ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Aug 4th, 2020

ਸੁਘੜ ਸਿਆਣੀ ਧੀ

ਸੁਘੜ ਸਿਆਣੀ ਧੀ

ਜੀ ਹਾਂ ਹਰ ਔਰਤ ਪਹਿਲਾਂ ਧੀ,ਭੈਣ,ਪਤਨੀ ਤੇ ਫਿਰ ਮਾਂ ਦਾ ਦਰਜ਼ਾ ਪ੍ਰਾਪਤ ਕਰਦੀ ਹੈ।ਪਰ ਪਤਾ ਨਹੀ ਕਿਉ ਧੀ ਦੇ ਜਨਮ ਸਮੇ ਅਸੀ ਇੱਕ ਵਾਰ ਤਾਂ ਜਰੂਰ ਉਸ ਵੱਲ ਉਦਾਸੀ ਨਜ਼ਰ ਨਾਲ ਵੇਖਦੇ ਹਾਂ।ਸਾਇਦ ਪੁੱਤ ਦੀ ਲਾਲਸਾ ਵੱਸ ਹੋ ਕੇ।ਪਰ ਕਈ ਧੀਆਂ ਤਾਂ ਅੇਨੀਆ ਕੁ ਸਮਝਦਾਰ ਅਤੇ ਸੁਘੜ ਸਿਆਣੀਆ ਹੁੰਦੀਆ ਹਨ ਕਿ ਮਾਪਿਆ ਨੂੰ ਉੰਨਾ ਤੇ ਮਾਣ ਮਹਿਸੂਸ ਹੁੰਦਾ ਹੈ।ਅਤੇ ਮਾਪਿਆ ਨੂੰ ਧੀ ਤੋ ਕੁਝ ਸਿੱਖਣ ਨੂੰ ਵੀ ਮਿਲਦਾ।ਮੇਰੇ ਵੇਖਣ ਵਿੱਚ ਆਇਆ ਇਹ ਸਭ ਕੁਝ ਇੱਕ ਧੀ ਨੇ ਕੁਝ ਅਜਿਹਾ ਕੀਤਾ ਕਿ ਮਾਪਿਆ ਦੇ ਨਾਲ,ਨਾਲ ਮੈ ਵੀ ਸਲਾਮ ਕਰਦੀ ਹਾਂ ਉਸ ਧੀ ਦੀ ਅਕਲ ਨੂੰ।ਹੋਇਆ ਇੰਜ਼ ਕਿ ਇੱਕ ਚੰਗੇ ਪ੍ਰੀਵਾਰ ਦੀ ਚੁਲਬਲੀ ਅਤੇ ਨਾਜੁਕ ਜਿਹੀ ਧੀ ਦਰਮਿਆਨੇ ਜਿਹੇ ਘਰ ਵਿਆਹੀ ਗਈ।ਅਤੇ ਸੁਹਰਾ ਪ੍ਰੀਵਾਰ ਹਰ ਗੱਲ ਨੂੰ ਸੀਰੀਅਸ ਹੀ ਲੈਦਾ।

ਬੇਟੀ ਦੀ ਸੱਸ ਨੇ ਪਹਿਲੇ ਦਿਨ ਰਸੋਈ ਦੀ ਰਸਮ ਸਮੇ ਆਪਣੀ ਨਵੀ ਨੁੰਹ ਨੂੰ ਇੱਕ ਚਾਬੀਆ ਦਾ ਗੁੱਛਾ ਦਿੱਤਾ ਅਤੇ ਸਾਰੇ ਘਰਦੇ ਜੀਆਂ ਦੀ ਪਸੰਦ ਦੱਸ ਦਿੱਤੀ ਤੇ ਨਾਲ ਇਹ ਗੱਲ ਕਹੀ ਲੈ ਧੀਏ ਆਪਣੇ ਸਾਰੇ ਘਰ ਦੀ ਜਿੰਮੇਵਾਰੀ ਅਤੇ ਆਪਣੀ ਘਰ ਗ੍ਰਹਿਸਥੀ ਨੂੰ ਸੀਰੀਅਸ ਹੋ ਕੇ ਸੰਭਾਂਲੀ ਜੇਕਰ ਕਿਸੇ ਗੱਲ ਦਾ ਪਤਾ ਨਾ ਲੱਗੇ ਤਾਂ ਬੇਝਿਜਕ ਮੇਰੇ ਨਾਲ ਗੱਲ ਸਾਝੀ ਕਰ ਲਵੀ।ਪਹਿਲਾ ਤਾਂ ਨਵੀ ਨੂੰਹ ਨੂੰ ਬੜਾ ਔਖਾ ਲੱਗਾ ਇਹ ਸਭ ਪਰ ਕੁਝ ਕੁ ਦਿਨਾ ਵਿੱਚ ਹੀ ਸੁਘੜ ਸਿਆਣੀ ਨੂੰਹ ਬਣ ਸੁਹਰੇ ਘਰ ਦੇ ਮਹੌਲ ਅਨੂਸਾਰ ਢਲ ਗਈ ਤੇ ਆਪਣੀ ਜਿਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਲੱਗੀ।ਸੁਹਰਾ ਪ੍ਰੀਵਾਰ ਬੜਾ ਖੁਸ਼ ਰਲਮਿਲ ਨੂੰਹ,ਸੰੱਸ ਘਰਦੇ ਕੰਮ ਧੰਦੇ ਨਿਬੇੜ ਲੈਦੀਆ।ਇੱਕ ਦਿਨ ਅਚਾਨਕ ਹੀ ਉਸਦੀ ਸੱਸ ਬਿਮਾਰ ਹੋ ਮੰਜ਼ੇ ਵਿੱਚ ਪੈ ਗਈ ਪਰ ਨੂੰਹ ਨੇ ਕਦੇ ਮੱਥੇ ਵੱਟ ਨਾ ਪਾਉਣਾ ਬਹੁਤ ਸੇਵਾ ਕਰਦੀ ਉਹ ਆਪਣੀ ਸੱਸ ਦੀ ਸਮੇ ਸਿਰ ਦਵਾਈ ਵਗੈਰਾ ਦੇ ਕੇ ਪੂਰਾ ਫਰਜ਼ ਨਿਭਾਉਦੀ।ਫਿਰ ਨੂੰਹ ਦੀ ਮਾਂ ਇੱਕ ਦਿਨ ਆਈ ਅਤੇ ਆਪਣੀ ਧੀ ਕੋਲ ਰਾਤ ਰਹਿ ਪਈ।

ਉਸਨੇ ਆਪਣੀ ਧੀ ਨੂੰ ਸਾਰੇ ਘਰਦੇ ਕੰਮ ਕਰਨ ਦੇ ਨਾਲ,ਨਾਲ ਸੱਸ ਨੂੰ ਸੰਭਾਲਦੀ ਨੂੰ ਵੇਖਿਆ ਸੋਚਿਆ ਇੰਨਾ ਬਦਲਾਵ ਮੇਰੀ ਸੋਹਲ ਜਿਹੀ ਧੀ ਕਿਵੇ ਕੰਮ ਵਿੱਚ ਰੋਲ ਰੱਖੀ ਹੈ ਇੰਨਾ ਨੇ।ਆਖਿਰ ਮਾਂ ਕੋਲੋ ਰਿਹਾ ਨਾ ਗਿਆ ਧੀ ਨੂੰ ਕਹਿਣ ਲੱਗੀ ਛੱਡ ਇੰਨਾ ਦਾ ਖਹਿੜਾ ਤੇ ਅੱਡ ਹੋਜਾ ਇਹ ਕੀ ਹਾਲਤ ਬਣਾ ਰੱਖੀ ਹੈ ਤੂੰ ਆਪਣੀ ਸਾਰੀ ਦਿਹਾੜੀ ਘਰਦੇ ਕੰਮ ਕਰਦੀ ਐ ਫਿਰ ਰਾਤ ਨੂੰ ਇਹ ਬਿਮਾਰ ਬੁੱਢੀ ਨੀ ਟਿਕਣ ਦਿੰਦੀ।ਪਰ ਧੀ ਨੇ ਆਪਣੀ ਮਾਂ ਦੇ ਇੱਕ ਵਾਰ ਤਾਂ ਮੂੰਹ ਵੱਲ ਵੇਖਿਆ ਜਦੋ ਦੁਬਾਰਾ ਅੱਡ ਹੋਣ ਵਾਲੀ ਗੱਲ ਮਾਂ ਨੇ ਕਹੀ ਤਾਂ ਕੜਕ ਪਈ ਧੀ ਆਪਣੀ ਮਾਂ ਤੇ ਕਹਿਣ ਲੱਗੀ ਖਬਰਦਾਰ ਅੱਜ਼ ਤੋ ਮੈ ਤੇਰੀ ਧੀ ਨਹੀ ਤੂੰ ਮੇਰੀ ਮਾਂ ਨਹੀ।

