ਸੁਰਖਪੀਰ ਰੋਡ ਤੋਂ ਸਾਲਾਸਰ ਧਾਮ ਲਈ ਬੱਸ ਰਵਾਨਾ

ss1

ਸੁਰਖਪੀਰ ਰੋਡ ਤੋਂ ਸਾਲਾਸਰ ਧਾਮ ਲਈ ਬੱਸ ਰਵਾਨਾ
ਮਾਨ ਅਤੇ ਬੰਟੀ ਨੇ ਦਿੱਤੀ ਹਰੀ ਝੰਡੀ

21-22
ਬਠਿੰਡਾ 20 ਜੁਲਾਈ (ਪਰਵਿੰਦਰ ਜੀਤ ਸਿੰਘ) : ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਧਰਮਾਂ ਦੇ ਧਾਰਮਿਕ ਸਥਾਨਾਂ ਲਈ ਭੇਜੀਆਂ ਜਾ ਰਹੀਆਂ ਬੱਸਾਂ ਦੀ ਲੜੀ ਤਹਿਤ ਅੱਜ ਸਥਾਨਕ ਸੁਰਖਪੀਰ ਰੋਡ ਵਿਖੇ ਸਾਲਾਸਰ ਧਾਮ ਦੀ ਯਾਤਰਾ ਲਈ ਬੱਸ ਰਵਾਨਾ ਕੀਤੀ ਗਈ ਜਿਸ ਨੂੰ ਸ਼ੋ੍ਰਮਣੀ ਅਕਾਲੀ ਦਲ ਜਿਲ੍ਹਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਯੂਥ ਅਕਾਲੀ ਦਲ ਸਰਕਲ ਕੈਨਾਲ ਦੇ ਪ੍ਰਧਾਨ ਅਸ਼ਵਨੀ ਬੰਟੀ ਨੇ ਹਰੀ ਝੰਡੀ ਦੇਕੇ ਰਵਾਨਾ ਕੀਤਾ। ਇਹ ਬੱਸ ਯੂਥ ਅਕਾਲੀ ਦਲ ਸਰਕਲ ਕੈਨਾਲ ਦੇ ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ ਲਾਡੀ ਦੀ ਅਗਵਾਈ ਵਿੱਚ ਭੇਜੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸਤਰੀ ਅਕਾਲੀ ਆਗੂ ਬੀਬੀ ਹਰਮੀਤ ਕੌਰ, ਅਜੇ ਕੁਮਾਰ ਡਕਾਓ, ਮਨਦੀਪ ਸਿੰਘ ਬਰਾੜ, ਸੁਖਜਿੰਦਰ ਸਿੰਘ ਗੈਰੀ ਸਿੱਧੂ, ਅਮਰੀਕ ਸਿੰਘ, ਗੁਰਮੀਤ ਕੌਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਯਾਤਰੀ ਹਾਜਰ ਸਨ।

Share Button

Leave a Reply

Your email address will not be published. Required fields are marked *