ਸੁਧਾਰ ਘਰ ਬਰਨਾਲਾ ਵਿਖੇ ਯੋਗਾ ਕਰਵਾਇਆ

ss1

ਸੁਧਾਰ ਘਰ ਬਰਨਾਲਾ ਵਿਖੇ ਯੋਗਾ ਕਰਵਾਇਆ

8-5 (1)
ਬਰਨਾਲਾ, 7 ਜੂਨ (ਨਰੇਸ਼ ਗਰਗ) ‘ਮਾਨਸ ਕੀ ਜਾਤ ਏਕ ਹੀ ਪਹਿਚਾਨਬੋ’ ਦੀ ਤਰਜ ਤੇ ਧਰਮ ਮਜਬ ਜਾਤਪਾਤ ਤੋਂ ਉਪਰ ਉੱਠਕੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਅਤੇ ਦਰਵੇਸ਼ ਸਖ਼ਸੀਅਤ ਵਜੋਂ ਜਾਣੇ ਜਾਂਦੇ ਬਰਨਾਲਾ ਜ਼ੇਲ ਦੇ ਸੁਪਰਡੈਂਟ ਸ੍ਰ ਕੁਲਵੰਤ ਸਿੰਘ ਵੱਲੋਂ ਸਥਾਨਕ ਜ਼ੇਲ ਅੰਦਰ ਬੰਦੀਆਂ ਦੇ ਚਹੁੰਪੱਖੀ ਵਿਕਾਸ ਤਹਿਤ ਉਨਾਂ ਨੂੰ ਯੋਗਾ ਵਿਧੀ ਰਾਹੀਂ ਸਿਹਤਮੰਦ ਬਣਾਉਂਣ ਲਈ ਸਖ਼ਤ ਅਭਿਆਸ ਕਰਵਾਇਆ ਜਾਂਦਾ ਹੈ। ਬੰਦੀਆਂ ਲਈ ਕਿਸੇ ਰੱਬੀ ਮਸੀਹੇ ਵਾਂਗ ਸਾਹਮਣੇ ਆਏ ਜ਼ੇਲ ਸੁਪਰਡੈਂਟ ਨੇ ਬਰਨਾਲਾ ਜ਼ੇਲ ਦਾ ਚਾਰਜ ਸੰਭਾਲਣ ਉਪਰੰਤ ਬੜੇ ਹੀ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੀਆਂ ਪ੍ਰਮੁੱਖ ਜ਼ੇਲਾਂ ‘ਚ ਬੰਦ ਬੰਦੀਆਂ ਦੇ ਕਰਵਾਏ ਗਏ ਕਈ ਤਰਾਂ ਦੇ ਮੁਕਾਬਲਿਆਂ ‘ਚ ਇਸ ਜ਼ੇਲ ਨੂੰ ਪਹਿਲਾ ਸਥਾਨ ਹਾਸਿਲ ਹੋਇਆ ਸੀ। ਇੱਕ ਵਿਸ਼ੇਸ ਮਿਲਣੀ ਦੌਰਾਨ ਜ਼ੇਲ ਸੁਪਰਡੈਂਟ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਯੋਗਾ ਵਿਧੀ ਰਾਹੀਂ ਬਹੁਤ ਸਾਰੇ ਬੰਦੀਆਂ ਦੇ ਸਰੀਰਕ ਵਿਕਾਸ ਦੇ ਹਾਂ ਪੱਖੀ ਨਤੀਜੇ ਮਿਲਣੇ ਸ਼ੁਰੂ ਹੋ ਗਏ ਹਨ। ਇਸ ਕਰਕੇ ਸਾਡੇ ਵੱਲੋਂ 21 ਜੂਨ ਨੂੰ ਯੋਗਾ ਦਿਵਸ ਤੇ ਵੱਧ ਤੋਂ ਵੱਧ ਚੰਗੇ ਨਤੀਜੇ ਲੈਣ ਲਈ ਸਖ਼ਤ ਅਭਿਆਸ ਕੀਤਾ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *