Sat. Jul 20th, 2019

ਸੁਰੀਲੀ ਫ਼ਨਕਾਰਾਂ ਗੁਰਲੇਜ਼ ਅਖ਼ਤਰ ਦੀ ਗਾਇਕੀ ਦੀਆਂ ਚਾਰੇ ਪਾਸੇ ਚੜਤਾਂ

ਸੁਰੀਲੀ ਫ਼ਨਕਾਰਾਂ ਗੁਰਲੇਜ਼ ਅਖ਼ਤਰ ਦੀ ਗਾਇਕੀ ਦੀਆਂ ਚਾਰੇ ਪਾਸੇ ਚੜਤਾਂ

ਬਠਿੰਡਾ (ਗੁਰਬਾਜ ਗਿੱਲ): ਸੁਰੀਲੀ ਫ਼ਨਕਾਰਾਂ ਗੁਰਲੇਜ਼ ਅਖ਼ਤਰ ਦੀ ਬੁਲੰਦ ਆਵਾਜ਼ ਨੇ ਕਈ ਨਵੇਂ ਗਾਇਕਾ ਨੂੰ ਬਲੁੰਦੀਆਂ ਤੇ ਪਹੁੰਚਾਇਆਂ। ਦੋਸਤੋਂ ਗੱਲ ਕਰ ਰਹੇ ਆ ਅੱਜਕੱਲ ਸੰਗੀਤਕ ਖੇਤਰ ਚ ਸਭ ਤੋ ਅੱਗੇ ਦੋਗਾਣਾ ਗਾਇਕੀ ਚ ਚੱਲ ਰਹੀ ਐ ਗਾਇਕਾ ਗੁਰਲੇਜ਼ ਅਖ਼ਤਰ ਨੇ ਜਿੰਨੇ ਵੀ ਗਾਇਕਾ ਨਾਲ ਗਾਇਆਂ, ਉਹਨਾਂ ਨੂੰ ਰਾਤੋ-ਰਾਤ ਸਟਾਰ ਬਣਾਤਾ। ਗੁਰਲੇਜ਼ ਅਖ਼ਤਰ ਦਾ ਜਿਹੜਾ ਵੀ ਗੀਤ ਆਉਦਾ, ਉਹ ਸੰਗੀਤਕ ਖੇਤਰ ਚ ਹਿੱਟ ਹੀ ਰਿਹਾ।
ਜੇਕਰ ਅਸੀ ਗੁਰਲੇਜ਼ ਅਖ਼ਤਰ ਬਾਰੇ ਗੱਲ ਕਰੀਏ ਤਾ ਉਸ ਨੇ ਆਪਣੀ ਗਾਇਕੀ ਦੀ ਸੁਰੂਆਤ ਐਲਬਮ “ਖੂਆਬ“ ਤੇ ਗਾਇਕ ਸੁੱਖਵਿੰਦਰ ਸੁੱਖੀ ਨਾਲ ਗੀਤ “ਹੱਸਣਾ ਤਾ ਮੇਰਾ ਏ ਸੁਭਾਅ ਮੁੰਡਿਆਂ, ਏਵੈਂ ਦਿਲ ਤੇ ਨਾ ਲਾ“ਰਾਹੀ ਕੀਤੀ। ਇਹ ਗੀਤ ਏਨਾ ਵੱਜਿਆਂ ਕਿ ਹਰ ਦਰਸ਼ਕ ਦੇ ਬੁਲਾਂ ਤੇ ਥਿਰਕਿਆਂ। ਉਸ ਤੋ ਬਆਦ ਉਸ ਦੇ ਦੋਗਾਣੇ “ਝੀਲਾਂ ਕੋਲ ਬਠਿੰਡੇ ਕੋਠੀ“, “ਗੱਬਰੂ ਨੇ ਹਾ ਕਰਵਾ ਕੇ ਛੱਡੀ“ ਉਸ ਦੀ ਪਹਿਲੀ ਐਲਬਮ “ਨਾ ਮਾਰ ਸਹੋਣਿਆਂ ਗੇੜੇ“ਵੀ ਹਿੱਟ ਰਹੀ। ਇਸ ਐਲਬਮ ਚ ਹਿੱਟ ਗੀਤ “ਲਵ ਲੈਟਰ“ਬਹੁਤ ਜਿਆਦਾ ਮਕਬੂਲ ਹੋਇਆਂ ਉਸ ਤੋ ਬਆਦ ਗਾਇਕ ਬੱਬੂ ਮਾਨ ਦੀ ਸੁਪਰਹਿੱਟ ਹੋਈ ਫਿਲਮ “ਹਸ਼ਰ“ ਚ ਵੀ ਗੀਤ ਵੱਜੇ ਗੁਰਲੇਜ਼ ਅਖ਼ਤਰ ਦਾ ਦੱਸਣਾ ਹੈ ਕਿ ਸਾਡੀ ਸੁਰੂਆਤੀ ਟੀਮ ਵੇਲੇ ਗੀਤਕਾਰ ਕਰਮਜੀਤ ਪੁਰੀ ਭਗਤਾ ਭਾਈਕਾ, ਸੰਗੀਤਕਾਰ ਲਾਲ ਕਮਲ ਜੀ, ਸੰਗੀਤਕ ਕੰਪਨੀ ਐਸ ਐਮ ਆਈ ਨੇ ਮੇਰਾ ਇਸ ਖੇਤਰ ਚ ਪੂਰਾ ਸਾਥ ਦਿੱਤਾ।
ਮੈਨੰ ਲਾਇਵ ਗਾ ਕੇ ਬਹੁਤ ਚੰਗਾ ਲੱਗਦਾ ਤੇ ਦਿਲ ਨੂੰ ਸਕੂਨ ਮਿਲਦਾ ਹੈ। ਗੁਰਲੇਜ਼ ਅਖ਼ਤਰ ਅੱਜ ਆਪਣੇ ਹਮਸ਼ਫ਼ਰ ਤੇ ਸੁਰੀਲੇ ਗਾਇਕ ਕੁਲਵਿੰਦਰ ਕੈਲੀ ਨਾਲ ਤੇ ਪਰਿਵਾਰ ਨਾਲ ਖੁਸੀਆਂ ਖੇੜੇ ਬਤੀਤ ਕਰ ਰਹੀ ਹੈ। ਲਾਇਵ ਪ੍ਰੋਗਰਾਮ ਗਾ ਕੇ ਦਰਸ਼ਕਾ ਦਾ ਖੂਬ ਮੰਨੋਰੰਜਨ ਕਰ ਰਹੀ ਹੈ। ਗਾਇਕ ਜੋੜੀ ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖ਼ਤਰ ਨੇ ਸ਼ਰੋਤਿਆਂ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਕਿ ਸਰੋਤਿਆਂ ਦੇ ਹਮੇਸ਼ਾ ਕਰਜਦਾਰ ਹਾਂ, ਜਿਹੜੇ ਹਰ ਇੱਕ ਟਰੈਂਕ ਨੂੰ ਬਹੁਤ ਜਿਆਦਾ ਪਿਆਰ ਦਿੰਦੇ ਹਨ।

ਫੋਟੋ ਤੇ ਵੇਰਵਾ: ਗੁਰਬਾਜ ਗਿੱਲ ਬਠਿੰਡਾ

Leave a Reply

Your email address will not be published. Required fields are marked *

%d bloggers like this: