ਸੁਰਜੀਤ ਬਿੰਦਰੱਖੀਆ 9ਵਾਂ ਯਾਦਗਾਰੀ ਸੱਭਿਆਚਾਰਕ ਮੇਲਾ 17 ਨਵੰਬਰ ਨੂੰ, ਪੋਸਟਰ ਰਿਲੀਜ਼

ss1

ਸੁਰਜੀਤ ਬਿੰਦਰੱਖੀਆ 9ਵਾਂ ਯਾਦਗਾਰੀ ਸੱਭਿਆਚਾਰਕ ਮੇਲਾ 17 ਨਵੰਬਰ ਨੂੰ, ਪੋਸਟਰ ਰਿਲੀਜ਼

ਰੋਪੜ 15 ਨਵੰਬਰ (ਜਵੰਦਾ)-ਪੂਰੀ ਦੁਨੀਆਂ ‘ਚ ਆਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲੇ ਪੰਜਾਬ ਦੇ ਮਹਾਨ ਗਾਇਕ ਸਰਤਾਜ ਏ ਸੁਰ ਸਵ. ਸੁਰਜੀਤ ਬਿੰਦਰੱਖੀਆ ਦੀ ਯਾਦ ਵਿਚ 9ਵਾਂ ਯਾਦਗਾਰੀ ਸੱਭਿਆਚਾਰਕ ਮੇਲਾ ਬੀ.ਬੀ. ਪ੍ਰੋਡਕਸ਼ਨ, ਧੰਨ ਧੰਨ ਬਾਬਾ ਅਮਰਨਾਥ ਯੂਥ ਵੈਲਫੇਅਰ ਕਲੱਬ ਅਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਪਿੰਡ ਬਿੰਦਰੱਖ (ਰੋਪੜ) ਵਿਖੇ 17 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪੋਸਟਰ ਰਿਲੀਜ਼ ਕੀਤਾ ਜਾ ਚੁੱਕਾ ਹੈ। ਇਸ ਸੱਭਿਆਚਾਰਕ ਮੇਲਾ ਦੌਰਾਨ ਜਿਥੇ ਪੰਜਾਬ ਦੇ ਮਸ਼ਹੂਰ ਗਾਇਕ ਦਿਲਪ੍ਰੀਤ ਢਿਲੋਂ, ਰੇਸ਼ਮ ਸਿੰਘ ਅਨਮੋਲ, ਜੈਨੀ ਜੋਹਲ, ਜੋਰਡਨ ਸੰਧੂ, ਗੋਲਡੀ ਕਾਹਲੋਂ, ਮਹਿਤਾਬ ਵਿਰਕ, ਹਰਜੋਤ, ਜੋਬਨ ਸੰਧੂ, ਪ੍ਰਭਜੋਤ, ਦੀਪ ਅਮਨ, ਗੁਰਦਾਸ ਸੰਧੂ ਆਦਿ ਆਪਣੀਆਂ ਹਾਜ਼ਰੀਆਂ ਭਰਨਗੇ ਉਥੇ ਸਤਪਾਲ ਦੇਸੀ ਕ੍ਰਿਊ ਵੀ ਉਚੇਚੇ ਤੌਰ ਤੇ ਸ਼ਮੂਲੀਅਤ ਕਰਨਗੇ। ਸਵ. ਸੁਰਜੀਤ ਬਿੰਦਰੱਖੀਆ ਦੇ ਸਪੁੱਤਰ ਗਿਤਾਜ਼ ਬਿੰਦਰੱਖੀਆ, ਗੀਤਕਾਰ ਤੇ ਬੀ.ਬੀ ਪ੍ਰੋਡਕਸ਼ਨ ਦੇ ਕਰਤਾ-ਧਰਤਾ ਬੰਟੀ ਬੈਂਸ ਵਲੋਂ ਸਮੂਹ ਪੰਜਾਬ ਵਾਸੀਆਂ ਨੂੰ ਇਸ ਯਾਦਗਾਰੀ ਸੱਭਿਆਚਾਰਕ ਮੇਲੇ ਤੇ ਪਹੁੰਚਣ ਲਈ ਖੁੱਲਾ ਸੱਦਾ ਹੈ।

Share Button

Leave a Reply

Your email address will not be published. Required fields are marked *