ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਸੁਜਾਨਪੁਰ ਵਿਖੇ ਰਾਜ ਰਾਣੀ ਦੇ ਪਰਿਵਾਰ ਵਿੱਚੋਂ ਉਸ ਦੇ ਪਤੀ ਦਾ ਕਰੋਨਾ ਟੈਸਟ ਆਇਆ ਪਾਜੀਟਿਵ

ਸੁਜਾਨਪੁਰ ਵਿਖੇ ਰਾਜ ਰਾਣੀ ਦੇ ਪਰਿਵਾਰ ਵਿੱਚੋਂ ਉਸ ਦੇ ਪਤੀ ਦਾ ਕਰੋਨਾ ਟੈਸਟ ਆਇਆ ਪਾਜੀਟਿਵ

—– ਸਿਵਲ ਹਸਪਤਾਲ ਵਿੱਚ ਆਈਸੋਲੇਟ ਵਿੱਚ ਅਲੱਗ ਤੋਂ ਰੱਖ ਕੇ ਪ੍ਰੇਮ ਪਾਲ ਦਾ ਕੀਤਾ ਜਾ ਰਿਹਾ ਹੈ ਇਲਾਜ
—- ਰਾਜ ਰਾਣੀ ਦੇ ਪਰਿਵਾਰ ਨਾਲ ਸੰਪਰਕ ਚੋਂ ਆਏ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਹੀ ਕੀਤਾ ਗਿਆ ਹੈ ਏਕਾਂਤਵਾਸ
—–ਮੈਡੀਕਲ ਟੀਮ ਵੱਲੋਂ ਕੋਆਰਿਨਟਾਈਨ ਕੀਤੇ ਪਰਿਵਾਰਾਂ ਦੀ ਲਗਾਤਾਰ ਕੀਤੀ ਜਾ ਰਹੀ ਹੈ ਜਾਂਚ

ਪਠਾਨਕੋਟ, 7 ਅਪ੍ਰੈਲ (ਪ.ਪ.): ਦੇਸ਼ ਵਿੱਚ ਆਏ ਕੋਵਿਡ –19 ਦੇ ਸੰਕਟ ਨਾਲ ਨਜਿੱਠਣ ਲਈ ਲਾੱਕ ਡਾਊਨ ਕੀਤਾ ਗਿਆ ਹੈ ਜਿਸ ਦੇ ਚਲਦਿਆਂ ਪੰਜਾਬ ਵਿੱਚ ਵੀ ਕਰਫਿਓ ਲਗਾਇਆ ਗਿਆ ਹੈ, ਜ਼ਿਲ੍ਹਾ ਪਠਾਨਕੋਟ ਵਿੱਚ ਪਿਛਲੇ ਦਿਨਾਂ ਦੋਰਾਨ ਕਰਫਿਓ ਜਾਰੀ ਹੈ, ਜਿਸ ਦੇ ਦੌਰਾਨ ਇੱਕ ਸੁਜਾਨਪੁਰ ਨਿਵਾਸੀ ਮਹਿਲਾ ਰਾਜ ਰਾਣੀ ਜੋ ਕਰੀਬ 75 ਸਾਲ ਦੀ ਬਜੁਰਗ ਮਹਿਲਾ ਸੀ, ਦਾ ਕਰੋਨਾ ਟੈਸਟ ਪਾਜੀਟਿਵ ਆਇਆ ਅਤੇ ਪਿਛਲੇ ਦਿਨ ਉਸ ਦੀ ਅੰਮ੍ਰਿਤਸਰ ਵਿਖੇ ਇਲਾਜ ਦੌਰਾਨ ਮੋਤ ਹੋ ਗਈ ਸੀ। ਇਸ ਕੇਸ ਹਿਸਟਰੀ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪਰਿਵਾਰ ਦੇ ਕਰੀਬ 9 ਮੈਂਬਰਾਂ ਨੂੰ ਆਈਸੋਲੇਟ ਕੀਤਾ ਗਿਆ ਸੀ ਅਤੇ ਕਰੋਨਾ ਟੈਸਟ ਲਈ ਸੈਂਪਲ ਭੇਜੇ ਗਏ ਸਨ ਜਿਸ ਦੀ ਰਿਪੋਰਟ ਆਉਂਣ ਤੇ ਅੱਜ ਇਸ ਪਰਿਵਾਰ ਦਾ ਇੱਕ ਮੈਂਬਰ ਪ੍ਰੇਮ ਪਾਲ ਜੋ ਕਿ ਉਪਰੋਕਤ ਮਹਿਲਾ ਦਾ ਪਤੀ ਹੈ ਕਰੋਨਾ ਪਾਜੀਟਿਵ ਪਾਇਆ ਗਿਆ ਹੈ ਜਦਕਿ ਬਾਕੀ ਪਰਿਵਾਰਿਕ ਮੈਂਬਰਾਂ ਦੇ ਟੈਸਟ ਨੇਗੇਟਿਵ ਪਾਏ ਗਏ ਹਨ। ਇਹ ਜਾਣਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ 7 ਅਪ੍ਰੈਲ ਨੂੰ ਇਸ ਪਰਿਵਾਰ ਦੇ ਕਰੀਬ 12 ਮੈਂਬਰਾਂ ਦੀ ਕਰੋਨਾ ਜਾਂਚ ਰਿਪੋਰਟ ਆਈ ਹੈ ਜਿਸ ਵਿਚੋਂ 11 ਪਰਿਵਾਰਿਕ ਮੈਂਬਰ ਨੈਗੇਟਿਵ ਪਾਏ ਗਏ ਹਨ ਜਦ ਕਿ ਇਨ੍ਹਾਂ ਵਿੱਚੋ ਕਰੀਬ 5-6 ਪਰਿਵਾਰਿਕ ਮੈਂਬਰਾਂ ਦੇ ਰੀਸੈਂਪਲ ਭਰੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਨੂੰ ਕਰੋਨਾ ਪਾਜੀਟਿਵ ਆਇਆ ਹੈ ਉਸ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਬਣਾਏ ਆਈਸੋਲੇਸਨ ਵਾਰਡ ਵਿਖੇ ਅਲਗ ਤੋਂ ਰੱਖਿਆ ਗਿਆ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਿੰਤਪੂਰਨੀ ਹਸਪਤਾਲ ਵਿਖੇ ਬਣਾਏ ਆਈਸੋਲੇਟ ਹਸਪਤਾਲ ਵਿੱਚ ਰੱਖਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੋ ਲੋਕ ਇਸ ਪਰਿਵਾਰ ਦੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਦੇ ਘਰ ਇਸ ਪਰਿਵਾਰ ਦੇ ਨਾਲ ਲਗਦੇ ਹਨ। ਉਨ੍ਹਾਂ ਪਰਿਵਾਰਾਂ ਨੂੰ ਘਰਾਂ ਅੰਦਰ ਹੀ ਏਕਾਂਤਵਾਸ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਘਰਾਂ ਨੂੰ ਏਕਾਂਤਵਾਸ ਵਿੱਚ ਰੱਖਿਆ ਹੈ ਉਨ੍ਹਾਂ ਲਈ ਪ੍ਰਤੀਦਿਨ ਮੈਡੀਕਲ ਦੀ ਟੀਮ ਉਨਾਂ ਦੇ ਘਰਾਂ ਵਿੱਚ ਜਾ ਕੇ ਚੈਕ ਕਰ ਰਹੀ ਹੈ ਕਿ ਇਨਾਂ ਪਰਿਵਾਰਾਂ ਦੇ ਕਿਸੇ ਮੈਂਬਰ ਨੂੰ ਤਾਂ ਕਿਸੇ ਤਰ੍ਹਾਂ ਦੀ ਕੋਈ ਬੀਮਾਰੀ ਜਾਂ ਹੋਰ ਕਰੋਨਾ ਦੇ ਲੱਛਣ ਤਾਂ ਨਹੀਂ ਹਨ। ਉਨਾਂ ਦੱਸਿਆ ਕਿ ਫਿਲਹਾਲ ਅੱਜ ਤੱਕ ਇਸ ਪਰਿਵਾਰ ਅਤੇ ਇਸ ਨਾਲ ਸੰਪਰਕ ‘ਚੋ ਆਏ ਕਰੀਬ 52 ਲੋਕਾਂ ਦੇ ਸੈਂਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕਰਫਿਓ ਦੋਰਾਨ ਇੱਕ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਘਰਾਂ ਅੰਦਰ ਰਹੋਂ ਤਾਂ ਜੋ ਕਰੋਨਾ ਵਾਈਰਸ ਦੀ ਲੜੀ ਨੂੰ ਤੋੜਿਆ ਜਾ ਸਕੇ।

Leave a Reply

Your email address will not be published. Required fields are marked *

%d bloggers like this: