ਸੁਪਰੀਮ ਕੋਰਟ ਦਾ ਫੈਸਲਾ – ਸਿੱਖ ਜਵਾਨਾਂ ਤੋਂ ਇਲਵਾ ਦਾੜ੍ਹੀ ਨਹੀਂ ਰੱਖ ਸਕਦੇ ਏਅਰਫੋਰਸ ਦੇ ਜਵਾਨ

ਸੁਪਰੀਮ ਕੋਰਟ ਦਾ ਫੈਸਲਾ – ਸਿੱਖ ਜਵਾਨਾਂ ਤੋਂ ਇਲਵਾ ਦਾੜ੍ਹੀ ਨਹੀਂ ਰੱਖ ਸਕਦੇ ਏਅਰਫੋਰਸ ਦੇ ਜਵਾਨ

 

ਨਵੀਂ ਦਿੱਲੀ, 15 ਦਸੰਬਰ: ਧਾਰਮਿਕ ਆਧਾਰ ‘ਤੇ ਦਾੜ੍ਹੀ ਵਧਾਉਣ ਨੂੰ ਲੈ ਕੇ ਭਾਰਤੀ ਫੌਜ ਤੋਂ ਹਟਾਏ ਗਏ ਮੁਸਲਿਮ ਫੌਜੀ ਮਕਤੁਮ ਹੁਸੈਨ ਦੀ ਅਪੀਲ ਨੂੰ ਸੁਪਰੀਮ ਕੋਰਟ ਨੇ ਨਾਮਨਜ਼ੂਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਏਅਰਫੋਰਸ ਦੇ ਸਟਾਫ ਜਦੋਂ ਤੱਕ ਸਰਵਿਸ ‘ਚ ਹਨ, ਉਹ ਦਾੜ੍ਹੀ ਨਹੀਂ ਵਧਾ ਸਕਦੇ। ਡਿਊਟੀ ‘ਤੇ ਰਹਿੰਦੇ ਹੋਏ ਦਾੜ੍ਹੀ ਵਧਾਉਣ ਕਾਰਨ ਮਕਤੁਮ ਨੂੰ ਏਅਰਫੋਰਸ ਤੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਪਹਿਲਾਂ ਉਨ੍ਹਾਂ ਨੇ ਕਰਨਾਟਕ ਹਾਈ ਕੋਰਟ ‘ਚ ਅਪੀਲ ਕੀਤੀ ਅਤੇ ਫਿਰ ਸੁਪਰੀਮ ਕੋਰਟ ‘ਚ ਪਰ ਇੱਥੋਂ ਵੀ ਮਕਤੁਮ ਨੂੰ ਨਿਰਾਸ਼ਾ ਹੱਥ ਲੱਗੀ।
ਇਹ ਮਾਮਲਾ ਸਾਲ 2001 ਦਾ ਹੈ। ਮਕਤੁਮ ਹੁਸੈਨ ਨੇ ਆਪਣੇ ਕਮਾਂਡਿੰਗ ਅਫਸਰ ਮਤਲਬ ਸੀ.ਓ. ਤੋਂ ਦਾੜ੍ਹੀ ਵਧਾਉਣ ਨੂੰ ਲੈ ਕੇ ਮਨਜ਼ੂਰੀ ਮੰਗੀ ਸੀ। ਇਸ ਲਈ ਮਕਤੁਮ ਨੇ ਧਾਰਮਿਕ ਆਧਾਰ ‘ਤੇ ਜ਼ੋਰ ਦਿੱਤਾ ਸੀ। ਸੀ.ਓ. ਨੇ ਸ਼ੁਰੂਆਤ ‘ਚ ਤਾਂ ਇਸ ਦੀ ਇਜਾਜ਼ਤ ਦੇ ਦਿੱਤੀ ਪਰ ਬਾਅਦ ‘ਚ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਨਿਯਮਾਂ ਅਨੁਸਾਰ ਸਿਰਫ ਸਿੱਖ ਫੌਜੀਆਂ ਨੂੰ ਹੀ ਦਾੜ੍ਹੀ ਵਧਾਉਣ ਦੀ ਇਜਾਜ਼ਤ ਹੈ।
ਨਿਯਮ ਦੇ ਅਧੀਨ ਸੀ.ਓ. ਨੇ ਬਾਅਦ ‘ਚ ਮਕਤੁਮ ਹੁਸੈਨ ਨੂੰ ਦਿੱਤੀ ਗਈ ਮਨਜ਼ੂਰੀ ਵਾਪਸ ਲੈ ਲਈ। ਫੌਜੀ ਨੇ ਇਸ ਨੂੰ ਭੇਦਭਾਵ ਮੰਨਦੇ ਹੋਏ ਕਰਨਾਟਕ ਹਾਈ ਕੋਰਟ ‘ਚ ਨਿਯਮ ਦੇ ਖਿਲਾਫ ਅਪੀਲ ਕੀਤੀ। ਇਸ ਦੇ ਬਾਅਦ ਵੀ ਜਦੋਂ ਮਕਤੁਮ ਨੇ ਦਾੜ੍ਹੀ ਨਹੀਂ ਕੱਟੀ ਤਾਂ ਉਨ੍ਹਾਂ ਦਾ ਤਬਾਦਲਾ ਪੁਣੇ ਦੇ ਕਮਾਂਡ ਹਸਪਤਾਲ ‘ਚ ਕਰ ਦਿੱਤਾ ਗਿਆ। ਉੱਥੇ ਨਵੇਂ ਸੀ.ਓ. ਨੇ ਵੀ ਮਕਤੁਮ ਨੂੰ ਦਾੜ੍ਹੀ ਕੱਟਣ ਲਈ ਕਿਹਾ ਪਰ ਉਹ ਆਪਣੀ ਜਿੱਦ ‘ਤੇ ਅੜ੍ਹੇ ਰਿਹਾ। ਇਸ ਤੋਂ ਬਾਅਦ ਮਕਤੁਮ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ। ਇਨ੍ਹਾਂ ਸਾਰਿਆਂ ਦੇ ਬਾਅਦ ਵੀ ਜਦੋਂ ਮਕਤੁਮ ਦਾੜ੍ਹੀ ਨਹੀਂ ਕੱਟਣ ਦੀ ਅਪਣੀ ਜਿੱਦ ‘ਤੇ ਅੜ੍ਹੇ ਰਿਹਾ ਤਾਂ ਨਿਰਦੇਸ਼ਾਂ ਦੀ ਉਲੰਘਣਾ ਕਰਨ ਕਾਰਨ ਉਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਸ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ।

 

Share Button

Leave a Reply

Your email address will not be published. Required fields are marked *

%d bloggers like this: