ਸੁਖਾਨੰਦ ਕਾਲਜ ਵਿੱਚ ਇਨਾਮ ਵੰਡ ਅਤੇ ਸਭਿਆਚਾਰਕ ਸਮਾਗਮ

ss1

ਸੁਖਾਨੰਦ ਕਾਲਜ ਵਿੱਚ ਇਨਾਮ ਵੰਡ ਅਤੇ ਸਭਿਆਚਾਰਕ ਸਮਾਗਮ
ਧੀਆਂ ਸਾਡੀ ਸੰਪ’ਤੀ ਹਨ ਕਰਜ਼ ਨਹੀਂ : ਵੈਦ
ਯੂਨੀਵਰਸਿਟੀ ਟੌਪਰ ਅਮਨਦੀਪ ਦਾ ਸਨਮਾਨ ਡੀ.ਸੀ. ਮੋਗਾ ਰਾਹੀਂ

1231234ਭਗਤਾ ਭਾਈ ਕਾ 15 ਅਕਤੂਬਰ (ਸਵਰਨ ਸਿੰਘ ਭਗਤਾ) ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚ’ਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜੁਸੁਖਾਨੰਦ (ਮੋਗਾ) ਦੀਆਂ ਹੋਣਹਾਰ ਤੇ ਪ੍ਰਤਿਭਾਵਾਨ ਵਿਦਿਆਰਥਣਾਂ ਨੂੰ ਅਕਾਦਮਿਕ, ਸਭਿਆਚਾਰਕ ਅਤੇ ਖੇਡ ਪ੍ਰਾਪਤੀਆਂ ਲਈ ਸਨਮਾਨਿਤ ਕਰਨ ਹਿੱਤ ਵਿਸ਼ੇਸ਼ ਇਨਾਮ ਵੰਡ ਅਤੇ ਸਭਿਆਚਾਰਕ ਸਮਾਗਮ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਕੁਲਦੀਪ ਸਿੰਘ ਵੈਦ,ਡਿਪਟੀ ਕਮਿਸ਼ਨਰ,ਮੋਗਾ ਅਤੇ ਡਾ.ਨਿਧੀ ਕਲੋਤਰਾ, ਐਸ.ਡੀ.ਐਮ.ਬਾਘਾ ਪੁਰਾਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਦੀ ਸ਼ੋਭਾ ਵਧਾਈ। ਸਮਾਗਮ ਵਿੱਚ ਸੁਖਾਨੰਦ ਖੁਰਦ ਦੇ ਸਰਪੰਚ ਅਜਾਇਬ ਸਿੰਘ,ਸੁਖਾਨੰਦ ਦੇ ਸਾਬਕਾ ਸਰਪੰਚ ਪਰਮਿੰਦਰ ਸਿੰਘ ਅਤੇ ਨਗਰ ਪੰਚਾਇਤ ਦੇ ਅਜਮੇਰ ਸਿੰਘ ,ਸੁਖਦੇਵ ਸਿੰਘ , ਹਰਬੰਸ ਸਿੰਘ ਮਲਕੀਤ ਸਿੰਘ ਅਤੇ ਸੇਵਕ ਸਿੰਘ ਵੀ ਹਾਜ਼ਰ ਸਨ। ਇਹ ਸਮਾਰੋਹ ਕਾਲਜ ਵਿੱਚ ਰੈੱਡ ਰਿਬਨ ਕਲੱਬ ਵੱਲੋ ਮਨਾਏ ਜਾ ਰਹੇ ਏਡਜ਼ ਜਾਗਰੂਕਤਾ ਹਫਤੇ ਦੇ ਸਮਾਪਤੀ ਸਮਾਰੋਹ ਵਜੋਂ ਵੀ ਮਨਾਇਆ ਗਿਆ । ਇਸ ਦੌਰਾਨ ਏਡਜ਼ ਜਾਗਰੂਕਤਾ ਸੰਬੰਧੀ ਕਰਵਾਏ ਗਏ ਗਏ ਵੱਖ ਵੱਖ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਨੂੰ ਮੁ’ਖ ਮਹਿਮਾਨ ਅਤੇ ਪ੍ਰਬੰਧਕੀ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ।ਬੀ.ਏ ਸਮੈਸਟਰ ਦੂਜਾ ਦੇ ਇਮਤਿਹਾਨ ਵਿੱਚ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਦੀ ਟੌਪਰ ਲਿਸਟ ਵਿੱਚ ਦੂਜਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਅਮਨਦੀਪ ਕੌਰ ਦੇ ਨਾਲ ਉਸਦੇ ਮਾਤਾੁਪਿਤਾ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਪੰਜਾਬ ਸਰਕਾਰ ਦੇ ਭਲਾਈ ਵਿਭਾਗ ਵੱਲਂੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਅਸ਼ੀਰਵਾਦ ਸਕੀਮ ਤਹਿਤ ਜਾਰੀ ੨੦੧੪ੁ੧੫ ਸੈਸ਼ਨ ਦੀ ਲਿਸਟ ਦੇ ਅਧਾਰ ਤੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ੨੨ ਵਿਦਿਆਰਥਣਾਂ ਨੂੰ ਸਕਾਲਰਸਿਪ ਦੇ ਚੈ’ਕ ਵੰਡੇ ਗਏ।ਸੀਨੀਅਰ ਸੈਕੰਡਰੀ ਵਿੰਗ ਦੇ ਖੇਡਾਂ ਅਤੇ ਪੜ੍ਹਾਈ ਵਿਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਕਾਲਜ ਦੀਆਂ ਵਿਦਿਆਰਥਣਾਂ ਨੇ ਸਭਿਆਚਾਰਕ ਪੇਸ਼ਕਾਰੀਆਂ ਰਾਹੀਂ ਰੰਗ ਬੰਨ੍ਹਿਆ। ਮੁੱਖ ਮਹਿਮਾਨ ਕੁਲਦੀਪ ਸਿੰਘ ਨੇ ਪੇਂਡੂ ਖੇਤਰ ਵਿੱਚ ਪਿਛਲੇ ੨੨ ਸਾਲਾਂ ਤੋਂ ਲੜਕੀਆਂ ਨੂੰ ਵਿੱਦਿਆ ਦੇ ਰਹੇ ਸੁਖਾਨੰਦ ਦੀ ਸ਼ਲਾਘਾ ਕਰਦੇ ਹੋਏ ਸੰਤ ਬਾਬਾ ਹਜੂਰਾ ਸਿੰਘ ਦੀ ਸੁੱਚਜੀ ਅਗਵਾਈ ਨੂੰ ਸਿਜਦਾ ਕੀਤਾ ।ਉਹਨਾਂ ਉੱਚੇ ਅਹੁਦੇ ‘ਤੇ ਬਿਰਾਜਮਾਨ ਔਰਤਾਂ ਦੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਧੀਆਂ ਸਾਡੀ ਅਸਲ ਸੰਪੱਤੀ ਹਨ,ਜ਼ਿੰਮੇਵਾਰੀ ਜਾਂ ਕਰਜ਼ ਨਹੀਂ। ਡਾ. ਨਿਧੀ ਕਲੋਤਰਾ ਐ’ਸ.ਡੀ.ਐ’ਮ ਬਾਘਾਪੁਰਾਣਾ ਨੇ ਵੀ ਲੜਕੀਆਂ ਨੂੰ ਮਾਨਸਿਕ ਬੰਧਨਾਂ ਨੂੰ ਤੋੜ ਕੇ ਵਿਦਿਅਕ ਸ਼ਕਤੀ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ। ਸੁਖਾਨੰਦ ਸੰਸਥਾਵਾਂ ਦੇ ਉਪ ਚੇਅਰਮੈਨ ਮੱਖਣ ਸਿੰਘ, ਜਨਰਲ ਸਕ’ਤਰ ਸੁਖਮੰਦਰ ਸਿੰਘ ਢਿ’ਲੋਂ ਅਤੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਸੰਧੂ ਨੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਸਮੇਂ ਡਾ.ਰਵਿੰਦਰ ਕੌਰ ਪ੍ਰਿੰਸੀਪਲ ਬੀ.ਐ’ਡ ਕਾਲਜ, ਸ੍ਰੀਮਤੀ ਗੁਰਜੀਤ ਕੌਰ,ਪ੍ਰਿੰਸੀਪਲ ਸੀ. ਸੈਕੰਡਰੀ ਸਕੂਲ , ਸ੍ਰੀਮਤੀ ਸਤਿਨਾਮ ਕੌਰ ਪ੍ਰਿੰਸੀਪਲ ਪਬਲਿਕ ਹਾਈ ਸਕੂਲ ਅਤੇ ਕਾਲਜ ਦਾ ਸਮੁੱਚਾ ਸਟਾਫ ਅਤੇ ਵਿਦਿਆਰਥਣਾਂ ਮੌਜੂਦ ਸਨ।ਸਮਾਗਮ ਦੌਰਾਨ ਮੰਚ ਸੰਚਾਲਨ ਸ੍ਰੀਮਤੀ ਗੁਰਜੀਤ ਕੌਰ ਵਾਇਸ ਪ੍ਰਿੰਸੀਪਲ ਕਾਲਜ ਨੇ ਕੀਤਾ।

Share Button