ਮਾਂ ਕਹਿੰਦੀ ਧੀਏ ਮੈ ਤੈਨੂੰ ਜਨਮ ਦਿੱਤਾ ਇਸ ਤਰਾ ਕਿਉ ਬੋਲਦੀ ਹੈ ਪਰ ਤੁਸੀ ਮੈਨੂੰ ਜਨਮ ਦਿੱਤਾ ਤਾਂ ਹੀ ਥੋੜਾ ਲਿਹਾਜ਼ ਕਰ ਲਿਆ।ਜੇਕਰ ਤੁਸੀ ਮੈਨੂੰ ਜਨਮ ਦਿੱਤਾ ਤਾਂ ਉਹ ਜਿਹੜੀ ਬਿਮਾਰ ਮਾਂ ਮੰਜ਼ੇ ਵਿੱਚ ਪਈ ਹੈ ਉਸਨੇ ਮੇਰੇ ਤੇ ਵਿਸ਼ਵਾਸ ਕਰਕੇ ਸਾਰੇ ਘਰ ਦੀ ਅਤੇ ਸਾਰੀ ਜਾਇਦਾਦ ਦੀ ਮਾਲਕਣ ਬਣਾਇਆ ਮੈਨੂੰ ਅਤੇ ਨਾਲ,ਨਾਲ ਚੰਗੇ ਸੰਸਕਾਰ ਦੇ ਕੇ ਜਿਮੇਵਾਰੀਆ ਨੂੰ ਸੁੱਚਜੇ ਢੰਗ ਨਾਲ ਨਿਭਾ ਕੇ ਸਮਾਜ਼ ਵਿੱਚ ਵਿਚਰਣਾ ਸਖਾਇਆ।ਜਿਸ ਮਾਂ ਨੇ ਪਹਿਲੇ ਦਿਨ ਹੀ ਮੇਰੇ ਤੇ ਵਿਸ਼ਵਾਸ ਕਰਕੇ ਸਾਰੇ ਘਰ ਦੀਆ ਚਾਬੀਆ ਮੈਨੂੰ ਫੜਾ ਦਿੱਤੀਆ ਤੇ ਅੱਜ਼ ਮੈ ਉਸ ਮਾਂ ਦਾ ਵਿਸਵਾਸ ਤੋੜਾ ਤੇ ਅੱਡ ਹੋ ਜਾਵਾਂ ਹਰਗਿਜ਼ ਨਹੀ।ਮੇਰੀ ਲੋੜ ਹੈ ਮੇਰੀ ਇਸ ਮਾਂ ਨੂੰ ਤੇ ਮੈ ਹਮੇਸ਼ਾ ਆਪਣੀ ਮਾਂ(ਸੱਸ) ਦੇ ਨਾਲ ਰਹਿਕੇ ਸੇਵਾ ਕਰਾਗੀ ਇਸ ਮਾਂ ਦੀ ਤੇ ਇੱਕ ਦਿਨ ਮੰਮੀ ਜੀ ਬਿਲਕੁਲ ਤੰਦਰੁਸਤ ਹੋ ਜਾਣਗੇ ।ਧੀ ਦੇ ਮੂੰਹੋ ਕਰਾਰਾ ਜਵਾਬ ਸੁਣਕੇ ਮਾਂ ਲਾਜਵਾਬ ਹੋ ਗਈ ਤੇ ਆਪਣੀ ਕਹੀ ਗੱਲ ਤੇ ਪਛਤਾਵਾ ਕਰਨ ਲੱਗੀ ।ਪਰ ਅੰਦਰੋ ਅੰਦਰੀ ਸੋਚੇ ਇਹਨੂੰ ਹੀ ਕਹਿੰਦੇ ਨੇ ਸੁਘੜ ਸਿਆਣੀ ਧੀ ਪ੍ਰਮਾਤਮਾ ਐਸੀ ਧੀ ਹਰ ਇੱਕ ਨੂੰ ਦੇਵੇ।

ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ
9478658384

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: