ਸੁਣ ਲਓ ਬਜੁਰਗ ਸੱਚੀਆ ਸੁਣਾਉਦੇ ਆ

ਸੁਣ ਲਓ ਬਜੁਰਗ ਸੱਚੀਆ ਸੁਣਾਉਦੇ ਆ

ਜਿੰਦਗੀ ਦੇ ਤਜਰਬੇ ਬਹੁਤ ਕੁਝ ਬੋਲਦੇ ਨੇ ਜਵਾਨੋ, ਆਹ ਸੋਟੀ ਸਹਾਰੇ ਤੁਰਦੇ ਬਾਬਿਆਂ ਜਾਨਿਕਿ ਬਜੁਰਗਾਂ ਦੇ ਤਜਰਬੇ ਬੋਲਦੇ ਨੇ, ਜਦੋ ਬਜੁਰਗ ਕੁਝ ਬੋਲਦੇ ਨੇ, ਤਾਂ ਬਹੁਤ ਸਾਰੇ ਭੇਦ ਖੋਲਦੇ ਨੇ, ਇਹਨਾਂ ਬਜੁਰਗਾਂ ਮੂੰਹੋ ਭੇਦ ਖੁਦ ਵ ਖੁਦ ਬੋਲਦੇ ਨੇ, ਤਾਸ ਦੀ ਬਾਜੀ ਲਗਾਉਦੇ ਬਾਬੇ ਬਿਸ਼ਨੇ ਨੇ ਕੜਕਵੀ ਜੀ ਅਵਾਜ਼ ਵਿਚ ਕਿਹਾ ਬਈ ਜਮਾਨਾ ਬਦਲ ਗਿਆਂ, ਨਾਲ ਹੀ ਟੁਲ ਜਾ ਕਰਤਾਰੇ ਨੇ ਲਾਤਾ ਹਾਅ ਬਈ ਬਿਸ਼ਨ ਸਿਆਂ ਬਦਲ ਗਿਆ ਜਮਾਨਾ, ਆਹ ਵੇਖ ਖਾ ਜਵਾਕ ਜੇ ਸਹੁਰੀ ਦੇ ਖਾਣ ਨੂੰ ਆਉਦੇ ਨੇ, ਬਿਸ਼ਨੇ ਬਾਬੇ ਨੇ ਕਿਹਾ ਆਉਣ ਵੀ ਕਿਓ ਨਾ, ਕਰਤਾਰ ਸਿਆਂ ਆਪਣੇ ਆਪ ਨੂੰ ਜੋ ਭੁਲ ਗਏ ਨੇ, ਕਰਤਾਰ ਸਿਓ ਨੇ ਬਿਸਨੇ ਦੀ ਗੱਲ ਨੂੰ ਕੱਟਦਿਆ ਕਿਹਾ ਬਿਸ਼ਨ ਸਿਆਂ ਬੁਝਾਰਤਾਂ ਜਿਹਾ ਨਾ ਪਾ ਬਈ ਸਿੱਧਾ ਸਮਝਾ ਕਹਿਣਾ ਕੀ ਚਾਹੁੰਦਾ, ਹੁਣ ਪਹਿਲਾ ਵਰਗਾ ਦਿਮਾਗ ਨੀ ਰਿਹਾ ਭਰਾਵਾਂ ਜੋ ਸਮਝ ਸਕਾ , ਪੂਰੀ ਗੱਲ ਸੁਣਾ, ਅੱਗੋ ਬਾਬਾ ਬਿਸ਼ਨਾ ਬੋਲਿਆ ਕਹਿੰਦਾ ਕਰਤਾਰ ਸਿਆਂ ਲੈ ਸੁਣ ਲੈ ਭਰਾਵਾਂ ਕੰਨ ਕਰਕੇ ਮੇਰੇ ਕਹਿਣ ਦਾ ਮਤਲਬ ਸੀ ਆਪਣੇ ਆਪ ਨੂੰ ਭੁਲਣਾ, ਜਾਨਿਕਿ ਆਪਣੇ ਵਿਰਸੇ ਅਤੇ ਇਤਿਹਾਸ ਨੂੰ ਭੁਲਣ ਤੋ ਸੀ, ਲੈ ਕਿਸੇ ਮਰਜੀ ਜਵਾਕ ਨੂੰ ਫੜ ਕੇ ਪੈਤੀ ਸੁਣ ਲਈ ਜਮ੍ਹਾਂ ਨੀ ਆਉਦੀ ਤੇ ਆਹ ਗਰੇਜੀ – ਗਰੂਜੀ ਜੀ ਚਰੀ ਵਾਂਗ ਵੱਢਦੇ ਨੇ, ਅੱਗੋ ਕਰਤਾਰ ਸਿਓ ਨੇ ਹਾਅ ਵਿੱਚ ਹਾਅ ਮਿਲਾਤੀ ਤੇ ਬਿਸ਼ਨੇ ਹੋਕਾ ਜਿਹਾ ਲੈ ਕਿਹਾ ਅਜੇ ਵੇਖਦਾ ਜਾਂ ਕਰਤਾਰ ਸਿਆਂ ਜਮਾਨਾ ਹੋਰ ਵੀ ਖਰਾਬ ਆਉਗਾ ਅਸੀ ਤਾਂ ਬਿਰਧ ਆਸਰਮਾਂ ਵਿੱਚ ਜਿੰਦਗੀ ਦੇ ਆਖਰੀ ਪਲ ਗੁਜਾਰ ਲਏ, ਇਸ ਤੋ ਬਾਅਦ ਤਾਂ ਮਾਂ ਬਾਪ ਬਿਰਧ ਆਸਰਮ ਦੀ ਥਾਂ ਸੜਕਾਂ ਤੇ ਥਿਆਉਗਾ, ਤੇ ਔਲਾਦ ਤੋ ਅੱਕਿਆਂ ਤੇ ਬਦਲੇ ਜਮਾਨੇ ਦੀ ਤੌਰ ਤੋ ਹਰ ਕੋਈ ਘਬਰਾਉਗਾ, ਵੇਖਦਾ ਜਾਂ ਜਮਾਨਾ ਇਹ ਵੀ ਆਉਣਾ, ਕਹਿੰਦਿਆਂ ਨੇ ਫਿਰ ਤਾਸ਼ ਵੱਲ ਮੂੰਹ ਮੋੜ ਲਿਆ। ਤਾਸ਼ ਖੇਡਣ ਲੱਗ ਗਏ।

ਲੇਖਕ ਤੇਜੀ ਢਿਲੋ
ਬੁਢਲਾਡਾ

Share Button

Leave a Reply

Your email address will not be published. Required fields are marked *

%d bloggers like this: