ਸੁਵਿਧਾ ਕਰਮਚਾਰੀਆਂ ਵੱਲੋਂ 5ਵੇਂ ਦਿਨ ਵੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸਹਿਯੋਗ ਨਾਲ ਰਾਮਪੁਰਾ ਫੂਲ ਫਾਟਕ ਤੇ ਜਾਰੀ ਰਿਹਾ ਧਰਨਾ

ss1

ਸੁਵਿਧਾ ਕਰਮਚਾਰੀਆਂ ਵੱਲੋਂ 5ਵੇਂ ਦਿਨ ਵੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸਹਿਯੋਗ ਨਾਲ ਰਾਮਪੁਰਾ ਫੂਲ ਫਾਟਕ ਤੇ ਜਾਰੀ ਰਿਹਾ ਧਰਨਾ
ਰੈਗੂਲਰ ਦੀ ਮੰਗ ਨੂੰ ਲੈ ਕੇ 79ਵੇਂ ਦਿਨ ਵੀ ਸੁਵਿਧਾ ਕਰਮਚਾਰੀਆਂ ਦਾ ਸੰਘਰਸ਼ ਰਿਹਾ ਜਾਰੀ

photoਸਾਦਿਕ, 24 ਨਵੰਬਰ (ਗੁਲਜ਼ਾਰ ਮਦੀਨਾ)ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਵਲੋ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸਹਿਯੋਗ ਨਾਲ ਰਾਮਪੁਰਾ ਫੂਲ ਵਿਖੇ ਫਾਟਕਾਂ ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ। ਇਸ ਧਰਨੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਹਿਲਾ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ।ਜਥੇਬੰਦੀਆਂ ਵਲੋਂ ਅੱਜ ਵੀ ਰਾਮਪੁਰਾ ਫੂਲ ਦੇ ਸਿਟੀ ਇਲਾਕਿਆਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਿਰਫ਼ ਮਹਿਲਾ ਮੁਲਾਜ਼ਮਾਂ ਵਲੋਂ ਹੀ ਰੋਸ ਰੈਲੀ ਕੱਢੀ ਗਈ। ਇਸ ਰੈਲੀ ਦੌਰਾਨ ਆਮ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਖਾਣਪੀਣ ਦਾ ਸਾਮਾਨ, ਗੁਪਤ ਤੌਰ ਤੇ ਮਾਲੀ ਸਹਾਇਤਾ ਆਦਿ ਵੀ ਦਿੱਤੀ ਗਈ।ਦੂਸਰੇ ਪਾਸੇ ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਵਲੋਂ ਡੀ.ਸੀ. ਦਫ਼ਤਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ ਧਰਨਾ ਅੱਜ 79ਵੇਂ ਦਿਨ ਵੀ ਜਾਰੀ ਰਿਹਾ। ਪੰਜਾਬ ਸਰਕਾਰ ਸਮਾਂ ਟਪਾਉਣ ਲਈ ਨਿੱਤ ਅਖਬਾਰਾਂ ਵਿੱਚ ਹੀ ਮੁਲਾਜ਼ਮਾਂ ਨੂੰ ਪੱਕੇ ਕਰ ਰਹੀ ਹੈ। ਸੁਪਰੀਮ ਕੋਰਟ ਵਲੋਂ ਬਰਾਬਰ ਕੰਮ ਬਰਾਬਰ ਤਨਖਾਹ ਦਾ ਫ਼ੈਸਲਾ ਦਿੱਤਾ ਗਿਆ ਹੈ ਪਰ ਸਰਕਾਰ ਮੁਲਾਜ਼ਮਾਂ ਨੂੰ ਬਰਾਬਰ ਤਨਖਾਹ ਦੇਣ ਦੀ ਬਜਾਏ ਇਨ੍ਹਾਂ ਦੇ ਸੰਘਰਸ਼ ਨੁੰ ਦਬਾਉਣ ਲਈ ਕਈ ਜ਼ਿਲ੍ਹਿਆਂ ਵਿੱਚ ਕਰਮਚਾਰੀਆਂ ਦੀਆਂ ਸੇਵਾਵਾਂ ਰੱਦ ਕਰ ਰਹੀ ਹੈ।ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਇਹ ਸੰਘਰਸ਼ ਇੰਝ ਹੀ ਜਾਰੀ ਰਹੇਗਾ।

Share Button

Leave a Reply

Your email address will not be published. Required fields are marked *