Mon. Aug 19th, 2019

ਸੁਰਜੀਤ ਖਾਨ ਦੇ ਗੀਤ ‘ਸਜ਼ਾ’ ‘ਚ ਦਮਦਾਰ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ: ਸ਼ੈਵੀਨ ਰੇਖੀ

ਸੁਰਜੀਤ ਖਾਨ ਦੇ ਗੀਤ ‘ਸਜ਼ਾ’ ‘ਚ ਦਮਦਾਰ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ: ਸ਼ੈਵੀਨ ਰੇਖੀ

ਸੁਰਜੀਤ ਖਾਨ ਇੱਕ ਸੁਰੀਲਾ ਤੇ ਦਮਦਾਰ ਆਵਾਜ਼ ਵਾਲਾ ਗਾਇਕ ਹੈ। ਲੰਮੇ ਸਮੇਂ ਤੋਂ ਗਾਇਕੀ ਖੇਤਰ ਵਿੱਚ ਸਰਗਰਮ ਇਸ ਗਾਇਕ ਦਾ ਆਪਣਾ ਇੱਕ ਵੱਖਰਾ ਸਰੋਤਾ ਵਰਗ ਹੈ। ਬੀਤੇ ਦਿਨੀਂ ਸੁਰਜੀਤ ਖਾਨ ਦਾ ਨਵਾਂ ਗੀਤ ‘ਸਜ਼ਾ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸਾਹਿਬ ਸੇਖੋਂ ਨੇ ਜਿੰਨਾ ਵਧੀਆ ਲਿਖਿਆ ਹੈ,ਸੁਰਜੀਤ ਖਾਨ ਨੇ ਉਨਾਂ ਹੀ ਰੂਹ ‘ਚ ਭਿੱਜ ਕੇ ਗਾਇਆ ਹੈ। ਫ਼ਿਲਮ ਦਾ ਵੀਡਿਓ ਵੀ ਬਹੁਤ ਸਾਰਥਕ ਹੈ। ਸਾਹਿਬ ਸੇਖੋ ਨੇ ਲੇਖਣੀ ਤੋਂ ਇਲਾਵਾ ਇਸ ਗੀਤ ਨੂੰ ਵਧੀਆ ਡਾਇਰੈਕਸ਼ਨ ‘ਚ ਫਿਲਮਾਇਆ ਵੀ ਹੈ। ਦਰਸਕ ਇਸ ਗੀਤ ਨੂੰ ਪਸੰਦ ਵੀ ਕਰ ਰਹੇ ਹਨ। ਇਸ ਗੀਤ ਦੇ ਫ਼ਿਲਮਾਕਣ ਵਿੱਚ ਅਦਾਕਾਰਾ ਸ਼ੇਵਿਨ ਰੇਖੀ ਨੇ ਬਾਕਮਾਲ ਅਦਾਕਾਰੀ ਕੀਤੀ ਹੈ।
ਫ਼ਿਲਮਾਂ ਦੇ ਨਾਲ ਨਾਲ ਗੀਤਾਂ ਵਿੱਚ ਮਾਡਲਿਗ ਕਰਨ ਵਾਲੀ ਇਸ ਅਦਾਕਾਰਾਂ ਨੇ ਦੱਸਿਆ ਉਹ ਸੁਰਜੀਤ ਖਾਨ ਦੇ ਪਹਿਲਾਂ ਆਏ ਗੀਤ ‘ਦਿਲ ਦੀ ਕਿਤਾਬ ‘ ਦੇ ਵੀਡਿਓ ‘ਚ ਵੀ ਕੰਮ ਕਰ ਚੁੱਕੀ ਹੈ, ਜੋ ਉਸਦਾ ਅਦਾਕਾਰੀ ਖੇਤਰ ਵਿੱਚ ਪਹਿਲਾਂ ਕਦਮ ਸੀ, ਜਿਸ ਵਿੱਚ ਉਸਨੇ ਨਸ਼ਿਆਂ ਦੀ ਜਕੜ ਵਿੱਚ ਇੱਕ ਘਰੇਲੂ ਔਰਤ ਦੀ ਤ੍ਰਾਸ਼ਦੀ ਬਿਆਨ ਕੀਤੀ ਸੀ ਜਦਕਿ ਇਸ ਗੀਤ ਇੱਕ ਗੈਂਗਸਟਰ ਨੂੰ ਪਿਆਰ ਕਰਨ ਵਾਲੀ ਪ੍ਰੇਮਿਕਾ ਦੀ ਭੂਮਿਕਾ ਨਿਭਾਈ ਹੈ। ਦਰਸ਼ਕਾਂ ਵਲੋਂ ਇਸ ਗੀਤ ਵਿੱਚ ਉਸਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਪੰਜਾਬੀ ਫ਼ਿਲਮ ‘ਸਤਿ ਸ੍ਰੀ ਇੰਗਲੈਂਡ’ਵਿੱਚ ਕੰਮ ਕਰ ਚੁੱਕੀ ਸ਼ੇਵਿਨ ਨੇ ਪਿਛਲੇ ਸਾਲ ਹੀ ਰਾਣਾ ਰਣਬੀਰ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ ‘ਆਸੀਸ’ ਵਿੱਚ ਕੰਮ ਕੀਤਾ ਜੋ 22 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਸ਼ੈਵਿਨ ਦੋ ਵੱਡੇ ਬਜਟ ਦੀਆਂ ਫ਼ਿਲਮਾ ਕਰ ਰਹ ਹੈ ਜਿਸ ਵਿੱਚ ਉਹ ਮੇਨ ਲੀਡ ‘ਚ ਨਜ਼ਰ ਆਵੇਗੀ। ਫ਼ਿਲਹਾਲ ਉਹ ਸੁਰਜੀਤ ਖਾਨ ਦੇ ਇਸ ਨਵੇਂ ਗੀਤ ‘ਸਜ਼ਾ’ ਤੋਂ ਬਹੁਤ ਖੁਸ਼ ਹੈ। ਉਸਦਾ ਕਹਿਣਾ ਹੈ ਕਿ ਭਵਿੱਖ ਵਿੱਚ ਵੀ ਉਹ ਸਿਰਫ਼ ਵਧੀਆਂ ਸਕਰਿਪਟ ਵਾਲੀਆਂ ਫ਼ਿਲਮਾਂ ਹੀ ਕਰ ਰਹੀ ਹੈ।

ਸੁਰਜੀਤ ਜੱਸਲ
9814607737

Leave a Reply

Your email address will not be published. Required fields are marked *

%d bloggers like this: