ਸੁੱਚਾ ਸਿੰਘ ਛੋਟੇਪੁਰ ਛੇਤੀ ਹੀ ‘ਆਪ’ ‘ਚ ਸਾਮਲ ਹੋਣ ਜਾ ਰਹੇ ਨੇ- ਹਰਪਾਲ ਚੀਮਾ

ਸੁੱਚਾ ਸਿੰਘ ਛੋਟੇਪੁਰ ਛੇਤੀ ਹੀ ‘ਆਪ’ ‘ਚ ਸਾਮਲ ਹੋਣ ਜਾ ਰਹੇ ਨੇ- ਹਰਪਾਲ ਚੀਮਾ

ਜਲੰਧਰ ਦੀ ਭਗਤ ਸਿੰਘ ਕਾਲੋਨੀ ਆਏ ਵਿਰੋਧੀ ਧਿਰ ਨੇਤਾ ਤੇ ਆਪ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸੁੱਚਾ ਸਿੰਘ ਛੋਟੇਪੁਰ ਛੇਤੀ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਪਿਛਲੇ ਮਹੀਨੇ ਆਪ ਆਗੂਆਂ ਨੇ ਛੋਟੇਪੁਰ ਦੇ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾ ਹੁਣ ਰੰਗ ਲਾਉਂਦੀਆਂ ਨਜ਼ਰ ਆ ਰਹੀਆਂ ਹਨ।
ਹਰਪਾਲ ਚੀਮਾ ਨੇ ਕਿਹਾ ਕਿ ਛੇਤੀ ਹੀ ਉਹ ਪਾਰਟੀ ਵਿੱਚ ਵਾਪਸੀ ਕਰ ਸਕਦੇ ਹਨ। 2016 ਵਿੱਚ ਆਮ ਆਦਮੀ ਪਾਰਟੀ ‘ਚੋਂ ਕੱਢੇ ਗਏ ਛੋਟੇਪੁਰ ਨੇ ਆਪਣਾ ਪੰਜਾਬ ਨਾਮ ਦੀ ਪਾਰਟੀ ਦਾ ਗਠਨ ਕੀਤਾ ਸੀ। ਸੁੱਚਾ ਸਿੰਘ ਛੋਟੇਪੁਰ ਨੇ ਆਪ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਉਹ ਵਾਪਸੀ ਬਾਰੇ ਸੋਚ ਸਕਦੇ ਹਨ। ਜੇ ਪਾਰਟੀ ਉਨ੍ਹਾਂ ਦੇ ਸੁਝਾਵਾਂ ਵੱਲ ਧਿਆਨ ਦੇਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਰਤਾਰਪੁਰ ਕਾਰੀਡੋਰ ਉੱਤੇ ਸਿਆਸਤ ਨਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਰਤਾਰਪੁਰ ਦਾ ਲਾਂਘਾ ਖੁੱਲ੍ਹ ਜਾਣ ਲਈ ਨਵਜੋਤ ਸਿੱਧੂ ਨੂੰ ਕ੍ਰੇਡਿਟ ਦਿੱਤਾ. ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਨ੍ਹਾਂ ਨੂੰ ਵੀ ਪਾਕਿਸਤਾਨ ਜਾਣਾ ਚਾਹੀਦਾ ਸੀ।

Share Button

Leave a Reply

Your email address will not be published. Required fields are marked *

%d bloggers like this: