ਸੁੱਚਾ ਸਿੰਘ ਲੰਗਾਹ ਗੁਰਦਾਸਪੁਰ ਅਦਾਲਤ ਵਿੱਚ ਪੇਸ਼ ਹੋਏ, ਅਗਲੀ ਪੇਸ਼ੀ 28 ਨੂੰ

ss1

ਸੁੱਚਾ ਸਿੰਘ ਲੰਗਾਹ ਗੁਰਦਾਸਪੁਰ ਅਦਾਲਤ ਵਿੱਚ ਪੇਸ਼ ਹੋਏ, ਅਗਲੀ ਪੇਸ਼ੀ 28 ਨੂੰ

ਗੁਰਦਾਸਪੁਰ , 14 ਫਰਵਰੀ: ਬਲਾਤਕਾਰ ਦੇ ਕੇਸ ਵਿਚ ਪਟਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਅੱਜ ਗੁਰਦਾਸਪੁਰ ਵਿੱਚ ਐਡੀਸ਼ਨਲ ਸੈਸ਼ਲ ਜੱਜ ਦੀ ਅਦਾਲਤ ਵਿਚ ਪੇਸ਼ ਹੋਏ|
ਸੁੱਚਾ ਸਿੰਘ ਲੰਗਾਹ ਨੂੰ ਬੀਤੀ 8 ਫਰਵਰੀ ਨੂੰ ਮਾਨਯੋਗ ਐਡੀਸ਼ਨਲ ਸੈਸ਼ਲ ਜੱਜ ਦੀ ਅਦਾਲਤ ਵਿਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ ਸਨ, ਜਿਸ ਤੇ ਅਦਾਲਤ ਨੇ ਲੰਗਾਹ ਨੂੰ 14 ਫਰਵਰੀ ਨੂੰ ਖੁਦ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸਨ|
ਅੱਜ ਭਾਰੀ ਪੁਲੀਸ ਸੁਰੱਖਿਆ ਹੇਠ ਪਟਿਆਲਾ ਜੇਲ੍ਹ ਤੋਂ ਲੰਗਾਹ ਨੂੰ ਲਿਆ ਕੇ ਗੁਰਦਾਸਪੁਰ ਵਿੱਚ ਐਡੀਸ਼ਨਲ ਸੈਸ਼ਲ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ| ਜਿੱਥੇ ਵਕੀਲਾਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ 28 ਫਰਵਰੀ ਨੂੰ ਦੋਬਾਰਾ ਪੇਸ਼ ਹੋਣ ਦੀ ਤਾਰੀਕ ਦਿੱਤੀ ਹੈ| ਜਿਸ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੂੰ ਪਟਿਆਲਾ ਦੀ ਨਾਭਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ|

Share Button

Leave a Reply

Your email address will not be published. Required fields are marked *