ਸੁਪਰੀਮ ਕੋਰਟ ਵੱਲੋਂ ਦਸਤਾਰ ’ਤੇ ਉਠਾਏ ਸਵਾਲ ਨੇ ਜੱਜਾਂ ਦੀ ਸੋਚ ’ਤੇ ਸਵਾਲ ਖੜ੍ਹੇ ਕੀਤੇ: ਗਿਆਨੀ ਗੁਰਬਚਨ ਸਿੰਘ

ਸੁਪਰੀਮ ਕੋਰਟ ਵੱਲੋਂ ਦਸਤਾਰ ’ਤੇ ਉਠਾਏ ਸਵਾਲ ਨੇ ਜੱਜਾਂ ਦੀ ਸੋਚ ’ਤੇ ਸਵਾਲ ਖੜ੍ਹੇ ਕੀਤੇ: ਗਿਆਨੀ ਗੁਰਬਚਨ ਸਿੰਘ

Giani Gurbachan Singh

ਅੰਮ੍ਰਿਤਸਰ, 23 ਅਪ੍ਰੈਲ, 2018:ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੁਪਰੀਮ ਕੋਰਟ ਵੱਲੋਂ ਦਸਤਾਰ ’ਤੇ ਉਠਾਏ ਸਵਾਲ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਇਸ ਫ਼ੈਸਲੇ ਨੇ ਜੱਜਾਂ ਦੀ ਸੋਚ ’ਤੇ ਹੀਖ ਸਵਾਲ ਖੜ੍ਹੇ ਕਰ ਦਿੱਤੇ ਹਨ।

ਮਸਕਟ ਤੋਂ ਫ਼ੋਨ ’ਤੇ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਦੁਆਉਣ ਲਈ 87 ਪ੍ਰਤੀਸ਼ਤ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨੂੰ ਦੇਸ਼ ਅੰਦਰ ਹੀ ਦੂਜੇ ਦਰਜੇ ਦੇ ਸ਼ਹਿਰੀ ਗਿਣਿਆ ਜਾਣ ਲੱਗੇ ਅਤੇ ਇਕ ਸਿੱਖ ਨੂੰ ਹੈਲਮਟ ਪਾਉਣ ਲਈ ਮਜਬੂਰ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਦਸਤਾਰ ਗੁਰੂ ਕੀ ਮੋਹਰ ਅਤੇ ਕੇਸਾਂ ਦੀ ਸੰਭਾਲ ਤਾਂ ਹੈ ਹੀ ਪਰ ਇਹ ਸਿੱਖਾਂ ਦਾ ਤਾਜ ਅਤੇ ਸਿੱਖੀ ਦੀ ਪਹਿਚਾਣ ਵੀ ਹੈ। ਉਨ੍ਹਾਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਹਰ ਗੁਰਸਿੱਖ ਨੂੰ ਦਸਤਾਰ ਸਜਾਉਣੀ ਜ਼ਰੂਰੀ ਹੈ।

ਉਨ੍ਹਾਂ ਆਖ਼ਿਆ ਕਿ ਇਨਸਾਫ਼ ਦੇਣ ਲਈ ਬਣੀਆਂ ਅਦਾਲਤਾਂ ਹੀ ਸਿਆਸਤ ਦੀ ਭੇਂਟ ਚੜ੍ਹ ਜਾਣ ਤਾਂ ਆਮ ਲੋਕ ਕਿੱਥੇ ਜਾਣਗੇ? ਉਨ੍ਹਾਂ ਕਿਹਾ ਕਿ ਅਦਾਲਤਾਂ ਨੂੰ ਇਨਸਾਫ਼ ਦਾ ਮਦਿਰ ਮੰਨਿਆਂ ਜਾਂਦਾ ਹੈ ਪਰ ਜਿਸ ਤਰ੍ਹਾਂ ਦੇ ਸਵਾਲ ਭਾਰਤੀ ਨਿਆਂ ਪਾਲਿਕਾ ਸੰਬੰਧੀ ਖੜ੍ਹੇ ਹੋ ਰਹੇ ਹਨ, ਉਹਨਾਂ ਨਾਲ ਲੋਕਾਂ ਦਾ ਵਿਸ਼ਵਾਸ ਇਨ੍ਹਾਂ ਅਦਾਲਤਾਂ ਤੋਂ ਉੱਠ ਜਾਵੇਗਾ। ਭਾਰਤ ਬਹੁ ਧਰਮੀ ਦੇਸ਼ ਹੈ ਅਤੇ ਹਰ ਧਰਮ ਦੀਹ ਰਾਖ਼ੀ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ।

ਸਿੰਘ ਸਾਹਿਬ ਨੇ ਆਖ਼ਿਆ ਕਿ ਸਿੱਖ ਦੀ ਆਨ ਅਤੇ ਸ਼ਾਨ ਦਸਤਾਰ ਦੇ ਨਾਲ ਹੀ ਹੈ ਅਤੇ ਜੇਕਰ ਉੱਚ ਅਦਾਲਤ ਵੱਲੋਂ ਦਸਤਾਰ ਸੰਬੰਧੀ ਕੋਈ ਇਤਰਾਜ਼ਯੋਗ ਫ਼ੈਸਲਾ ਆਵੇਗਾ ਤਾਂ ਸਿੱਖ ਕਦੇ ਵੀ ਬਰਦਾਸਤ ਨਹੀਂ ਕਰਨਗੇ।

ਇਕ ਅਹਿਮ ਟਿੱਪਣੀ ਕਰਦਿਆਂ ਉਨ੍ਹਾਂ ਆਖ਼ਿਆ ਕਿ ਜਿਹੜੇ ਜੱਜਾਂ ਨੂੰ ਦਸਤਾਰ ਦੀ ਅਹਿਮੀਅਤ ਦਾ ਹੀ ਨਹੀਂ ਪਤਾ ਉਹ ਫ਼ੈਸਲਾ ਕਿਸ ਤਰ੍ਹਾਂ ਕਰਨਗੇ।  ਉਨ੍ਹਾਂ ਤੋਂ ਚੰਗੇ ਫ਼ੈਸਲੇ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ।  ਉਨ੍ਹਾਂ ਆਖ਼ਿਆ ਕਿ ਜੇ ਜੱਜ ਨੇ ਸਿੱਖੀ ਸਰੂਪ ਬਾਰੇ ਅਤੇ ਸਿੱਖਾਂ ਦੀ ਦਸਤਾਰ ਦੀ ਆਨ, ਸ਼ਾਨ ਬਾਰੇ ਦੇਖ਼ਣਾ ਹੈ ਤਾਂ ਪਹਿਲਾਂ ਸਿੱਖ ਇਤਿਹਾਸ ਦੇ ਨਾਲ ਨਾਲ ਭਾਰਤ ਦਾ ਇਤਿਹਾਸ ਵੀ ਪੜ੍ਹ ਲੈਣ ਕਿ ਇਸ ਦੇਸ਼ ਨੂੰ ਅਜ਼ਾਦੀ ਦਿਵਾਉਦ ਵਾਲੇ ਸਿੱਖਾਂ ਦੇ ਸਰੂਪ ਕੈਸੇ ਸਨ। ਉਨ੍ਹਾਂ ਅਦਾਲਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਵਾਰ ਵਾਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਬੰਦ ਕੀਤਾ ਜਾਵੇ।

ਉਹਨਾਂ ਕਿਹਾ ਕਿ ਜਿਸ ਦੇਸ਼ ਦਾ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਫ਼ੌਜ ਮੁਖੀ ਅਤੇ ਇਸ ਅਦਾਲਤ ਵਿਚ ਹੀ ਚੀਫ਼ ਜੱਜ ਦਸਤਾਰ ਧਾਰੀ ਸਿੱਖ ਰਹਿ ਚੁੱਕੇ ਹੋਣ, ਉੱਥੇ ਸੁਪਰੀਮ ਕੋਰਟ ਵੱਲੋਂ ਦਸਤਾਰ ਸੰਬੰਧੀ ਉਠਾਏ ਸਵਾਲਾਂ ਨਾਲ ਜੱਜਾਂ ਦੀ ਸੋਚ ਉੱਪਰ ਹੀ ਸਵਾਲ ਪੈਦਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦਸਤਾਰ ਧਾਰੀ ਸਿੱਖਾਂ ਨੇ ਦੂਜਿਆਂ ਦੀਆਂ ਬਹੂ ਬੇਟੀਆਂ ਦੀ ਇੱਜ਼ਤ ਬਚਾਉਣ ਲਹੀ ਕੁਰਬਾਨੀਆਂ ਕੀਤੀਆਂ ਹੋਣ ਅੱਜ ਉਹਨਾਂ ਸਿੱਖਾਂ ਦੀ ਪਹਿਚਾਣ ਨੂੰ ਹੀ ਖ਼ਤਰਾ ਪੈਦਾ ਹੋ ਗਿਆ ਹੈ ਅਤੇ ਇਸ ਤਰ੍ਹਾਂ ਜਾਪਦਾ ਹੈ ਕਿ ਇਨਸਾਫ਼ ਦੀ ਕੁਰਸੀ ’ਤੇ ਬੈਠੇ ਜ਼ਿੰਮੇਵਾਰਾਂ ਵੱਲੋਂ ਦਸਤਾਰ ਬਾਰੇ ਪੁੱਛੇ ਸਵਾਲ ਸ਼ੰਕਾ ਪੈਦਾ ਕਰਦੇ ਹਨ।  ਉਨ੍ਹਾਂ ਕਿਹਾ ਕਿ ਇਹ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਦੇਸ਼ ਦੀ ਨਿਆਂ ਪ੍ਰਣਾਲੀ ਵੀ ਸਿੱਖਾਂ ਨੂੰ ਹਿੰਦੂ ਧਰਮ ਦੇ ਅੰਗ ਵਜੋਂ ਹੀ ਵੇਖ ਰਹੀ ਹੈ ਤੇ ਉਹ ਸਿੱਖਾਂ ਦੇ ਸਿਰਾਂ ਉੱਪਰ ਦਸਤਾਰ ਵੇਖ਼ਣਾ ਹੀ ਨਹੀਂ ਚਾਹੁੰਦੀ।

 

ਉਹਨਾਂ ਕਿਹਾ ਕਿ ਜੇਕਰ ਅਦਾਲਤ ਜਾਣ ਬੁੱਝ ਕੇ ਦਸਤਾਰ ਸੰਬੰਧੀ ਕੋਈ ਗ਼ਲਤ ਫ਼ੈਸਲਾ ਦਿੰਦੀ ਹੈ ਤਾਂ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਬਾਰੇ ਵੀ ਸੋਚ ਲਵੇ।

 

ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਇਸ ਸੰਬੰਧੀ ਸੁਚੇਤ ਕਰਦਿਆਂ ਕਿਹਾ ਕਿ ਤੁਰੰਤ ਹੀ ਇਸ ਕੇਸ ਦੀ ਪੈਰਵਾਈ ਕਰਦੇ ਹੋਏ ਮਾਮਲੇ ਦੇ ਹੱਲ ਲਈ ਯੋਗ ਉਪਰਾਲੇ ਕੀਤੇ ਜਾਣ।

Share Button

Leave a Reply

Your email address will not be published. Required fields are marked *

%d bloggers like this: