ਸੁਵਿਧਾ ਕਰਮਚਾਰੀ ਸੰਘਰਸ਼ ਦੇ 100ਵੇਂ ਦਿਨ ਮਿਲੇ ਡਿਪਟੀ ਸੀ.ਐਮ. ਨੂੰ

ss1

ਸੁਵਿਧਾ ਕਰਮਚਾਰੀ ਸੰਘਰਸ਼ ਦੇ 100ਵੇਂ ਦਿਨ ਮਿਲੇ ਡਿਪਟੀ ਸੀ.ਐਮ. ਨੂੰ
ਸੁਵਿਧਾ ਦਾ ਕਾਫ਼ਲਾ ਹੁਣ ਬਠਿੰਡੇ ਵਿੱਚ ਲਾਏਗਾ ਪੱਕੇ ਡੇਰੇ

ਸਾਦਿਕ, 15 ਦਸੰਬਰ (ਗੁਲਜ਼ਾਰ ਮਦੀਨਾ) ਆਪਣੀਆਂ ਮੰਗਾਂ ਦੇ ਹੱਕ ਵਿੱਚ ਪਿਛਲੇ ਲੰਬੇ ਸਮੇਂ ਤੋਂ ਵੱਖਵੱਖ ਥਾਵਾਂ ‘ਤੇ ਹੜਤਾਲ ‘ਤੇ ਬੈਠੇ ਸੁਵਿਧਾ ਮੁਲਾਜ਼ਮਾਂ ਨੇ ਅੱਜ ਮਿਤੀ 15/12/2016 ਨੁੰ ਵੀ ਡੀ.ਸੀ. ਦਫ਼ਤਰ ਜ਼ਿਲ੍ਹਾ ਜਲੰਧਰ ਦੇ ਬਾਹਰ ਸੂਬਾ ਪੱਧਰ ‘ਤੇ ਧਰਨਾ ਪ੍ਰਦਸ਼ਨ ਕੀਤਾ। ਧਰਨੇ ਵਿੱਚ ਸੁਵਿਧਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਰਅਰੇਬਾਜ਼ੀ ਕੀਤੀ।ਅੱਜ ਮਾਨਯੋਗ ਡਿਪਟੀ ਕਮਿਸ਼ਨਰ ਦੇ ਸਹਿਯੋਗ ਨਾਲ ਸੁਵਿਧਾ ਜਥੇਬੰਦੀ ਨੂੰ ਮਾਨਯੋਗ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨਾਲ ਹੋਟਲ ਰੈਡੀਸਨ, ਜ਼ਿਲ੍ਹਾ ਜਲੰਧਰ ਵਿਖੇ ਮਿਲਣ ਦਾ ਸਮਾਂ ਮਿਲਿਆ। ਇਸ ਮੀਟਿੰਗ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਵਲੋਂ ਸੁਵਿਧਾ ਕਰਮਚਾਰੀਆਂ ਦਾ ਪੱਖ ਪੂਰੀਆ ਗਿਆ। ਮਾਨਯੋਗ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸੁਵਿਧਾ ਕਰਮਚਾਰੀਆਂ ਦੀਆਂ ਮੰਗਾਂ ਸੁੰਨਣ ਤੋਂ ਬਾਅਦ ਇਹ ਕਿਹਾ ਕਿ ”ਸੁਵਿਧਾ ਬਾਰੇ ਵਿਚਾਰ ਕੀਤਾ ਜਾਵੇਗਾ”। ਇਸ ਮੀਟਿੰਗ ਦਰਮਿਆਨ ਸੂਬਾ ਪ੍ਰਧਾਨ ਸ: ਰਵਿੰਦਰ ਸਿੰਘ, ਹਰਮੀਤ ਸਿੰਘ, ਰਾਜਬੀਰ ਸਿੰਘ, ਅਭਿਸ਼ੇਕ ਕੋੜਾ, ਗੌਰਵ ਕੋਲ, ਗਗਨਦੀਪ ਕੌਰ, ਕਰਮਜੀਤ ਕੌਰ ਆਦਿ ਮੌਜੂਦ ਸਨ।ਇਸ ਦੌਰਾਨ ਸੁਵਿਧਾ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸੰਬੰਧੀ ਦੱਸਿਆ ਕਿ ਕਰੀਬ 1012 ਸਾਲਾਂ ਤੋਂ ਕੰਮ ਕਰ ਰਹੇ ਸੁਵਿਧਾ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਕੇ ਉਨ੍ਹਾਂ ਨੂੰ ਡੀ.ਸੀ. ਦਫ਼ਤਰ ਦੀਆਂ ਬ੍ਰਾਂਚਾਂ ਵਿੱਚ ਮਰਜ ਕੀਤਾ ਜਾਵੇ ਤਾਂ ਕਿ ਪੰਜਾਬ ਸਰਕਾਰ ਦੇ ਈਗਵਰਨੈੱਸ ਪ੍ਰਾਜੈਕਟ, ਸੇਵਾ ਕੇਂਦਰ ਆਦਿ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਟਰਮੀਨੇਟ ਕਰਨ ਦੇ ਆਦੇਸ਼ਾਂ ਨੂੰ ਤੁਰੰਤ ਵਾਪਿਸ ਲਿਆ ਜਾਵੇ। ਸੰਘਰਸ਼ ਕਰ ਰਹੇ ਮੁਲਾਜ਼ਮਾਂ ‘ਤੇ ਦਰਜ ਕੀਤੇ ਗਏ ਝੂਠੇ ਮਾਮਲੇ ਤੁਰੰਤ ਰੱਦ ਕੀਤੇ ਜਾਣ।ਯੂਨੀਅਨ ਆਗੂਆਂ ਨੇ ਪ੍ਰੈੱਸ ਨੂੰ ਦੱਸਿਆ ਕਿ ਸੁਵਿਧਾ ਕਰਮਚਾਰੀਆਂ ਦੀਆਂ ਮੰਗਾਂ ਨੁੰ ਅਣਦੇਖਿਆ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵਲੋਂ ਸੁਵਿਧਾ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਸਰਕਾਰ ਦੇ ਇਸ ਰਵੱਈਏ ਕਰਕੇ ਸੁਵਿਧਾ ਕਾਮਿਆਂ ਨੇ ਫ਼ੈਸਲਾ ਕੀਤਾ ਹੈ ਕਿ ਹੁਣ ਸਰਕਾਰ ਦੇ ਹਲਕੇ ਵਿੱਚ ਕੱਲ ਮਿਤੀ 16/12/2016 ਨੂੰ ਡੀ.ਸੀ. ਦਫ਼ਤਰ, ਜ਼ਿਲ੍ਹਾ ਬਠਿੰਡਾ ਵਿੱਚ ਜਾ ਕੇ ਇਸ ਦਾ ਭੰਡੀਪ੍ਰਚਾਰ ਕੀਤਾ ਜਾਵੇਗਾ ਅਤੇ ਜਨਤਾ ਨੂੰ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਪੜੇਲਿਖੇ, ਤਜੁਰਬੇਕਾਰ ਨੌਜਵਾਨਾ ਨੁੰ ਖੱਜਲਖੁਆਰ ਕੀਤਾ ਜਾ ਰਿਹਾ ਹੈ। 1212 ਸਾਲ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਵਾਉਣ ਤੋਂ ਬਾਅਦ ਇਨ੍ਹਾਂ ਮੁਲਾਜਮਾਂ ਨੁੰ ਪੱਕੇ ਕਰਨ ਦੀ ਬਜਾਏ ਨਿੱਜੀ ਕੰਪਨੀਆਂ ਵਿੱਚ ਦਿੱਤਾ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *