ਸੁਪਰੀਮ ਕੋਰਟ ਵੱਲੋਂ ਰਾਮ ਮੰਦਰ ਬਾਰੇ ਰੋਜਾਨਾ ਸੁਣਵਾਈ ਕਰਨ ਤੋਂ ਨਾਂਹ, ਅਗਲੀ ਸੁਣਵਾਈ 14 ਮਾਰਚ ਨੂੰ

ss1

ਸੁਪਰੀਮ ਕੋਰਟ ਵੱਲੋਂ ਰਾਮ ਮੰਦਰ ਬਾਰੇ ਰੋਜਾਨਾ ਸੁਣਵਾਈ ਕਰਨ ਤੋਂ ਨਾਂਹ, ਅਗਲੀ ਸੁਣਵਾਈ 14 ਮਾਰਚ ਨੂੰ

ਸੁਪਰੀਮ ਕੋਰਟ ਨੇ ਅਯੁੱਧਿਆ ਵਿੱਚ ਵਿਵਾਦਤ ਰਾਮ ਜਨਮ ਭੂਮੀ ਮਾਮਲੇ ਦੀ ਅੱਜ ਸੁਣਵਾਈ ਕਰਦਿਆਂ ਇਹ ਮੰਗ ਰੱਦ ਕਰ ਦਿੱਤੀ ਕਿ ਇਸ ਕੇਸ ਦੀ ਰੋਜਾਨਾ ਸੁਣਵਾਈ ਕੀਤੀ ਜਾਵੇ। ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਅਬਦੁਲ ਨਜ਼ੀਰ ਦੀ ਬੈਂਚ ਨੇ ਸਪੱਸ਼ਟ ਕੀਤਾ ਕਿ ਉਹ ਇਸ ਮਾਮਲੇ ਨੂੰ ਮੰਦਰ ਮਸਜਿਦ ਮਾਮਲਾ ਨਹੀਂ ਸਗੋਂ ਜਮੀਨ ਝਗੜੇ ਵੱਜੋਂ ਹੀ ਵੇਖਣਗੇ। ਉਨ੍ਹਾਂ ਸਾਰੀਆਂ ਧਿਰਾਂ ਨੂੰ ਦੋ ਹਫਤਿਆਂ ਵਿੱਚ ਸਾਰੇ ਦਸਤਾਵੇਜ ਤਿਆਰ ਕਰਕੇ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਛੇਤੀ ਤੋਂ ਛੇਤੀ ਸਾਰੇ ਦਸਤਾਵੇਜ਼ ਅਨੁਵਾਦ ਕਰਵਾ ਕੇ ਇੱਥੇ  ਰੱਖੇ ਜਾਣ ਅਤੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਇਸ ਕੇਸ ਵਿੱਚ ਹੁਣ ਕੋਈ ਨਵੀਂ ਧਿਰ ਨਹੀਂ ਜੁੜੇਗੀ। ਸੁਪਰੀਮ ਕੋਰਟ ਨੇ ਕਿਹਾ ਕਿ 14 ਮਾਰਚ ਤੋਂ ਕੋਰਟ ਵਿੱਚ ਪੂਰੀ ਸੁਣਵਾਈ ਸ਼ੁਰੂ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਅੱਗੇ ਸਿਆਸੀ ਅਤੇ ਜਜ਼ਬਾਤੀ ਦਲੀਲਾਂ ਨਾ ਰੱਖੀਆਂ ਜਾਣ। ਜੱਜਾਂ ਨੇ ਇਹ ਹੁਕਮ ਉਦੋਂ ਕੀਤਾ ਜਦੋਂ ਇੱਕ ਧਿਰ ਨੇ ਕਿਹਾ ਕਿ ਸੁਪਰੀਮ ਕੋਰਟ ਸੌ ਕਰੋੜ ਹਿੰਦੂਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖੇ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਰਹੇ ਜੋ ਲੋਕ ਸਵਰਗ ਸਿਧਾਰ ਗਏ ਹਨ, ਉਨ੍ਹਾਂ ਦੇ ਨਾਂਅ ਕੱਟ ਦਿੱਤੇ ਜਾਣ। ਸੁਪਰੀਮ ਕੋਰਟ ਨੇ ਜਿਨ੍ਹਾਂ ਦਸਤਾਵੇਜਾਂ ਦਾ ਅਨੁਮਾਨ ਮੰਗਿਆ ਹੈ, ਉਹ 9 ਹਜਾਰ ਪੰਨਿਆਂ ਦਾ ਇੱਕ ਅਤੇ 90 ਹਜਾਰ ਪੰਨਿਆਂ ਦਾ ਇੱਕ ਹੋਰ ਦਸਤਾਵੇਜ ਹੈ। ਇਹ ਦਸਤਾਵੇਜ ਪਾਲੀ, ਪਾਰਸੀ, ਸੰਸਕ੍ਰਿਤ, ਅਰਬੀ ਅਤੇ ਹੋਰ ਕਈ ਭਾਸ਼ਾਵਾਂ ਵਿੱਚ ਹਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਬਾਬਰੀ ਮਸਜਿਦ ਅਤੇ ਰਾਮ ਮੰਦਰ ਬਾਰੇ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਗਈਆਂ।

Share Button

Leave a Reply

Your email address will not be published. Required fields are marked *