ਸੁਖੀ ਰੰਧਾਵਾ ਅਤੇ ਜਸਟਿਸ ਰਣਜੀਤ ਸਿੰਘ ਖ਼ਿਲਾਫ਼ ਪਰਚਾ ਦਰਜ ਕਰਦਿਆਂ ਸੀ ਬੀ ਆਈ ਜਾਂਚ ਹੋਵੇ: ਮਜੀਠੀਆ

ss1

ਸੁਖੀ ਰੰਧਾਵਾ ਅਤੇ ਜਸਟਿਸ ਰਣਜੀਤ ਸਿੰਘ ਖ਼ਿਲਾਫ਼ ਪਰਚਾ ਦਰਜ ਕਰਦਿਆਂ ਸੀ ਬੀ ਆਈ ਜਾਂਚ ਹੋਵੇ: ਮਜੀਠੀਆ
ਮਲਕੀਅਤ ਸਿੰਘ ਏ ਆਰ ਦੀ ਪ੍ਰੇਰਣਾ ਸਦਕਾ ‘ਆਪ’ ਦੇ ਵਪਾਰ ਵਿੰਗ ਇੰਚਾਰਜ ਪੂਰਨ ਸਿੰਘ ਗਿੱਲ ਖ਼ਰਚੀਆਂ ਅਤੇ ਜ਼ੋਨਲ ਇੰਚਾਰਜ ਗੁਰਮੀਤ ਸਿੰਘ ਪਨੇਸਰ ਦੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ‘ਚ ਸ਼ਾਮਿਲ
ਜਿੱਥੇ ਵੀ ਕੋਈ ਗੜਬੜੀ ਦਿਖਾਈ ਦੇਵੇ ਵੀਡੀਓ ਰਿਕਾਰਡਿੰਗ ਕਰ ਲੈਣ ਅਤੇ ਬਾਕੀ ਕੰਮ ਸਾਡੇ ‘ਤੇ ਛੱਡ ਦੇਣ ਵਰਕਰ। ਸਿੱਧੂ ਨੇ ਪਾਕਿਸਤਾਨੀ ਜਨਰਲ ਬਾਜਵਾ ਨੂੰ ਜਫੀ ਪਾ ਕੇ ਸ਼ਹੀਦ ਪਰਿਵਾਰਾਂ ਦਾ ਕੀਤਾ ਅਪਮਾਨ

ਬਾਬਾ ਬਕਾਲਾ / ਅੰਮ੍ਰਿਤਸਰ 21 ਅਗਸਤ (ਨਿਰਪੱਖ ਆਵਾਜ਼ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਸੰਵੇਦਨਸ਼ੀਲ ਮੁੱਦਿਆਂ ‘ਤੇ ਝੂਠੀਆਂ ਰਿਪੋਰਟਾਂ ਤਿਆਰ ਕਰਦਿਆਂ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਖੇਰੂੰ ਖੇਰੂੰ ਕਰਨ ਅਤੇ ਮਾਹੌਲ ਖ਼ਰਾਬ ਕਰਨ ਦੀਆਂ ਸਾਜ਼ਿਸ਼ਾਂ ਰਚਨ ਲਈ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਜਸਟਿਸ ਰਣਜੀਤ ਸਿੰਘ ਖ਼ਿਲਾਫ਼ ਪਰਚਾ ਦਰਜ ਕਰਦਿਆਂ ਸੀ ਬੀ ਆਈ ਤੋਂ ਅਤੇ ਬੇਅਦਬੀ ਮਾਮਲਿਆਂ ਦੀ ਪੜਤਾਲ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ।
ਸ: ਮਜੀਠੀਆ ਹਲਕਾ ਬਾਬਾ ਬਕਾਲਾ ਦੇ ਪਾਰਟੀ ਇੰਚਾਰਜ ਸ: ਮਲਕੀਅਤ ਸਿੰਘ ਏ ਆਰ ਦੀ ਪ੍ਰੇਰਣਾ ਸਦਕਾ ਅਕਾਲੀ ਦਲ ਵਿਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਵਪਾਰ ਵਿੰਗ ਦੇ ਸੈਕਟਰ ਇੰਚਾਰਜ ਸ: ਪੂਰਨ ਸਿੰਘ ਗਿੱਲ ਖ਼ਰਚੀਆਂ ਅਤੇ ਜ਼ੋਨਲ ਇੰਚਾਰਜ ਗੁਰਮੀਤ ਸਿੰਘ ਪਨੇਸਰ ਦੇ ਸੈਂਕੜੇ ਸਾਥੀਆਂ ਦੇ ਸਵਾਗਤ ਲਈ ਖ਼ਰਚੀਆਂ ਵਿਖੇ ਰਖੀ ਗਈ ਪ੍ਰਭਾਵਸ਼ਾਲੀ ਰੈਲੀ ਨੂੰ ਸੰਬੋਧਨ ਕਰਨ ਆਏ ਸਨ। ਇਸ ਮੌਕੇ ਲੋਕ ਸਭਾ ਮੈਂਬਰ ਸ: ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ ਵੀ ਮੌਜੂਦ ਸਨ।
ਸ: ਮਜੀਠੀਆ ਨੇ ਪ੍ਰੈਸ ਨੂੰ ਦਸਿਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਮੰਤਰੀ ਸੁਖੀ ਰੰਧਾਵਾ ਦੇ ਝੂਠ ਦਾ ਖ਼ੁਲਾਸਾ ਹਿੰਮਤ ਸਿੰਘ ਵੱਲੋਂ ਕੀਤੇ ਜਾਣ ਨਾਲ ਪੂਰੀ ਸਾਜ਼ਿਸ਼ ਬੇਨਕਾਬ ਹੋ ਕੇ ਸਚਾਈ ਸਭ ਦੇ ਸਾਹਮਣੇ ਆ ਚੁਕੀ ਹੈ।
ਉਨ੍ਹਾਂ ਦਸਿਆ ਕਿ ਸਾਜ਼ਿਸ਼ ਪਿੱਛੇ ਅਕਾਲੀ ਦਲ ਨੂੰ ਬਦਨਾਮ ਕਰਨ ਅਤੇ ਸ਼੍ਰੋਮਣੀ ਕਮੇਟੀ ‘ਤੇ ਕਬਜਾ ਜਮਾਉਣ ਦੀਆਂ ਕਾਂਗਰਸ ਦੀਆਂ ਲਾਲਸਾਵਾਂ ਹਨ ਜਿਸ ਪ੍ਰਤੀ ਮਰਹੂਮ ਇੰਦਰਾ ਗਾਂਧੀ ਕਾਮਯਾਬ ਨਹੀਂ ਹੋ ਸਕੀ , ਉਸ ਦੇ ਸੁਪਨੇ ਨੂੰ ਪੂਰਾ ਕਰਨ ਦੇ ਫ਼ਿਰਾਕ ‘ਚ ਅਜਿਹੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਅਤੇ ਅਖੌਤੀ ਜਥੇਦਾਰ ਖੜੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਸੁਖੀ ਰੰਧਾਵਾ ਦੇ ਪਿਤਾ ਅਤੇ ਪੰਜਾਬ ਕਾਂਗਰਸ ਦੇ ਤਤਕਾਲੀ ਪ੍ਰਧਾਨ ਸੰਤੋਖ ਸਿੰਘ ਰੰਧਾਵਾ ਹੀ ਸਨ ਜਿਨ੍ਹਾਂ ਸ੍ਰੀ ਦਰਬਾਰ ਸਾਹਿਬ ‘ਤੇ ਤੋਪਾਂ ਟੈਂਕਾਂ ਨਾਲ ਕੀਤੇ ਗਏ ਹਮਲੇ ਲਈ ਇੰਦਰਾ ਗਾਂਧੀ ਨੂੰ ਸ਼ਰੇਆਮ ਵਧਾਈ ਦਿਤੀ ਸੀ। ਹੁਣ ਸੁਖੀ ਰੰਧਾਵਾ ਆਪਣੀਆਂ ਹਰਕਤਾਂ ਨਾਲ ਗਾਂਧੀ ਪਰਿਵਾਰ ਨੂੰ ਖ਼ੁਸ਼ ਕਰਨ ‘ਤੇ ਤੁਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਿੰਮਤ ਸਿੰਘ ਵੱਲੋਂ ਕੀਤੇ ਖ਼ੁਲਾਸੇ ਉਪਰੰਤ ਉਸ ਦੀ ਜਾਨ ਨੂੰ ਖ਼ਤਰਾ ਹੈ ਅਤੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਿੰਮਤ ਸਿੰਘ ਤੋਂ ਸੁਖੀ ਰੰਧਾਵੇ ਵੱਲੋਂ ਅੰਗਰੇਜ਼ੀ ਵਿਚ ਆਪੇ ਲਿਖੇ ਲਿਖਾਏ ਪੇਪਰਾਂ ‘ਤੇ ਸਾਈਨ ਕਰਵਾ ਲਏ ਗਏ ਅਤੇ ਹਿੰਮਤ ਸਿੰਘ ਨੂੰ ਨਾਲ ਭੇਜ ਕੇ ਕਮਿਸ਼ਨ ਨੂੰ ਸੌਂਪ ਦਿਤੇ ਗਏ। ਜਦ ਕਿ ਉਹ ਅੰਗਰੇਜ਼ੀ ਭਾਸ਼ਾ ਤੋਂ ਪੂਰੀ ਤਰਾਂ ਅਣ ਜਾਣ ਹਨ। ਉਨ੍ਹਾਂ ਕਿਹਾ ਕਿ ਸੁਖੀ ਰੰਧਾਵਾ ਖ਼ੁਦ ਕਬੂਲ ਕਰ ਚੁੱਕਿਆ ਹੈ ਕਿ ਉਸ ਦੀ ਜਸਟਿਸ ਰਣਜੀਤ ਸਿੰਘ ਨਾਲ ਕਈ ਵਾਰ ਗਲ ਹੋਈ ਹੈ। ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਜਾਣ ‘ਤੇ ਸ: ਮਜੀਠੀਆ ਨੇ ਕਿਹਾ ਕਿ ਉਹ ਲੋਕਾਂ ਨੂੰ ਬੁੱਧੂ ਸਮਝ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਂਘੇ ਦਾ ਮਾਮਲਾ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਪੱਧਰ ‘ਤੇ ਲਏ ਜਾਣ ਵਾਲੇ ਫ਼ੈਸਲੇ ਹਨ, ਹਰ ਕੋਈ ਜਾਣਦਾ ਹੈ ਕਿ ਅਜਿਹਾ ਕੋਈ ਫ਼ੈਸਲਾ ਕਿਸੇ ਵੀ ਦੇਸ਼ ਦੀ ਫ਼ੌਜ ਦਾ ਮੁਖੀ ਨਹੀਂ ਲੈ ਸਕਦਾ ਜਿੱਥੇ ਲੋਕਤੰਤਰੀ ਪ੍ਰਣਾਲੀ ਹੋਵੇ। ਉਨ੍ਹਾਂ ਸ਼ਹੀਦ ਫ਼ੌਜੀ ਪਰਿਵਾਰਾਂ ਦੀ ਤਰਜਮਾਨੀ ਕਰਦਿਆਂ ਸਿੱਧੂ ਵੱਲੋਂ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾਉਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਨੇ ਅਜਿਹਾ ਕਰ ਕੇ ਸ਼ਹੀਦ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਅਪਮਾਨ ਕੀਤਾ ਹੈ।
ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਨੂੰ ਖੂਬ ਰਗੜੇ ਲਾਏ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਝੂਠ ਦੀ ਰਾਜਨੀਤੀ ਦਾ ਅੰਤ ਹੋ ਚੁੱਕਿਆ ਹੈ। ਪੰਜਾਬ ਦੇ ਪਾਣੀਆਂ ਬਾਰੇ ਕੇਜਰੀਵਾਲ ਹਵਾ ਬਦਲਣ ਨਾਲ ਫ਼ੈਸਲੇ ਬਦਲ ਲੈਣ ਵਾਲਾ ਸਿਧ ਹੋਇਆ ਹੈ। ਸ: ਮਜੀਠੀਆ ਨੇ ਕਾਂਗਰਸ ਦੀ ਗੁੰਡਾਗਰਦੀ, ਗੈਗਸਟਰਾਂ, ਪੁਲੀਸ ਅਤੇ ਸਤਾ ਦੀ ਦੁਰਵਰਤੋਂ ਨਾਲ ਪੰਚਾਇਤਾਂ ਉਤੇ ਕਾਬਜ਼ ਹੋਣ ਦੇ ਮਨਸ਼ੇ ਦਾ ਢੁਕਵਾਂ ਜਵਾਬ ਦੇਣ ਲਈ ਪਾਰਟੀ ਵਰਕਰਾਂ ਨੂੰ ਜਿੱਥੇ ਵੀ ਕੋਈ ਗੜਬੜ ਦਿਖਾਈ ਦੇਵੇ ਵੀਡੀਓ ਰਿਕਾਰਡਿੰਗ ਕਰ ਲੈਣ ਅਤੇ ਬਾਕੀ ਕੰਮ ਉਨ੍ਹਾਂ ‘ਤੇ ਛੱਡ ਦੇ ਲਈ ਕਿਹਾ। ਉਨ੍ਹਾਂ ਅਕਾਲੀ ਦਲ ਦੇ ਹਲਕਾ ਇੰਚਾਰਜ ਮਲਕੀਅਤ ਸਿੰਘ ਏ ਆਰ ਦਾ ਪੂਰਾ ਸਾਥ ਦੇਣ ਅਤੇ ਰਖੜ ਪੁਨਿਆ ਅਕਾਲੀ ਕਾਨਫ਼ਰੰਸ ਵਿਚ ਹੁੰਮ ਹੁਮਾ ਕੇ ਪਹੁੰਚਣ ਦੀ ਵੀ ਅਪੀਲ ਕੀਤੀ।ਇਸ ਮੌਕੇ ਸੰਦੀਪ ਸਿੰਘ ਏ ਆਰ, ਤਲਬੀਰ ਸਿੰਘ ਗਿੱਲ, ਪਲਵਿੰਦਰ ਸਿੰਘ ਸਰਲੀ, ਮੁਖਤਾਰ ਸਿੰਘ ਮੋਰਾ ਰਤਨਗੜ, ਵਰਿਆਮ ਸਿੰਘ ਗਿੱਲ ਕਲੇਰ, ਪੂਰਨ ਸਿੰਘ ਖੋਪ, ਸੁਖਵਿੰਦਰ ਸਿੰਘ ਬਿੱਟੂ ਮਦੇਪੁਰ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ, ਬਲਕਾਰ ਸਿੰਘ ਕੋਟ ਖਹਿਰਾ, ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਗਗਨਦੀਪ ਸਿੰਘ ਜੱਜ, ਜਰਨੈਲ ਸਿੰਘ ਨਾਹਰਾ, ਅਰਮਿੰਦਰ ਸਿੰਘ , ਪ੍ਰਮਜੀਤ ਸਿੰਘ ਟਕਾਪੁਰ, ਬੀਬੀ ਵਜਿੰਦਰ ਕੌਰ ਵੇਰਕਾ, ਨਿਰਮਲ ਸਿੰਘ ਬਿੱਟੂ, ਰਣਜੀਤ ਸਿੰਘ ਸੈਰੋ, ਰਜਿੰਦਰ ਸਿੰਘ ਬਿਲਾ, ਮੋਹਨ ਸਿੰਘ ਕੰਗ, ਪਿੰ੍ਰ: ਸੇਵਾ ਸਿੰਘ, ਬਲਵਿੰਦਰ ਸਿੰਘ ਖ਼ਰਚੀਆਂ, ਬਲਕਾਰ ਸਿੰਘ ਝਾੜੂ ਨੰਗਲ, ਜੋਗਿੰਦਰ ਸਿੰਘ ਧੂਲਕਾ,ਜਸਵਿੰਦਰ ਸਿੰਘ ਖਾਲਸਾ, ਕੁੰਨਣ ਸਿੰਘ ਬਾਲੀਆਂ, ਕੁਲਵਿੰਦਰ ਸਿੰਘ, ਗੁਰਿੰਦਰ ਸਿੰਘ ਸਠਿਆਲਾ, ਕਸ਼ਮੀਰ ਸਿੰਘ ਗਗੜੇਵਾਲ, ਵੀਰਮ ਸਿੰਘ ਖ਼ਰਚੀਆਂ, ਗੁਰਦਿਆਲ ਸਿੰਘ ਬਿਲਾ, ਸਰਬਜੀਤ ਸਿੰਘ ਜੇਲੂਵਾਲ ਅਤੇ ਸੁਖਰਾਜ ਸਿੰਘ ਮੁੱਛਲ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *