ਸੁਖਾਨੰਦ ਸੰਸਥਾਵਾਂ ਵਿੱਚ ‘ਵਾਹ ! ਨੀ ਧਰਤ ਸੁਹਾਵੀਏ…..’ ਦਾ ਪ੍ਰਦਰਸ਼ਨ

ss1

ਸੁਖਾਨੰਦ ਸੰਸਥਾਵਾਂ ਵਿੱਚ ‘ਵਾਹ ! ਨੀ ਧਰਤ ਸੁਹਾਵੀਏ…..’ ਦਾ ਪ੍ਰਦਰਸ਼ਨ

11ਭਗਤਾ ਭਾਈ ਕਾ 10 ਅਕਤੂਬਰ (ਸਵਰਨ ਸਿੰਘ ਭਗਤਾ)ਸੰਤ ਬਾਬਾ ਹਜੂਰਾ ਸਿੰਘ ਜੀ ਦੀ ਸੁਚੱਜੀ ਰਹਿਨੁਮਾਈ ਹੇਠ ਪ੍ਰਗਤੀਸ਼ੀਲ ਸੰਤ ਬਾਬਾ ਭਾਗ ਸਿੰਘ ਯਾਦਗਾਰੀ ਵਿੱਦਿਅਕ ਸੰਸਥਾਵਾਂ, ਸੁਖਾਨੰਦ (ਮੋਗਾ) ਵਿਖੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀ ਕਲਾਕਾਰਾਂ ਵੱਲੋਂ ਸੁਆਮੀ ਸਰਬਜੀਤ ਦੀ ਰਚਨਾ ‘ਵਾਹ ! ਨੀ ਧਰਤ ਸੁਹਾਵੀਏ….’ ਨੁੱਕੜ ਨਾਟਕ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਲੀਜੈਂਡ ਪ੍ਰੋਫ਼ੈਸ਼ਨਲ ਗਰੁੱਪ ਨਾਲ ਜੁੜੇ ਪ੍ਰਤਿਭਾਵਾਨ ਕਲਾਕਾਰਾਂ ਗੁਰਦੀਪ ਸਿੰਘ, ਗੁਰਵਿੰਦਰ ਸਿੰਘ, ਸੁਖਨੈਬ ਸਿੰਘ, ਅਮਰੀਕ ਸਿੰਘ ਅਤੇ ਜੀਵਨ ਕੁਮਾਰ ਨੇ ਬੜੇ ਹੀ ਸਹਿਜ ਢੰਗ ਨਾਲ ਵਾਤਾਵਰਣ ਸੰਭਾਲ ਦਾ ਸੰਦੇਸ਼ ਆਪਣੀ ਪੇਸ਼ਕਾਰੀ ਰਾਹੀਂ ਦਿੱਤਾ। ਨਾਟਕ ਦਾ ਉਦੇਸ਼ ਵਾਤਾਵਰਣ ਵਿੱਚ ਫੈਲੇ ਧੁਨੀ, ਹਵਾ ਅਤੇ ਜਲ ਪ੍ਰਦੂਸ਼ਣ ਬਾਰੇ ਜਾਣਕਾਰੀ ਦੇਣਾ ਅਤੇ ਸਮਾਜ ਦੀ ਪ੍ਰਤਿਕ੍ਰਿਆ ਨੂੰ ਜ਼ਾਹਿਰ ਕਰਨਾ ਸੀ। ਬੜੀ ਹੀ ਸੰਜੀਦਗੀ ਨਾਲ ਸਰੋਤਿਆਂ ਨੂੰ ਹਸਾਉਂਦੇ ਅਤੇ ਭਾਵੁਕਤਾ ਵਿੱਚ ਸਮੋ ਕੇ ਨਾਟਕ ਰਾਹੀਂ ਰੁੱਖਾਂ ਨੂੰ ਬਚਾਉਣ ਅਤੇ ਪ੍ਰਦੂਸ਼ਣ ਤੋਂ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਗਿਆ, ਨਾਲ ਹੀ ਪ੍ਰਦੂਸ਼ਣ ਤੋਂ ਪੈਦਾ ਹੋਣ ਵਾਲੀਆਂ ਘਾਤਕ ਬੀਮਾਰੀਆਂ ਅਤੇ ਉਹਨਾਂ ਦੇ ਮਾਰੂ ਨਤੀਜਿਆਂ ਬਾਰੇ ਦੱਸਿਆਂ ਗਿਆ।
ਇਸ ਬੇਹਤਰੀਨ ਪੇਸ਼ਕਾਰੀ ਲਈ ਸੁਖਾਨੰਦ ਵਿੱਦਿਅਕ ਸੰਸਥਾਵਾਂ ਦੇ ਉੱਪ ਚੇਅਰਮੈਨ ਮੱਖਣ ਸਿੰਘ , ਡਾ. ਸੁਖਵਿੰਦਰ ਕੌਰ ਪ੍ਰਿੰਸੀਪਲ ਡਿਗਰੀ ਕਾਲਜ, ਡਾ. ਰਵਿੰਦਰ ਕੌਰ ਪ੍ਰਿੰਸੀਪਲ ਬੀ.ਐੱਡ. ਕਾਲਜ, ਸ੍ਰੀ ਮਤੀ ਗੁਰਜੀਤ ਕੌਰ ਪਿ੍ਰੰਸੀਪਲ ਸੀ. ਸੈਕੰ. ਸਕੂਲ, ਸਹਾਇਕ ਪ੍ਰੋਫ਼ੈਸਰ ਗੁਰਜੀਤ ਕੌਰ ਵਾਇਸ ਪ੍ਰਿੰਸੀਪਲ ਡਿਗਰੀ ਕਾਲਜ ਵੱਲੋਂ ਸਨਮਾਨ ਚਿੰਨ੍ਹ ਭੇਟਾ ਕਰਕੇ ਉਤਸ਼ਾਹਿਤ ਕੀਤਾ ਗਿਆ।

Share Button

Leave a Reply

Your email address will not be published. Required fields are marked *