ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 24, 2020

ਸੁਰੀਲਾ ਅਤੇ ਨੇਕ ਦਿਲ ਇਨਸਾਨ ਗਾਇਕ ‘ਦੀਪਕ ਹੰਸ’

ਸੁਰੀਲਾ ਅਤੇ ਨੇਕ ਦਿਲ ਇਨਸਾਨ ਗਾਇਕ ‘ਦੀਪਕ ਹੰਸ’

ਭਾਵੇਂ ਅਜੋਕੇ ਸੰਗੀਤ ਦੀ ਦੁਨੀਆਂ ਵਿੱਚ ਬਹੁਤ ਸਾਰੇ ਨਵੇਂ ਗਾਇਕ ਉੱਭਰ ਕੇ ਮਸ਼ਹੂਰ ਹੋ ਰਹੇ ਹਨ ਪਰ ਸੁਰੀਲਾ ਗਾਉਣ ਵਾਲੇ ਫਨਕਾਰਾਂ ਨੂੰ ਸੁਨਣ ਵਾਲਾ ਨਜ਼ਾਰਾ ਅਜੋਕੇ ਗਾਇਕਾਂ ਵਿੱਚੋਂ ਘੱਟ ਹੀ ਸੁਣਨ ਨੂੰ ਮਿਲਦਾ ਹੈ। ਮਸ਼ਹੂਰ ਹੋਣ ਲਈ ਬਹੁਤ ਸਾਰੇ ਗਾਇਕ ਲੱਚਰਤਾ ਵਾਲੇ ਪਾਸੇ ਜਾ ਰਹੇ ਹਨ ਪ੍ਰੰਤੂ ਫਿਰ ਵੀ ਪੰਜਾਬ ਵਿੱਚ ਬਹੁਤ ਸਾਰੇ ਸੁਰੀਲਾ ਗਾਉਣ ਵਾਲੇ ਅਜਿਹੇ ਗਾਇਕ ਹਨ ਜਿੰਨ੍ਹਾਂ ਨੇ ਆਪਣੀ ਆਵਾਜ਼ ਰਾਹੀਂ ਦੁਨੀਆਂ ਤੇ ਵੱਖਰੀ ਪਹਿਚਾਣ ਹਾਸਲ ਕੀਤੀ ਹੈ। ਇੰਨ੍ਹਾਂ ਹੀ ਸੁਰੀਲੇ ਫਨਕਾਰਾਂ ਵਿੱਚ ਨਾਮ ਆਉਂਦਾ ਹੈ ਮਸ਼ਹੂਰ ਪੰਜਾਬੀ ਗਾਇਕ ‘ਦੀਪਕ ਹੰਸ’

ਦੀਪਕ ਹੰਸ ਦਾ ਜਨਮ ਨਕੋਦਰ ਸ਼ਹਿਰ ਦੇ ਨਜ਼ਦੀਕ ਪੈਂਦੇ ਨਵਾਂ ਪਿੰਡ ਅਰਾਈਆਂ ( ਸ਼ੌਂਕੀਆ ) ਵਿਖੇ ਮਾਤਾ ਨਰੰਜਨ ਕੌਰ ਦੀ ਕੁੱਖੋਂ ਪਿਤਾ ਸੁਰਿੰਦਰ ਪਾਲ ਦੇ ਘਰ ਹੋਇਆ। ਜਨਮ ਸਮੇਂ ਉਸਦੇ ਘਰ ਦੇ ਹਲਾਤ ਠੀਕ ਠਾਕ ਸਨ। ਜਿਸ ਕਾਰਨ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਦੀਪਕ ਨੂੰ ਬਹੁਤ ਸੰਘਰਸ਼ ਕਰਨਾ ਪਿਆ ਹੈ। ਦੀਪਕ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਬਾਰਵ੍ਹੀਂ ਜਮਾਤ ਤੱਕ ਦੀ ਪੜ੍ਹਾਈ ਸਰਕਾਰੀ ਸੁਨੀਆਰ ਸੈਕੰਡਰੀ ਸਕੂਲ ਅਰਾਈਆਂ ਚੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਗਾਇਕੀ ਦੇ ਜਨੂੰਨ ਕਰਕੇ ਦੀਪਕ ਨੇ ਪੜਾਈ ਛੱਡ ਦਿੱਤੀ। ਬਚਪਨ ਤੋਂ ਹੀ ਦੀਪਕ ਸਕੂਲ ਦੇ ਪ੍ਰੋਗਰਾਮਾਂ ‘ਚ ਹਿੱਸਾ ਲੈ ਕੇ ਗਾਇਕੀ ਰਾਹੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਆਪਣੀ ਸੁਰੀਲੀ ਅਵਾਜ਼ ਦੇ ਦੀਵਾਨੇ ਬਣਾ ਲੈਂਦਾ ਸੀ।ਉਸਤੋਂ ਬਾਅਦ ਸੰਗੀਤ ਦੀ ਤਾਲੀਮ ਹਾਸਲ ਕਰਨ ਲਈ ਦੀਪਕ ਨੇ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਜੀ ਨੂੰ ਉਸਤਾਦ ਧਾਰ ਲਿਆ ਅਤੇ ਉਨ੍ਹਾਂ ਕੋਲੋਂ ਸੰਗੀਤ ਦੀਆਂ ਬਾਰੀਕੀਆਂ ਬਾਰੇ ਗਿਆਨ ਹਾਸਲ ਕੀਤਾ।

ਜੇਕਰ ਗੀਤਾਂ ਦੀ ਗੱਲ ਕਰੀਏ ਤਾਂ ਦੀਪਕ ਹੰਸ ਦੀ ਪਹਿਲੀ ਐਲਬਮ ” ਲਾਰੇ ਨੀਂ ਲਾਰੇ ” 2001 ‘ਚ ਰਲੀਜ਼ ਹੋਈ । ਜਿਸ ਵਿਚਲਾ ਗੀਤ ” ਸਾਡੀ ਮੁੰਦਰੀ ” ਬਹੁਤ ਪ੍ਰਸਿੱਧ ਹੋਇਆ। ਇਸ ਐਲਬਮ ਜ਼ਰੀਏ ਦੀਪਕ ਹੰਸ ਦੀ ਵੱਖਰੀ ਪਹਿਚਾਣ ਬਣ ਗਈ ਸੀ। ਇਸ ਤੋਂ ਬਾਅਦ ਆਈ ਐਲਬਮ “ਦਿਲ ਸੋਹਣੀਏਂ ਤੇਰਾ” ਨੇ ਤਾਂ ਉਸ ਨੂੰ ਬੁਲੰਦੀਆਂ ਤੱਕ ਪਹੁੰਚਾ ਦਿੱਤਾ। ਇਸ ਤੋਂ ਬਾਅਦ ਬਹੁਤ ਸਾਰੀਆਂ ਐਲਬਮ ਜਿਵੇਂ ਕਿ ਤੇਰੀਆਂ ਉਡੀਕਾਂ, ਤੇਰੀ ਬੇਵਫਾਈ, ਮਹਿੰਦੀ, ਧਾਰਮਿਕ ਐਲਬਮ ਮਾਤਾਂ ਦੀਆਂ ਭੇਟਾਂ, ਭਗਵਾਨ ਵਾਲਮੀਕ ਮਹਾਰਾਜ ਅਤੇ ਸਤਗੁਰੂ ਰਵਿਦਾਸ ਮਹਾਰਜ ਤੋਂ ਇਲਾਵਾ ਸਿੰਗਲ ਟ੍ਰੈਕ “ਰਾਜ” , “ਮੁੰਡਾ ਦਿਲ ਵਿੱਚ ਸੇਵ ਕਰਲਾ” ਅਤੇ ਮੇਰੀ ਜਾਨ ਆਏ ਜਿੰਨ੍ਹਾਂ ਕਰਕੇ ਦੀਪਕ ਹੰਸ ਸ੍ਰੋਤਿਆਂ ਦੀ ਪਹਿਲੀ ਪਸੰਦ ਬਣ ਗਿਆ। ਦੀਪਕ ਹੰਸ ਨੇ ਹੁਣ ਤੱਕ ਪਸਿੱਧ ਗੀਤਕਾਰ ਜਿਵੇਂ ਕਿ ਨਿੰਮਾ ਲੋਹਾਰਕਾ, ਮੈਂਟੂ ਉੱਪਲ, ਕਾਕਾ ਸ਼ਮਸ਼ਾਵਾਦੀ, ਅਲਮਜਤ ਦੇਸਰ ਪੁਰੀ, ਗਾਮਾ ਸਿੱਧੂ, ਜੈਲੀ ਮਾਹੂਆਣੀਆਂ, ਸੰਨੀ ਮਾਲਵੀ ਅਤੇ ਸ਼ੀਰਾ ਜਸਵੀਰ ਆਦਿ ਦੇ ਗੀਤ ਗਾਏ ਹਨ ਜਿੰਨ੍ਹਾਂ ਦਾ ਉਹ ਦਿਲੋਂ ਸ਼ੁਰ ਗੁਜ਼ਾਰ ਹੈ ਕਿ ਦੀਪਕ ਦੀ ਕਾਮਯਾਬੀ ‘ਚ ਗੀਤਕਾਰਾਂ ਦਾ ਕਾਫੀ ਯੋਗਦਾਨ ਰਿਹਾ ਹੈ।

ਜ਼ਿਕਰਯੋਗ ਹੈ ਕਿ ਜਦੋਂ ਵੀ ਉਦਾਸ ਗੀਤਾਂ ਦੀ ਗੱਲ ਹੁੰਦੀ ਹੈ ਤਾਂ ਦੀਪਕ ਹੰਸ ਦਾ ਨਾਮ ਉੱਭਰਕੇ ਸਾਹਮਣੇ ਆਉਂਦਾ ਹੈ। ਬੇਸ਼ੱਕ ਹੀ ਦੀਪਕ ਨੇ ਹਰੇਕ ਵੰਨਗੀ ਦੇ ਗੀਤ ਗਾਏ ਹਨ ਪ੍ਰੰਤੂ ਉਨ੍ਹਾਂ ਨੇ ਕਦੇ ਅਜਿਹਾ ਗੀਤ ਨਹੀਂ ਗਾਇਆ ਜਿਸ ਕਾਰਨ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੇ । ਪ੍ਰਮਾਤਮਾ ਗਾਇਕ ਦੀਪਕ ਹੰਸ ਨੂੰ ਹੋਰ ਕਾਮਯਾਬੀ ਬਕਸ਼ੇ ਅਤੇ ਵੀਰ ਦੀ ਉਮਰ ਲੰਬੀ ਕਰੇ ।

ਪੈਰੀ ਪਰਗਟ
81461-02593

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: