ਸੁੱਚਾ ਸਿੰਘ ਛੋਟੇਪੁਰ 3 ਸਤਬੰਰ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ

ss1

ਸੁੱਚਾ ਸਿੰਘ ਛੋਟੇਪੁਰ 3 ਸਤਬੰਰ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ

ਜਲੰਧਰ 30 ਅਗਸਤ: ਆਮ ਆਦਮੀ ਪਾਰਟੀ ਦੇ ਕਨਵੀਨਰ ਅਹੁੱਦੇ ਤੋ ਮੁਕਤ ਕੀਤੇ ਗਏ ਸ. ਸੁੱਚਾ ਸਿੰਘ ਛੋਟੇਪੁਰ ਨੇ ਅੱਜ ਸ਼ੋਸਲ ਮੀਡੀਆ ਤੇ ਅਪੀਲ ਕੀਤੀ ਹੈ ਕਿ ਉਹ 3 ਸਤਬੰਰ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਜਾ ਰਹੇ ਹਨ ਅਤੇ ਵੱਡੀ ਗਿਣਤੀ ਵਿਚ ਪੰਜਾਬੀਆਂ ਨੂੰ ਪਹੁੰਚਣ ਲਈ ਵੀ ਸੱਦਾ ਦਿੱਤਾ ਗਿਆ ਹੈ। ਸ. ਸੁੱਚਾ ਸਿੰਘ ਛੋਟੇਪੁਰ ਸਵੇਰੇ 11 ਵਜੇ ਮੱਥਾ ਟੇਕਣਗੇ ਅਤੇ ਇਥੋ ਹੀ ਉਹ ਪੰਜਾਬ ਯਾਤਰਾ ਦਾ ਐਲਾਨ ਕਰਨਗੇ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਐਲਾਨ ਕੀਤਾ ਸੀ ਕਿ ਉਹ ਪੰਜਾਬ ਦੇ ਲੋਕਾਂ ਕੋਲੋ ਪੁਛਕੇ ਹੀ ਅਗਲਾ ਕੋਈ ਸਿਆਸੀ ਕਦਮ ਚੁੱਕਣਗੇ। ਜਿਕਰਯੋਗ ਹੈ ਕਿ ਬੀਤੇ ਦਿਨ ਸ. ਸੁੱਚਾ ਸਿੰਘ ਛੋਟੇਪੁਰ ਦੇ ਘਰ ਇਕ ਮੀਟਿੰਗ ਹੋਈ ਜਿਸ ਵਿਚ 6 ਜਿਲਿਆਂ ਦੇ ਕੁਆਰਡੀਨੇਟਰ ਸ਼ਾਮਿਲ ਹੋਏ ਸਨ ਜਿਹਨਾਂ ਵਿਚ ਜਸਬੀਰ ਸਿੰਘ ਧਾਲੀਵਾਲ ਅਨੰਦਪੁਰ ਸਾਹਿਬ ਜੋਨ ਤੋਂ, ਅਮਨਦੀਪ ਸਿੰਘ ਗੁਰਦਾਸਪੁਰ ਜੋਨ, ਗੁਰਿੰਦਰ ਸਿੰਘ ਬਾਜਵਾ ਅੰਮ੍ਰਿਤਸਰ ਜੋਨ, ਹਰਜਿੰਦਰ ਸਿੰਘ ਚੀਮਾ ਜਲੰਧਰ ਜੋਨ, ਨਰਿੰਦਰਪਾਲ ਭਗਤਾ ਬਠਿੰਡਾ ਜੋਨ, ਇਕਬਾਲ ਪਸੰਘ ਭਾਗੂਵਾਲ ਖਡੂਰ ਸਾਹਿਬ ਜੋਨ ਸ਼ਾਮਿਲ ਸਨ। ਇਸ ਮੀਟਿੰਗ ਵਿਚ ਲੰਬੀਆਂ ਵਿਚਾਰਾਂ ਹੋਈਆਂ ਅਤੇ ਆਉਣ ਵਾਲੇ ਸਮੇਂ ਵਿਚ ਕੀ ਕਰਨਾ ਹੈ ਉਸ ਤੇ ਵੀ ਚਰਚਾ ਹੋਈ।

Share Button

Leave a Reply

Your email address will not be published. Required fields are marked *