ਸੁਖਬੀਰ ਬਾਦਲ ਵਲੋਂ ਮਿਸ਼ਨ 2019 ਦਾ ਆਗਾਜ਼ ਪਾਰਟੀ ਪ੍ਰਧਾਨ ਵਲੋਂ ਹਲਕਾਵਾਰ ਮੀਟਿੰਗਾਂ ਦਾ ਦੌਰ ਸ਼ੁਰੂ, ਪਾਰਟੀ ਵਰਕਰਾਂ ਨੂੰ ਚੋਣਾਂ ਲਈ ਤਿਆਰੀਆਂ ਕਰਨ ਲਈ ਕਿਹਾ

ss1

ਸੁਖਬੀਰ ਬਾਦਲ ਵਲੋਂ ਮਿਸ਼ਨ 2019 ਦਾ ਆਗਾਜ਼ ਪਾਰਟੀ ਪ੍ਰਧਾਨ ਵਲੋਂ ਹਲਕਾਵਾਰ ਮੀਟਿੰਗਾਂ ਦਾ ਦੌਰ ਸ਼ੁਰੂ, ਪਾਰਟੀ ਵਰਕਰਾਂ ਨੂੰ ਚੋਣਾਂ ਲਈ ਤਿਆਰੀਆਂ ਕਰਨ ਲਈ ਕਿਹਾ

ਐਸ ਏ ਐਸ ਨਗਰ, 24 ਜਨਵਰੀ (ਸ.ਬ.) ਅਕਾਲੀ ਦਲ ਵਲੋਂ 2019 ਵਿੱਚ ਹੋਣ ਵਾਲੀਆਂ ਲੋਕਸਭਾ ਚੋਣਾਂ ਦੀਆਂ ਤਿਆਰੀਆਂ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਉਹਨਾਂ ਵਲੋਂ ਪੰਜਾਬ ਦੇ ਸਮੂਹ ਹਲਕਿਆਂ ਵਿੱਚ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਨਿੱਜੀ ਤੌਰ ਤੇ ਮੀਟਿੰਗਾਂ ਕਰਕੇ ਵਰਕਰਾਂ ਨੂੰ ਚੋਣਾਂ ਲਈ ਤਿਆਰ ਰਹਿਣ ਲਈ ਕਿਹਾ ਜਾ ਰਿਹਾ ਹੈ| ਇਸ ਦੌਰਾਨ ਜਿੱਥੇ ਸ੍ਰ. ਬਾਲਦ ਵਲੋਂ ਪਾਰਟੀ ