ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jul 8th, 2020

‘ਸੁਲਤਾਨਪੁਰ ਲੋਧੀ ਸੰਦੇਸ਼ ਦੀਆਂ ਦਿਸ਼ਾਵਾਂ ਅਤੇ ਸੰਭਾਵਨਾਵਾਂ’ ਵਿਸ਼ੇ ‘ਤੇ ਹੋਈ ਵਿਸ਼ੇਸ਼ ਇਕੱਤਰਤਾ

‘ਸੁਲਤਾਨਪੁਰ ਲੋਧੀ ਸੰਦੇਸ਼ ਦੀਆਂ ਦਿਸ਼ਾਵਾਂ ਅਤੇ ਸੰਭਾਵਨਾਵਾਂ’ ਵਿਸ਼ੇ ‘ਤੇ ਹੋਈ ਵਿਸ਼ੇਸ਼ ਇਕੱਤਰਤਾ

ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਲਈ ਮਾਰਚ 2020 ਵਿਚ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਵੱਡੇ ਪੱਧਰ ‘ਤੇ ਸੱਦਿਆ ਜਾਵੇਗਾ ਵਿਸ਼ਵ ਸਿੱਖ ਇਜਲਾਸ-: ਸਿੰਘ ਸਾਹਿਬ ਗਿ:ਹਰਪ੍ਰੀਤ ਸਿੰਘ

ਸ਼੍ਰੀ ਅਨੰਦਪੁਰ ਸਾਹਿਬ, 12 ਦਸੰਬਰ (ਦਵਿੰਦਰਪਾਲ ਸਿੰਘ/ ਅੰਕੁਸ਼): ”ਅੱਜ ਸਮਾਂ ਆ ਗਿਆ ਹੈ ਕਿ ਕਮਜ਼ੋਰ ਕਰ ਦਿੱਤੀਆਂ ਅਤੇ ਕਮਜ਼ੋਰ ਹੋ ਰਹੀਆਂ ਸਿੱਖ ਸੰਸਥਵਾਂ – ਇਕ ਵਾਰ ਮੁੜ ਕੇ ਸ਼ਕਤੀਸ਼ਾਲੀ ਕੀਤਾ ਜਾਏ ਅਤੇ ਉਨਾਂ ਦੀ ਦਿਸ਼ਾ ਨਿਰਧਾਰਿਤ ਕੀਤੀ ਜਾਵੇ।” ਇਹ ਵਿਚਾਰ ਅੱਜ ਇੱਥੇ ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼ ਅਤੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਕਰਵਾਏ ਗਏ ਸੁਲਤਾਨਪੁਰ ਲੋਧੀ ਸੰਦੇਸ਼ ਦੀਆਂ ਦਿਸ਼ਾਵਾਂ ਅਤੇ ਸੰਭਾਵਨਾਵਾਂ ਬਾਰੇ ਸੈਮੀਨਾਰ ਵਿਚ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਕਹੇ। ਉਨਾਂ ਕਿਹਾ ਕਿ ਬੁੱਧੀਜੀਵੀ ਲੋਕ ਕੌਮਾਂ ਦੀ ਜਿੰਦਜਾਨ ਹੁੰਦੇ ਹਨ।

ਅੱਜ ਜਦੋਂ ਕਿ ਪੰਥ ਦੀ ਰਾਜਨੀਤਿਕ ਲੀਡਰਸ਼ਿਪ ਸਿਧਾਂਤਾਂ ਤੋਂ ਸੱਖਣੀ ਹੋ ਗਈ ਹੈ ਤਾਂ ਬੁੱਧੀਜੀਵੀਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਲੀਡਰਸ਼ਿਪ ਨੂੰ ਸਿਧਾਂਤਿਕ ਅਗਵਾਈ ਦੇਣ ਅਤੇ ਲੀਡਰਸ਼ਿਪ ਵੀ ਵਿਦਵਾਨਾਂ ਦੇ ਸੰਪਰਕ ਵਿਚ ਰਹੇ। ਉਨਾਂ ਹੋਰ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਲਈ ਮਾਰਚ 2020 ਵਿਚ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਵੱਡੇ ਪੱਧਰ ‘ਤੇ ਵਿਸ਼ਵ ਸਿੱਖ ਇਜਲਾਸ ਸੱਦਿਆ ਜਾਵੇਗਾ। ਸੈਮੀਨਾਰ ਦੇ ਸ਼ੁਰੂ ਵਿਚ ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼ ਦੇ ਡਾਇਰੈਕਟਰ ਭਾਈ ਹਰਿਸਿਮਰਨ ਸਿੰਘ ਨੇ ਆਪਣਾ ਕੁੰਜੀਵਤ ਭਾਸ਼ਨ ਪੜਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ 12 ਨਵੰਬਰ 2019 ਨੂੰ ਜਾਰੀ ਹੋਇਆ ਸੰਦੇਸ਼ ਸਿੱਖ ਪੰਥ ਦੇ ਭਵਿੱਖ ਦੀ ਵੱਡੀ ਦਿਸ਼ਾ ਨਿਰਧਾਰਿਤ ਕਰਦਾ ਹੈ। ਇਹ ਸੰਦੇਸ਼ ਪੂੰਜੀਵਾਦ ਅਤੇ ਸਮਾਜਵਾਦ ਦੇ ਰਾਜਨੀਤਿਕ ਪ੍ਰਬੰਧਾਂ ਤੋਂ ਹੱਟਵਾਂ ਸਿੱਖ ਫਿਲਾਸਫੀ ਆਧਾਰਿਤ ਵਿਸਮਾਦੀ ਵਿਸ਼ਵ ਆਰਡਰ ਸਥਾਪਤ ਕਰਨ ਦੀ ਦਿਸ਼ਾ ਦਿੰਦਾ ਹੈ। ਡਾ. ਸਵਰਾਜ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਭਵਿੱਖ ਦਾ ਵਿਸ਼ਵ ਸਿਧਾਂਤਿਕ ਗ੍ਰੰਥ ਦੱਸਦਿਆਂ ਕਿਹਾ ਕਿ ਅੱਜ ਵਿਸ਼ਵ ਦੇ ਸਾਰੇ ਮਸਲੇ ਇਸ ਦੀ ਰੌਸ਼ਨੀ ਵਿਚ ਹੱਲ ਹੋਣੇ ਚਾਹੀਦੇ ਹਨ। ਸ. ਕਰਮਜੀਤ ਸਿੰਘ ਨੇ ਸੁਲਤਾਨਪੁਰ ਲੋਧੀ ਸੰਦੇਸ਼ ਨੂੰ ਵਿਸ਼ਵ ਪੱਧਰ ਦਾ ਦਸਤਾਵੇਜ਼ ਕਿਹਾ। ਉਨਾਂ ਇਸ ਬਾਰੇ ਪੰਥ ਵਿਚ ਵੱਡਾ ਸੰਵਾਦ ਰਚਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ।

ਸ, ਬੀਰਦਵਿੰਦਰ ਸਿੰਘ ਸਾਬਕਾ ਸਪੀਕਰ ਨੇ ਕਿਹਾ ਜਿਵੇਂ ਈਸਾਈ ਪੋਪ ਦਾ ਹਰ ਸੁਨੇਹਾ ਵਿਸ਼ਵ ਦੀਆਂ ਸਾਰੀਆਂ ਈਸਾਈ ਸੰਸਥਾਵਾਂ ਵਿਚ ਵਿਚਾਰਿਆ ਜਾਂਦਾ ਹੈ, ਉਸੇ ਤਰਾਂ ਇਸ ਸੰਦੇਸ਼ ਦਾ ਸਾਰੇ ਤਖ਼ਤਾਂ, ਸ਼੍ਰੋਮਣੀ ਕਮੇਟੀ ਦੇ ਸਾਰੇ ਅਦਾਰਿਆਂ, ਸਕੂਲਾਂ-ਕਾਲਜਾਂ-ਯੂਨੀਵਰਸਿਟੀਆਂ ਵਿਚ ਸੰਵਾਦ ਰਚਾਉਣਾ ਚਾਹੀਦਾ ਹੈ। ਉਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਿਆਪਕ ਸਹੂਲਤਾਂ ਵਾਲਾ ਸਕੱਤਰੇਤ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਸ. ਗੁਰਬਖ਼ਸ਼ ਸਿੰਘ ਖਾਲਸਾ ਜੂਨੀ. ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਭਰੋਸਾ ਦਵਾਇਆ ਕਿ ਉਹ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਮੀਟਿੰਗ ਵਿਚ ਇਸ ਸੈਮੀਨਾਰ ਦੇ ਵਿਚਾਰਾਂ ਦਾ ਏਜੰਡਾ ਰੱਖਣਗੇ ਅਤੇ ਸੰਦੇਸ਼ ਨੂੰ ਵੱਡੇ ਪੱਧਰ ‘ਤੇ ਪ੍ਰਚਾਰਣ ਦਾ ਯਤਨ ਕਰਨਗੇ। ਸ. ਗੁਰਮੀਤ ਸਿੰਘ ਅਤੇ ਸ. ਇੰਦਰਪਾਲ ਸਿੰਘ ਚੱਢਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਸ ਸੰਦੇਸ਼ ਦੀਆਂ ਸੰਭਾਵਨਾਵਾਂ ਤਲਾਸ਼ ਕਰਨ ਲਈ ਜੋ ਯਤਨ ਕੀਤੇ ਜਾ ਰਹੇ ਹਨ, ਇਸ ਸੈਮੀਨਾਰ ਤੋਂ ਉਨਾਂ ਨੂੰ ਨਵੀਂ ਦਿਸ਼ਾ ਮਮਿਲੀ ਹੈ। ਸੈਮੀਨਾਰ ਵਿਚ ਪ੍ਰੋ. ਹਰਪਾਲ ਸਿੰਘ ਬੰਗਾ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਚੰਡੀਗੜ, ਸ. ਦਵਿੰਦਰ ਸਿੰਘ ਸਾਬਕਾ ਚੀਫ਼ ਅਤੇ ਸ. ਹਰਦੇਵ ਸਿੰਘ ਸੂਚਨਾ ਅਫ਼ਸਰ ਨੇ ਵੀ ਆਪਣੇ ਵਿਚਾਰ ਰੱਖੇ। ਪ੍ਰਿੰ. ਸੁਰਿੰਦਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨੇ ਸੈਮੀਨਾਰ ਵਿਚ ਆਏ ਵਿਦਵਾਨਾਂ, ਸੰਗਤਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਸੈਮੀਨਾਰ ਵਿਚ ਗਿ. ਫੂਲਾ ਸਿੰਘ ਹੈਡਗ੍ਰੰਥੀ, ਸ. ਜਸਬੀਰ ਸਿੰਘ ਮੈਨੇਜਰ, ਸ. ਹਰਬੰਸ ਸਿੰਘ ਮੰਝਪੁਰ, ਸੋਢੀ ਵਿਕਰਮ ਸਿੰਘ, ਸ. ਖੁਸ਼ਹਾਲ ਸਿੰਘ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ, ਸ. ਜਗਅਮਨਦੀਪ ਸਿੰਘ, ਸ. ਪਾਖਰ ਸਿੰਘ ਐਡਵੋਕੇਟ, ਸ. ਪਰਮਜੀਤ ਸਿੰਘ ਸੜੋਆ ਐਡੀ. ਸਕੱਤਰ, ਭਾਈ ਹਰਦੀਪ ਸਿੰਘ, ਸ. ਹਰਪ੍ਰੀਤ ਸਿੰਘ ਮੋਹਾਲੀ, ਪ੍ਰੋ. ਫੁੰਮਣ ਸਿੰਘ, ਸ. ਕਰਨੈਲ ਸਿੰਘ ਬਜਰੂੜ ਅਤੇ ਇਲਾਕੇ ਦੇ ਹੋਰ ਬਹੁਤ ਸਾਰੇ ਵਿਦਵਾਨ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: