ਸੁੱਚਾ ਸਿੰਘ ਲੰਗਾਹ ਬਲਾਤਕਾਰ ਕੇਸ ‘ਚ ਆਇਆ ਨਾਟਕੀ ਮੋੜ – ਸ਼ਿਕਾਇਤ ਕਰਨ ਵਾਲੀ ਔਰਤ ਨੇ ਕਿਹਾ ‘ ਵਾਇਰਲ ਵੀਡੀਓ ‘ਚ ਮੈਂ ਨਹੀਂ ਸੀ ‘

ss1

ਸੁੱਚਾ ਸਿੰਘ ਲੰਗਾਹ ਬਲਾਤਕਾਰ ਕੇਸ ‘ਚ ਆਇਆ ਨਾਟਕੀ ਮੋੜ – ਸ਼ਿਕਾਇਤ ਕਰਨ ਵਾਲੀ ਔਰਤ ਨੇ ਕਿਹਾ ‘ ਵਾਇਰਲ ਵੀਡੀਓ ‘ਚ ਮੈਂ ਨਹੀਂ ਸੀ ‘

ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਲਾਤਕਾਰ ਦੇ ਦੋਸ਼ ਵਿਚ ਫਸੇ ਸਾਬਕਾ ਅਕਾਲੀ ਆਗੂ ਅਤੇ ਐੱਸ.ਜੀ.ਪੀ.ਸੀ. ਮੈਂਬਰ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਵਿਚ ਨਾਟਕੀ ਮੋੜ ਆ ਗਿਆ ਹੈ।
ਜਬਰ-ਜ਼ਿਨਾਹ ‘ਤੇ ਦੋਸ਼ ਲਗਾਉਣ ਵਾਲੀ ਮਹਿਲਾ ਪੁਲਿਸ ਮੁਲਾਜ਼ਮ ਨੇ ਆਪਣੇ ਬਿਆਨਾਂ ਤੋਂ ਪਲਟ ਗਈ ਹੈ। ਹੁਣ ਉਸੇ ਕਿਹਾ ਹੈ ਕਿ ਅਸ਼ਲੀਲ ਵੀਡੀਓ ਵਿਚ ਨਜ਼ਰ ਆਉਣ ਵਾਲੀ ਔਰਤ ਉਹ ਨਹੀਂ ਹੈ।
ਯਾਦ ਰਹੇ ਕਿ ਉਸੇ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਲੰਗਾਹ ਤੇ ਦੋਸ਼ ਲਾਉਂਦਿਆਂ ਕਿਹਾ ਸੀ ਕਿ ਉਹ ਵੀਡੀਓ ਉਸੇ ਖ਼ੁਦ ਬਣਵਾਈ ਸੀ। ਪੁਲਿਸ ਕੇਸ ਮੁਤਾਬਿਕ ਉਹ ਵੀਡੀਓ ਵੀ ਉਸ ਨੇ ਖ਼ੁਦ ਹੀ ਪੁਲਿਸ ਨੂੰ ਸੌਂਪੀ ਸੀ।
ਉਹਦੀ ਸ਼ਿਕਾਇਤ ਦੇ ਆਧਾਰ ਤੇ ਹੀ ਲੰਗਾਹ ਦੇ ਖਿਲੱਫ ਬਲਾਤਕਾਰ ਅਤੇ ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਸੀ। ਇਹ ਕੇਸ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਔਰਤ ਵਿਜੀਲੈਂਸ ਵਿਭਾਗ ਦੀ ਕਰਮਚਾਰੀ ਹੈ ਅਤੇ ਪਠਾਨਕੋਟ ਵਿਚ ਪਿੰਡ ਸੋਹਲ ਦੀ ਨਿਵਾਸੀ ਵਿਧਵਾ ਹੈ।

Share Button

Leave a Reply

Your email address will not be published. Required fields are marked *