Sat. Aug 17th, 2019

ਸੁੱਚੇ ਸ਼ੁਰਮੇ ਦਾ ਕਿਰਦਾਰ ਨਿਭਾਉਣ ਦਾ ਇਛੁੱਕ === ਰਵਿੰਦਰ ਗਰੇਵਾਲ

ਸੁੱਚੇ ਸ਼ੁਰਮੇ ਦਾ ਕਿਰਦਾਰ ਨਿਭਾਉਣ ਦਾ ਇਛੁੱਕ === ਰਵਿੰਦਰ ਗਰੇਵਾਲ

ਦੋ ਪੈਰ ਘੱਟ ਤੁਰਨਾ , ਪਰ ਤੁਰਨਾਂ ਮੜਕ ਦੇ ਨਾਲ। ਇਹ ਮੁਹਾਵਰਾ ਪੂਰੇ ਦਾ ਪੂਰਾ ਰਵਿੰਦਰ ਗਰੇਵਾਲ ‘ਤੇ ਲਾਗੂੰ ਹੁੰਦਾ ਹੈ। ਉਹ ਹਮੇਸ਼ਾ ਹੀ ਦੋ ਪੈਰ ਘੱਟ ਤੁਰਿਆ ‘ਤੇ ਤੁਰਿਆ ਮੜਕ ਦੇ ਨਲ ਹੀ ਹੈ। ਉਹ ਕਦੇ ਵੀ ਭਾਵੇਂ ਉਹ ਪੰਜਾਬੀ ਮਿਊਜ਼ਿਕ ਇੰਡਰਸਟਰੀ ਹੋਵਂੇ ਜਾਂ ਪੰਜਾਬੀ ਫਿਲਮ ਇੰਡਰਸਟਰੀ , ਉਹ ਇੰਨਾਂ ‘ਤੇ ਕਦੇ ਭਾਰੂ ਨੀ ਪਿਆ । ਉਹ ਕਦੇ ਵੀ ਘਾਅਲ ਵਿੱਚ ਨੀ ਰਹਿੰਦਾ । ਹਮੇਸ਼ਾਂ ਸੋਚ ਸਮਝਕੇ ‘ਤੇ ਹੋਸਲੇ ਨਾਲ ਚੱਲਦਾ ਹੈ। ਉਹ ਜਿਵੇਂ ਆਪਣੇ ਗਾਣਿਆਂ ਨਾਲ ਨਿੱਭਦਾ ਹੈ , ਉਹਦਾ ਹੀ ਉਹ ਆਪਣੇ ਫਿਲਮੀ ਕਿਰਦਾਰਾ ਉਤੇ ਪੂਰੀ ਮਿਹਨਤ ਕਰਦਾ ‘ਤੇ ਉਹਨਾਂ ਕਿਰਦਾਰਾ ਨਾਲ ਇੰਨਸਾਫ਼ ਕਰਦਾ ਹੈ। ਉਸਦਾ ਨਾਮ ਤਾਂ ਬੋਲਦਾ ਹੀ ਹੈ , ਪਰ ਨਾਲ ਉਸਦਾ ਕੰਮ ਵੀ ਬੋਲਦਾ ਹੈ। ਕਲਾਕਾਰ ਉਹੀ ਹੁੰਦਾ ਜਿਸਦਾ ਨਾਮ ਨਹੀ ਅਦਾਕਾਰੀ ਬੋਲੇ ‘ਤੇ ਰਵਿੰਦਰ ਗਰੇਵਾਲ ਦੀ ਅਦਾਕਾਰੀ ਬੋਲਦੀ ਹੈ। ਰਵਿੰਦਰ ਗਰੇਵਾਲ ਪੰਜਾਬੀ ਗਾਇਕੀ ਦਾ ਇੱਕ ਮਾਣਮੱਤਾ ਗਾਇਕ ਹੈ। ਆਪਣੀ ਮਿਆਰੀ ਤਤੇ ਅਰਥ ਭਰਭੂਰ ਗਾਇਕੀ ਨਾਲ ਉਸਨੇ ਗੀਤ ਸੰਗੀਤ ਦੇ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਉਹ ਸਮੇਂ ਦੀ ਨਬਜ਼ ਫ਼ੜ ਕੇ ਚੱਲਣ ਵਾਲਾ ਗਾਇਕ ਹੈ। ਕਾਫੀ ਟਾਈਮ ਪਹਿਲਾ ਜਦੋ ਉਹ ਟੈਲੀ ਫਿਲਮ ‘ ਫ਼ਾਸੀ ‘ ਲੈਅ ਕੇ ਆਇਆ ਸੀ ਤਾਂ ਉਸਦੇ ਨਿਭਾਏ ਹੋਏ ਭਗਤ ਸਿੰਘ ਦੇ ਕਿਰਦਾਰ ਵਿੱਚੋ ਬਾਖੂਬੀ ਸਰਦਾਰ ਭਗਤ ਸਿੰਘ ਝਲਕਦਾ ਸੀ । ਫਿਲਮਾਂ ਭਾਵੇਂ ਉਸਨੇ ਰੋਲਾ ਪੈ ਗਿਆ , ਡਗਰ ਡਾਕਟਰ , ਜੱਗੀ ਐਲ ਐਲ ਬੀ ਹੀ ਕੀਤੀਆ , ਪਰ ਕੀਤੀਆ ਸਟੌਰੀ ਨੂੰ ਮੁੱਖ ਰੱਖਕੇ ਹਨ ‘ਤੇ ਵੱਖਰੀਆ ਕੀਤੀਆ । ਸੋਹਣਾ ਸਰਦਾਰ ਪੌਚਵੀਂ ਪੰਗ ਬੰਨਕੇ ਜਦੋ ਆਖਦਾ ਹੈ ‘ ਹੱਟ ਪਿੱਛੇ ਮਿੱਤਰਾ ਦੀ ਮੁੱਛ ਦਾ ਸਵਾਲ ਆ , ਆਜਾ ਮਾਰ ਮੁੰਡਿਆ ਲਲਕਾਰਾ ਟੈਡੀ ਪੱਗ ਵਾਲਿਆ , ਜਿੱਥੇਂ ਮਰਜੀ ਖੜਾਲੀ ਪੱਟ ਹੋਣੀਏ ਯਾਰ ਤੇਰਾ ਫੋਰ ਬਾਈ ਫੋਰ ਆ ਤਾਂ ਆਪਣੀ ਬੁਲੰਦ ਆਵਾਜ਼ ਦਾ ਜਾਦੂ ਪੌਣਾਂ ਵਿੱਚ ਮਹਿਕਾਉਦਾ ਨਜ਼ਰ ਆਉਦਾ ਹੈ। ਉਹ ਭੀੜ ਵਿੱਚ ਕਦੇ ਸ਼ਾਮਿਲ ਨਹੀ ਹੋਇਆ । ਪਰ ਬੜੇ ਲੰਬੇ ਸ਼ਮੇ ਤੋ ਉਸਨੇ ਆਪਣੇ ਆਪ ਨੂੰ ਇਸ ਇੰਡਰਸਟਰੀ ਵਿੱਚ ਸਥਾਪਿਤ ਰੱਖਿਆ ਹੋਇਆ ਹੈ। ਬੇਸ਼ੱਕ ਉਸਤੋ ਪਹਿਲਾ ਜਾਂ ਬਾਅਦ ਵਿੱਚ ਕਈ ਆਏ ‘ਤੇ ਕਈ ਗਏ, ਪਰ ਰਵਿੰਦਰ ਗਰੇਵਾਲ ਦਾ ਨਾਮ ‘ਤੇ ਮੁਕਾਮ ਉਥੇਂ ਦਾ ਉਥੇ ਹੀ ਰਿਹਾ । ਉਹ ਕਹਿੰਦੇ ਹੁੰਦੇ ਆ ਕਿ ਸ਼ਰਾਬ ਜਿੰਨੀ ਪਰਾਣੀ ਹੋਵੇ , ਉਹਨਾਂ ਜਿਆਦਾ ਅਸਰ ਕਰਦੀ ਹੈ। ਬੇਸ਼ੱਕ ਰਵਿੰਦਰ ਗਰੇਵਾਲ ਅੱਜ਼ ਦੀ ਪੀੜੀ ਲਈ ਪੁਰਾਣਾ ਹੋਵੇ , ਪਰ ਉਸਦੇ ਗੀਤਾਂ ‘ਤੇ ਅਦਾਕਾਰੀ ਵਿੱਚ ਗੜਸ ਨਵੀਂ ਹੀ ਹੁੰਦੀ ਹੈ। ਆਉ ਕਰਦੇ ਆ ਰਵਿੰਦਰ ਗਰੇਵਾਲ ਨਾਲ ਕੁੱਝ ਦਿਲ ਦੀਆ ਗੱਲਾਂ ਸਾਝੀਆਂ ======

ਪ == ਆਉਣ ਵਾਲੀ ਫਿਲਮ ‘ 15 ਲੱਖ ਕਦੋ ਆਉਗਾ ‘ ਵਿੱਚ ਕੀ ਕਿਰਦਾਰ ਨਿਭਾ ਰਹੇ ਹੋ ‘ਤੇ ਕਿਸ ਥੀਮ ਤੇਂ ਅਧਾਰਤ ਹੈ ਇਹ ਫਿਲਮ ।

ਉ == ਮੈਂ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ । ਇਹ ਫਿਲਮ ਇੱਕ ਪਰਿਵਾਰਕ ਫਿਲਮ ਹੈ । ਇੱਕ ਆਮ ਬੰਦੇ ਦੀ ਕਹਾਣੀ ਹੈ। ਮੇਰੇ ਹਿੱਸੇ ਆਏ ਕਿਰਦਾਰ ਦਾ ਨਾਮ ਹੈ ਜੱਸੀ । ਜੱਸੀ ਇੱਕ ਚਾਲੂ ਜਿਹਾ ਬੰਦਾ ਹੈ। ਪੁੱਠੇ ਸਿੱਧੇ ਕੰਮ ਕਰਦਾ ਹੈ ਬਸ ਇਹੀ ਕਹੂੰਗਾ ਕੇ ਹਰ ਆਮ ਬੰਦੇ ਨੂੰ ਲੱਗੇਗਾ ਕੇ ਇਹ ਤਾਂ ਮੇਰਾ ਹੀ ਕਿਰਦਾਰ ਹੈ। ਆਮ ਲੋਕਾਂ ਦੀ ਕਹਾਣੀ ਹੈ। ਇਸ ਵਿੱਚ ਅਸੀ ਡੇਰਾ ਵਾਦ ‘ਤੇ ਵੀ ਚਾਨਣਾਂ ਪਾਇਆ ਹੈ , ਲੋਕਾਂ ਨੂੰ ਕਈ ਮੈਸੇਜ਼ ਮਿਲਣਗੇ । ਸਭ ਕੁੱਝ ਹੈਗਾ ਫਿਲਮ ਦੇ ਵਿੱਚ ਜੋ ਇੱਕ ਚੰਗੀ ਫਿਲਮ ਵਿੱਚ ਹੋਣਾ ਚਾਹੀਦਾ ‘ਤੇ ਤੁਹਾਨੂੰ ਫਿਲਮ ਦੇਖ ਕੇ ਹੀ ਪਤਾ ਲੱਗੂਗਾ ਕੇ 15 ਲੱਖ ਕਦੋ ਆਉਗਾ ।

ਪ == ਤੁਹਾਡੀਆ ਫਿਲਮਾਂ ਆਮ ਵਿੱਸ਼ੇ ਤੋ ਹੱਟਕੇ ਹੰਦੀਆ । ਇਹਦੇ ਪਿੱਛੇ ਕੋਈ ਖਾਸ ਸੋਚ ਰਹਿੰਦੀ ਹੈ ਜਾਂ ਫਿਲਮਾਂ ਵਿੱਚ ਵਾਧਾ ਕਰਨ ਤੋ ਗੁਰੇਜ਼ ਰੱਖਦੇ ਹੋ।

ੳ == ਮੈਨੂੰ ਹਮੇਸ਼ਾ ਇਹੀ ਹੁੰਦਾ ਕਿ ਮੈਂ ਬਹੁਤੀਆ ਜਿਆਦਾ ਫਿਲਮਾਂ ਨਾਂ ਹੀ ਕਰਾ । ਵਧੀਆ ਫਿਲਮਾਂ ਹੀ ਕਰਾ। ਆਪਣੇ ਗੀਤਾਂ ਦੇ ਵਿਸ਼ਿਆਂ ਦੀ ਤਰਾਂ ਮੈਂ ਫਿਲਮਾਂ ਪ੍ਰਤੀ ਵੀ ਸੁਚੇਤ ਰਹਿੰਦਾ ਹਾਂ । ਮੈਨੂੰ ਲੱਗਦਾ ਇੱਕ ਜਿਹੜੀ ਸਟੋਰੀ ਹੁੰਦੀ ਹੈ , ਉਹ ਫਿਲਮ ਦੀ ਜਿੰਦ ਜਾਨ ਹੁੰਦੀ ਹੈ। ਜਿੰਨਾਂ ਟਾਈਮ ਮੈਨੂੰ ਸਟੋਰੀ ਨਾ ਪਸੰਦ ਆਵੇ , ਮੈ ਫਿਲਮ ਨਹੀ ਕਰਦਾ । ਇਹੀ ਕਾਰਨ ਹੈਗਾ ਕਿ ਮੈਂ ਬਹੁਤ ਘੱਟ ਫਿਲਮਾਂ ਕੀਤੀਆ । ਮੈ ਇਹੀ ਕੋਸ਼ਿਸ਼ ਕਰਦਾ ਜਿੰਨਾ ਹੋ ਸਕੇ ਚੰਗੀਆ ਫਿਲਮਾਂ , ਚੰਗੀਆ ਸਟੋਰੀ ‘ਤੇ ਧਿਆਨ ਦਵਾ ਤੇਂ ਕੁੱਝ ਨਾ ਕੁੱਝ ਵੱਖਰਾ ਕਰਾ ‘ਤੇ ਜੋ ਆਮ ਲੋਕਾ ਦੇ ਨੇੜੇ ਤੇੜੇ ਦੀ ਕਹਾਣੀ ਹੋਵੇ।

ਪ == ਹੱਦੋ ਵੱਧ ਪੰਜਾਬੀ ਫਿਲਮਾਂ ਫ਼ਲੋਪ ਜਾ ਰਹੀਆ । ਤੁਹਾਨੂੰ ਕੀ ਕਾਰਨ ਲੱਗਦਾ ਹੈ, ਜਾ ਕਿਸੇ ਕਿਸਮ ਦੀ ਕਮੀ ਰਹਿ ਰਹੀ ਹੈ।

ਉ== ਮੇਰੇ ਹਿਸਾਬ ਨਾਲ ਕਾਰਨ ਇਹੀ ਹੈ , ਕਿ ਹਜੇ ਪੰਜਾਬੀ ਇੰਡਰਸਟਰੀ ਗਰੌਅ ਕਰ ਰਹੀ ਹੈ। ਨਵੇਂ ਨਵੇਂ ਤਜ਼ਰਬੇ ਹੋ ਰਹੇ ਹਨ । ਨਵੇਂ ਨਵੇਂ ਬੰਦੇ ਆ ਰਹੇ ਹਨ। ਕਈ ਵਾਰ ਨਵੇ ਪ੍ਰਡਿਊਸਰ ਆਉਦੇ ਨੇ , ਜਿੰਨਾਂ ਨੂੰ ਇਸ ਲਾਈਨ ਬਾਰੇ ਪਤਾ ਨਹੀ ਹੁੰਦਾ। ਹੌਲੀ ਹੌਲੀ ਸਮਝ ਆਉਦੀ ਹੈ। ਇਸੇ ਕਰਕੇ ਨਵੇਂ ਤਰਜ਼ਬਿਆਂ ਵਿੱਚ ਕਈ ਕਮੀਆ ਰਹਿ ਜਾਦੀਆ ਨੇ ‘ਤੇ ਫਿਲਮ ਨਹੀ ਚੱਲ ਪਾਉਦੀ । ਕਿਸੇ ਵੀ ਕੰਮ ਵਿੱਚ ਜਦੋ ਨਵਾਂ ਬੰਦਾ ਆਉਦਾ ਹੈ ਤਾ ਉਸਨੂੰ ਪਹਿਲਾ ਪਹਿਲਾ ਪਤਾ ਨਹੀ ਲੱਗਦਾ। ਫਿਰ ਜਿਵੇ ਪੁਰਾਣਾ ਹੁੰਦਾ ਜਾਦਾ ਤਜ਼ਰਬਾ ਵੀ ਵੱਧਦਾ ਜਾਦਾ । ਬਾਕੀ ਇਥੇਂ ਹਜ਼ੇ ਠੱਗੀਆ ਠੋਰੀਆ ਵੀ ਹੈਗੀਆ । ਹੁਣ ਜਿਹੜਾ ਨਵਾਂ ਬੰਦਾ ਫਿਲਮ ਬਣਾਉਣ ਆਉਦਾ ਉਸਦੀ ਫਿਲਮ ਦਾ ਬਜ਼ਟ ਹੀ ਐਨਾ ਕਰ ਦਿੱਤਾ ਜਾਦਾ । ਉਹ ਪੂਰਾ ਕਰ ਹੀ ਨਹੀ ਪਾਉਦੀ ਫਿਲਮ । ਬਸ ਇਸ ਤਰਾਂ ਦੀਆ ਕੁੱਝ ਗੱਲਾਂ ਦੀ ਮਾਰ ਪੈ ਰਹੀ ਹੈ। ਜੋ ਫਿਲਮਾਂ ਨੂੰ ਨੁਕਸਾਨ ਭੁਗਤਣਾਂ ਪੈ ਰਿਹਾ ।

ਪ == ਜਿਆਦਾ ਤਰ ਸਿਨੇਮੇ ਵਿੱਚ ਕਾਮੇਡੀ ਫਿਲਮਾਂ ਦਾ ਦੌਰ ਚੱਲ ਰਿਹਾ । ਤੁਸੀ ਕਿਉ ਨਹੀ ਕਾਮੇਡੀ ਨੂੰ ਮਾਰਗ ਦਰਸ਼ਨ ਬਣਾਇਆ ।

ਉ == ਕਾਮੇਡੀ ਅਸੀ ਵੀ ਕਰਦੇ ਹਾ। ਪਰ ਮੈਨੂੰ ਇਹੀ ਹੁੰਦਾ ਕਿ ਲਕੀਰ ਤੋ ਹੱਟਕੇ ਕੰਮ ਕੀਤਾ ਜਾਵੇ। ਫਿਲਮ ਦੀ ਇੱਕ ਕਹਾਣੀ ਹੋਵੇ । ਜਿਵੇਂ ਸਾਡੀ ਜਿੰਦਗੀ ਹੁੰਦੀ ਹੈ। ਉਸ ਤਰਾਂ ਦੀ ਫਿਲਮ ਹੋਵੇ। ਸਾਡੀ ਜਿੰਦਗੀ ਵਿੱਚ ਹਾਸਾ ਵੀ ਹੈ, ਦੁੱਖ ਵੀ ਹੈ ਤੇਂ ਜਿੰਦਗੀ ਵਿੱਚ ਲੜਾਈ ਝਗੜਾ ਵੀ ਹੈ। ਹਮੇਸ਼ਾ ਇਹੀ ਕੋਸ਼ਿਸ਼ ਕਰਦਾ । ਕਿ ਹਰ ਇੱਕ ਦੀ ਜਿੰਦਗੀ ਦੇ ਨੇੜੇ ਤੇੜੇ ਹੋਵੇ ਫਿਲਮ । ਹਰ ਇੱਕ ਨੂੰ ਆਪਣੀ ਆਪਣੀ ਲੱਗੇ। ਏਦਾ ਦੀਆ ਗੱਲਾਂ ਹੋਣ ਜੋ ਅਸੀ ਆਮ ਜਿੰਦਗੀ ਵਿੱਚ ਨਹੀ ਦੇਖੀਆ ਜਾ ਜੋ ਅਸੀ ਭੁੱਲ ਚੁੱਕੇ ਹਾ । ਵਿੱਸ਼ੇ ਬਹੁਤ ਨੇ ਜਿੰਨਾਂ ‘ਤੇ ਫਿਲਮਾਂ ਬਣ ਸਕਦੀਆ , ਜੋ ਅਸੀ ਕੌਸ਼ਿਸ਼ ਵੀ ਕਰ ਰਹੇ ਹਾਂ । ਮੈਂ ਇੱਕੋ ਤਰਾਂ ਦੀਆ ਫਿਲਮਾਂ ਨਹੀ ਕਰ ਸਕਦਾ ।

ਪ == ਜੇ ਕਿਰਦਾਰਾ ਦੀ ਗੱਲ ਕਰੀਏ ਤਾ ਕੋਈ ਐਸਾ ਕਿਰਦਾਰ ਹੈ , ਜੋ ਨਿਭਾਉਣ ਦੀ ਇੱਛਾ ਰੱਖਦੇ ਹੋਵੋ।

ਉ == ਦੇਖੋ ਕਿਰਦਾਰ ਤਾ ਬਹੁਤ ਨੇ। ਸਾਡੇ ਜਿਹੜੇ ਪੁਰਾਣੇ ਕਿੱਸੈਂ ਆ , ਉਹ ਮੈਨੂੰ ਬਹੁਤ ਪਸੰਦ ਨੇ। ਸਰਦਾਰ ਸੁੱਚੇ ਸੁਰਮੇ ਤੋ ਮੈਂ ਬਹੁਤ ਪ੍ਰਭਾਵਿਤ ਹਾਂ । ਜੇ ਕਿੱਤੇ ਮੈਨੂੰ ਮੌਕਾਂ ਮਿਲੇ ਤਾ ਮੈ ਉਹਨਾਂ ਦਾ ਕਿਰਦਾਰ ਜਰੂਰ ਨਿਭਾਉਣਾ ਚਾਹੁੰਗਾ । ਜਦੋ ਅਸੀ ‘ ਫਾਸੀਂ ‘ ਫਿਲਮ ਕੀਤੀ ਸੀ , ਉਹਦੇ ਵਿੱਚ ਮੈਂ ਭਗਤ ਸਿੰਘ ਦਾ ਕਿਰਦਾਰ ਕੀਤਾ ਸੀ। ਮੈਨੂੰ ਬਹੁਤ ਸਕੂਨ ਮਿਲਿਆ ਸੀ । ਏਦਾ ਦੇ ਕਿਰਦਾਰ ਨਿਭਾ ਕੇ ਮੈਨੂੰ ਚੰਗਾ ਲੱਗਦਾ । ਮੈਨੂੰ ਇਹੀ ਹੁੰਦਾ ਕਿ ਮੈਂ ਜਿਹੜਾ ਵੀ ਕਿਰਦਾਰ ਕਰਾ ਉਸ ‘ਤੇ ਮੈਂ ਆਪਣੀ ਜਿੰਦ ਜਾਨ ਲਗਾਵਾ। ਕਿਸੇ ਨੂੰ ਉਸ ਕਿਰਦਾਰ ਵਿੱਚ ਰਵਿੰਦਰ ਗਰੇਵਾਲ ਨਜ਼ਰ ਨਾ ਆਵੇ।

ਪ == ਪੰਜਾਬੀ ਫਿਲਮਾਂ ਜਿੱਥੇ ਤਰੱਕੀ ਦੀ ਰਾਹੇ ਹਨ। ਉਥੇ ਹੀ ਪੰਜਾਬੀ ਫਿਲਮਾਂ ਵਿੱਚ ਵਰਗਲ ਭਾਸ਼ਾ ਜਾ ਵਰਗਲ ਕਾਮੇਡੀ ਕੀਤੀ ਜਾ ਰਹੀ ਹੈ । ਕਿੰਨੀ ‘ਕ ਸਹਾਈ ਹੋ ਸਕਦੀ ਹੈ ਪੰਜਾਬੀ ਫਿਲਮਾਂ ਲਈ ਇਹ ਵਰਗਲ ਭਾਸ਼ਾ ।

ਉ == ਕਹਿੰਦੇ ਹਨ ਕਿ ਚੰਗੇ ਨਾਲ ਮਾੜਾ ਤਾ ਆਉਦਾ ਹੀ ਹੈ। ਲੋਕਾਂ ਨੇ ਕਬੂਲ ਕਰਨਾ ਲੋਕ ਹੀ ਸਭ ਤੋ ਵੱਡੇ ਜੱਜ ਹਨ। ਪਰ ਫਿਰ ਵੀ ਮੈਨੂੰ ਲੱਗਦਾ ਕਿ ਪੰਜਾਬੀ ਫਿਲਮਾਂ ਪੰਜਾਬੀ ਸਭਿਆਚਾਰ ਨੂੰ ਬਹੁਤ ਕੁੱਝ ਦੇ ਰਹੀਆ ਹਨ। ਪੰਜਾਬੀ ਇਡਰਸਟਰੀ ਕਿੰਨੀ ਗਰੋਅ ਹੋਈ ਹੈ। ਏਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਕੰਮ ਮਿਲਿਆ , ਜਿਹੜੇ ਸਾਡੇ ਬੱਚੇ ਨੇ ਪੰਜਾਬੀ ਫਿਲਮਾਂ ਨਾਲ ਜੁੜੇ ਹਨ। ਸਾਨੂੰ ਸਾਡੇ ਕਲਚਰ ਦਾ ਪਤਾ ਲੱਗਾ । ਹੁਣ ਬਹੁਤ ਸਾਰੀਆ ਫਿਲਮਾਂ ਨੇ ਜੋ ਪੁਰਾਣੇ ਕਲਚਰ ‘ਤੇ ਬਣੀਆ । ਉਹਨਾਂ ਤੋ ਸਾਡੇ ਬੱਚਿਆ ਨੇ ਸਾਡਾ ਪੁਰਾਣਾ ਸਭਿਆਚਾਰ , ਪੁਰਾਣਾ ਕਲਚਰ ਜਾਣਿਆ । ਬਾਕੀ ਥੋੜਾਂ ਬਹੁਤ ਹੋਉ ਕਿੱਤੇ ਜਿਵੇਂ ਕਹਿੰਦੇ ਆ ਕਿ ਕਣਕ ਦੇ ਵਿੱਚ ਗੁੱਲੀ ਡੰਡਾ ਤਾ ਹੁੰਦਾ ਹੀ ਹੈ। ਉਹਦੇ ਨਾਲ ਕੋਈ ਜਿਆਦਾ ਫ਼ਰਕ ਨੀ ਪੈਦਾ , ਚੰਗਾ ਕੰਮ ਮੇਰੇ ਹਿਸਾਬ ਨਾਲ ਜਿਆਦਾ ਹੋ ਰਿਹਾ ।

ਪ == ਨਵੇਂ ਆ ਰਹੇ ਪ੍ਰੋਜੈਕਟਾ ਬਾਰੇ ਜਾਣਕਾਰੀ ਦਿਉ ।

ਉ == ਨਵੇਂ ਪ੍ਰੋਜੈਕਟ ਗਾਣੇਂ ਤਿਆਰ ਹਨ। ਇੱਕ ਦੇ ਬਾਅਦ ਇੱਕ ਅਸੀ ਰੀਲੀਜ਼ ਕਰਾਗੇਂ । ਬਾਕੀ ਫਿਲਮਾਂ 15 ਲੱਖ ਕਦੋ ਆਉਗਾ , ਗਿੱਦੜ ਸਿੰਗੀ , ਤੂੰ ਮੇਰਾ ਕੀ ਲੱਗਦਾ ਬਾਕੀ ਫਿਲਮਾਂ ਤੇ ਕੰਮ ਚੱਲ ਰਿਹਾ ।

ਪ == ਗਿੱਦੜ ਸਿੰਗੀ ਦਾ ਕੀ ਰਾਜ਼ ਹੈ।

ਉ == ਗਿੱਦੜ ਸਿੰਗੀ ਵੈਸੇ ਤਾ ਸਾਰੇ ਜਾਣਦੇ ਹਨ । ਜੋ ਸਾਡੇ ਕਲਚਰ ਨਾਲ ਸੰਬੰਧਤ ਨਾਮ ਹੈ। ਗਿੱਦੜ ਸਿੰਗੀ ਸਾਡੇ ਕਲਚਰ ਦਾ ਗਵਾਚਿਆ ਹੋਇਆ ਸ਼ਬਦ ਹੈ। ਬੜੀ ਵਧੀਆ ਗੱਲ ਹੈ ਕਿ ਸਾਡੇ ਪ੍ਰਡਿਊਸਰ ਜੀ ਨੇ ਇਹ ਟਾਈਟਲ ਰੱਖਿਆ । ਘੱਟੋ ਘੱਟ ਸਾਡੀ ਨਵੀਂ ਪੀੜੀ ਨੂੰ ਤਾਂ ਪਤਾ ਲੱਗੂ ਕਿ ਗਿੱਦੜ ਸਿੰਗੀ ਕੀ ਚੀਜ਼ ਹੁੰਦੀ ਸੀ । ਇਹ ਸਾਡੇ ਹੀ ਸ਼ਬਦ ਨੇ , ਸਾਡਾ ਹੀ ਕਲਚਰ ਹੈ। ਸਾਡਾ ਹੀ ਸਭਿਆਚਾਰ ਹੈ । ਸਾਡਾ ਫ਼ਰਜ਼ ਬਣਦਾ ਇਹਨੂੰ ਸੰਭਾਲਣਾ। ਸ਼ਬਦਾਂ ਨੂੰ ਜਿੰਦਾਂ ਰੱਖਣਾ । ਸੋ ਗਿੱਦੜ ਸਿੰਗੀ ਕੀ ਛੈਅ ਹੁੰਦੀੇ ਸੀ ਤੇ ਉਹਨੂੰ ਕਿਉ ਲੱਕੀ ਮੰਨਿਆ ਜਾਦਾ ਸੀ ਬਸ ਇਹੀ ਰਾਜ਼ ਹੈ।

ਅਮਰਜੀਤ ਸੱਗੂ
ਤਲਵੰਡੀ ਜੱਲੇ ਖਾਂ ‘ ਜੀਰਾ ‘
92606=00013

Leave a Reply

Your email address will not be published. Required fields are marked *

%d bloggers like this: