ਸੂਏ ਚ”ਪਾੜ ਪੈਣ ਕਾਰਨ 25 ਏਕੜ ਝੋਨਾ ਦੀ ਫਸਲ ਡੁੱਬ ਕੇ ਹੋਇਆ ਭਾਰੀ ਨੁਕਸਾਨ

ss1

ਸੂਏ ਚ”ਪਾੜ ਪੈਣ ਕਾਰਨ 25 ਏਕੜ ਝੋਨਾ ਦੀ ਫਸਲ ਡੁੱਬ ਕੇ ਹੋਇਆ ਭਾਰੀ ਨੁਕਸਾਨ

2-28ਰਾਮਪੁਰਾ ਫੂਲ 02 ਅਗਸਤ( ਕੁਲਜੀਤ ਸਿੰਘ ਢੀਂਗਰਾ ) ਕਸਬਾ ਭਾਈ ਰੂਪਾ ਦੇ ਨੇੜੇ ਪੈਦੇ ਪਿੰਡ ਬੁਰਜ ਗਿੱਲ ਵਿੱਖੇ ਹਰਜਸ ਸਿੰਘ ਪੁੱਤਰ ਮੁਖਤਿਆਰ ਸਿੰਘ,ਸੁਖਪਾਲ ਸਿੰਘ ਪਾਲੀ,ਕਾਕਾ ਸਿੰਘ ਸੇਲਬਰੀਆ ਆਦਿ ਦੀ ਫਸਲ ਅੱਜ ਸਵੇਰੇ ਸੂਏ ਵਿੱਚ ਅਚਾਨਕ ਖੱਡ ਪੈਣ ਕਾਰਨ 10 ਫੁੱਟ ਪੈੜ ਪੈ ਗਿਆ।ਜਿਸ ਨਾਲ ਇਹਨਾ ਕਿਸਾਨਾ ਦੀ ਪੁੱਤਾ ਵਾਗੂ ਪਾਲੀ ਹੋਈ 25 ਏਕੜ ਦੇ ਕਰੀਬ ਫਸਲ ਡੁੱਬ ਕੇ ਭਾਰੀ ਨੁਕਸਾਨ ਹੋ ਗਿਆ।ਜਿਸ ਦੀ ਸੂਚਨਾ ਮਿਲਦਿਆ ਹੀ ਨਹਿਰੀ ਭਿਵਾਗ ਨੂੰ ਸੂਚਿਤ ਕੀਤਾ ਗਿਆ।ਜਿਸ ਦੇ ਅਧਾਰ ਤੇ ਨਹਿਰੀ ਭਿਵਾਗ ਦੀ ਟੀਮ ਮੌਕੇ ਤੇ ਪਹੁੰਚ ਕੇ ਪਿੰਡ ਵਾਲਿਆ ਦੀਆ ਟਰੈਕਟਰ ਟਰਾਲੀਆ ਦੀ ਮੱਦਦ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਪਿਛੇ ਤੋ ਸੂਆ ਬੰਦ ਕਰਾ ਕੇ ਉਸ ਪਏ ਪਾੜ ਨੂੰ ਬੰਦ ਕਰ ਦਿੱਤਾ ਗਿਆ।ਕਿਸਾਨ ਦੀ ਪੱਤਰਕਾਰਾ ਨਾਲ ਗੱਲ ਕਰਦਿਆ ਕਿਹਾ ਹੈ ਕਿ ਸਾਡੀ ਕਰਜਾ ਚੁੱਕ ਕੇ ਪੁੱਤਾ ਵਾਗੂ ਪਾਲੀ ਫਸਲ ਸੂਏ ਦਾ 10 ਫੁੱਟ ਦੇ ਕਰੀਬ ਪਾੜ ਪੈਣ ਨਾਲ ਬਿਲਕੁੱਲ ਤਬਾਹ ਹੋ ਗਈ ਹੈ।ਸਾਡੀ ਪੰਜਾਬ ਸਰਕਾਰ ਅੱਗੇ ਬੇਨਤੀ ਹੈ ਕਿ ਸਾਨੂੰ ਇਸ ਫਸਲ ਦਾ ਸਰਬਾ ਕਰਕੇ ਬਣਦਾ ਮੁਆਵਜਾ ਦਿੱਤਾ ਜਾਵੇ।ਇਸ ਮੌਕੇ ਸੁਖਵਿੰਦਰ ਸਿੰਘ ਸੰਦਰੀ,ਅਤੁੱਲ ਕੁਮਾਰ ਸਿੰਗਲਾ,ਅੰਮ੍ਰਿਤਪਾਲ ਗਿੱਲ,ਤਜਿੰਦਰ ਸਿੰਘ ਅਤੇ ਜੈਬਾ ਸਿੰਘ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *