ਸੁਰੱਖਿਅਤ ਮਾਤਰਤਵ ਅਭਿਆਨ ਤਹਿਤ ਕੈਂਪ ਲਗਾਇਆ

ss1

ਸੁਰੱਖਿਅਤ ਮਾਤਰਤਵ ਅਭਿਆਨ ਤਹਿਤ ਕੈਂਪ ਲਗਾਇਆ

10-7
ਭਗਤਾ ਭਾਈ ਕਾ 9 ਜੂਨ (ਸਵਰਨ ਭਗਤਾ) ਸਿਵਲ ਸਰਜਨ ਬਠਿੰਡਾ ਡਾ. ਆਰ.ਐਸ. ਰੰਧਾਵਾ ਅਤੇ ਸਥਾਨਕ ਸੀਨੀਅਰ ਮੈਡੀਕਲ ਅਫਸਰ ਡਾ. ਕੁੰਦਨ ਕੁਮਾਰ ਪਾਲ ਦੀ ਯੋਗ ਅਗਵਾਈ ਹੇਠ ਸੁਰੱਖਿਅਤ ਮਾਤਰਤਵ ਅਭਿਆਨ ਤਹਿਤ ਕੈਂਪ ਲਗਾਇਆ ਗਿਆ ਇਸ ਪ੍ਰੋਗਰਾਮ ਤਹਿਤ ਗਰਭਵਤੀ ਮਾਵਾਂ ਦੇ ਲੋੜੀਂਦੇ ਟੈਸਟ ਮੁਫਤ ਕੀਤੇ ਗਏ,ਇਸ ਮੌਕੇ ਸਿਹਤ ਵਿਭਾਗ ਵਲੋਂ ਬਹੁਤ ਵਧੀਆਂ ਢੰਗ ਨਾਲ ਕਾਊਂਟਰ ਲਗਾ ਕੇ ਰਜਿਸਟ੍ਰੇਸਨ ਕੀਤੀ ਗਈ,ਲਗਭਗ 100 ਗਰਭਵਤੀ ਮਾਂਵਾ ਦੇ ਟੈਸਟ,ਚੈਕਅਪ,ਕਾਊਂਸਲਿੰਗ,ਹਾਈ ਰਿਸਕ ਕੇਸਾਂ ਦੀ ਸਨਾਖਤ ਕਰ ਕਰਕੇ ਸਪੈਸਲ ਦਵਾਈਆਂ ਦਿੱਤੀਆਂ ਗਈਆਂ।ਇਹ ਪ੍ਰੋਗਰਾਮ ਹਰੇਕ ਮਹੀਨੇ ਦੀ 9 ਤਰੀਕ ਨੂੰ ਹੋਇਆ ਕਰੇਗਾ।ਇਸ ਮੌਕੇ ਇਸ ਸਾਰੇ ਪ੍ਰੋਗਰਾਮ ਵਿੱਚ ਡਾ. ਸ਼ਮਨਦੀਪ ਕੌਰ ,ਨਰਸਿੰਗ ਸਿਸਟਰ ਸੁਰਿੰਦਰ ਕੌਰ,ਸਟਾਫ ਨਰਸ ਕਰਮਜੀਤ ਕੌਰ ਬਰਾੜ,ਨਿਰਮਲ ਸ਼ਰਮਾ ਐਲ.ਐਚ.ਵੀ ,ਸਤਨਾਮ ਕੌਰ ਕਾਊਸਲਰ, ਨੈਬ ਸਿੰਘ ਐਲ.ਟੀ ਸਿਹਤ ਕਰਮਚਾਰੀ ਹਰਦੀਸ਼ ਕੌਰ ਅਤੇ ਆਸਾ ਵਰਕਰ ਮੌਜੂਦ ਸਨ।
Share Button

Leave a Reply

Your email address will not be published. Required fields are marked *