ਸੁਖਰਾਜ ਨੱਤ ਪੰਜਾਬ ਕਾਂਗਰਸ ਦੇ ਸੈਕਟਰੀ ਬਣੇ

ss1

ਸੁਖਰਾਜ ਨੱਤ ਪੰਜਾਬ ਕਾਂਗਰਸ ਦੇ ਸੈਕਟਰੀ ਬਣੇ

1-30
ਰਾਮਪੁਰਾ ਫੂਲ, 30 ਜੂਨ (ਕੁਲਜੀਤ ਸਿੰਘ ਢੀਂਗਰਾ)-ਸਾਬਕਾ ਮੁਖਮੰਤਰੀ ਕੈਪ. ਅਮਰਿੰਦਰ ਸਿੰਘ ਦੇ ਨਜਦੀਕੀਆਂ ਵਿਚੋਂ ਜਾਣੇ ਜਾਂਦੇ ਹਲਕਾ ਮੌੜ ਦੇ ਸੀਨੀ. ਕਾਂਗਰਸੀ ਨੇਤਾ ਸ. ਸੁਖਰਾਜ ਸਿੰਘ ਨੱਤ ਸਾਬਕਾ ਚੇਅਰਮੈਨ ਵੈਬਕੋ ਨੂੰ ਉਨਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਬਦਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੈਕਟਰੀ ਨਿਯੁੱਕਤ ਕੀਤਾ ਗਿਆ ਹੈ। ਇਸ ਸਮੇਂ ਸੁਖਰਾਜ ਨੱਤ ਨੇ ਕੈਪ. ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਕਾਂਗਰਸ, ਸੋਨੀਆ ਗਾਂਧੀ ਪ੍ਰਧਾਨ ਕਾਂਗਰਸ, ਰਾਹੁਲ ਗਾਂਧੀ ਮੀਤ ਪ੍ਰਧਾਨ ਕਾਂਗਰਸ, ਸਮੂਹ ਕਾਂਗਰਸ ਹਾਈਕਮਾਂਡ ਅਤੇ ਹਲਕਾ ਮੌੜ ਦੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਨਵੀਂ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਨਿਯੁਕਤੀ ਨਾਲ ਹਲਕਾ ਮੌੜ ਦੇ ਸਮੂਹ ਕਾਂਗਰਸੀ ਵਰਕਰਾਂ ਵਿਚ ਉੇਤਸ਼ਾਹ ਤੇ ਖੁਸ਼ੀ ਦੀ ਲਹਿਰ ਹੈ।

Share Button

Leave a Reply

Your email address will not be published. Required fields are marked *