਸ ਮੌਕੇ ਹਾਜ਼ਰ ਹੋਏ ਸਮੂਹ ਪੱਤਰਕਾਰ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਜ ਨੂੰ ਸਹੀ ਸੇਧ ਦੇਣ ਲਈ ਮੀਡੀਆ ਦਾ ਅਹਿਮ ਰੋਲ ਹੁੰਦਾ ਹੈ। ਇਸ ਲਈ ਮੀਡੀਆ ਨੂੰ ਚਾਹੇ ਉਹ ਪ੍ਰਿੰਟ ਮੀਡੀਆ ਹੋਵੇ ਜਾਂ ਇਲੈਕਟ੍ਰਾਨਿਕ ਮੀਡੀਆ, ਨੂੰ ਆਪਣਾ ਸਾਕਾਰਤਮਕ ਰੋਲ ਅਦਾ ਕਰਨਾ ਚਾਹੀਦਾ ਹੈ। ਇਸ ਮੌਕੇ ਪੱਤਰਕਾਰ ਭਾਏਚਾਰੇ ਨੂੰ ਸੁਰਿੰਦਰ ਪਾਲ ਸਿੰਘ (ਰੋਜਾਨਾ ਅਜੀਤ), ਪਵਨ ਗਰੋਵਰ (ਜੱਗ ਬਾਣੀ/ਪੰਜਾਬ ਕੇਸਰੀ), ਹਰਵਿੰਦਰ ਭੁਪਾਲ (ਦੈਨਿਕ ਭਾਸਕਰ), ਊਸ਼ਾ ਕੌਰ ਜਸ਼ਨ (ਦ੍ਵਰਦਰਸ਼ਨ) ਅਤੇ ਪ੍ਰੇਮ ਸ਼ਰਮਾਂ (ਦੈਨਿਕ ਜਾਗਰਣ) ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਡਾਇਰੈਕਟਰ ਮੀਡੀਆ ਅਤੇ ਸੰਚਾਲਕ ਨੌਰਥ ਰੀਜੌਨ ਪੱਤਰ ਸੂਚਨਾ ਦਫਤਰ ਚੰਡੀਗੜ ਨੇ ਕਿਹਾ ਕਿ ਮੀਡੀਆ ਪੇਂਡੂ ਖੇਤਰਾਂ ‘ਚ ਸੂਚਨਾ ਪਹੁੰਚਾਉਣ ‘ਚ ਕਾਫੀ ਸਹਾਈ ਸਿੱਧ ਹੋ ਰਿਹਾ ਹੈ ਤੇ ਮੀਡੀਆ ਨੂੰ ਪਾਰਦਰਸ਼ਤਾ ਨਾਲ ਲੋਕਾਂ ਨੂੰ ਦੱਸਣ ਦੇ ਨਾਲ-ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਸਰਕਾਰ ਤੱਕ ਪਹੁੰਚਾਉਣਾ ਚਾਹੀਦਾ ਹੈ। ਸੈਮੀਨਾਰ ਦੌਰਾਨ ਮੁੱਖ ਬੁਲਾਰਿਆਂ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਵਿਭਾਗ ਵੱਲੋਂ ਸੁਨੀਤਾ ਰਾਣੀ ਅਤੇ ਮੋਗਾ ਜਿਲੇ ਦੇ ਸਮੂਹ ਪੱਤਰਕਾਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: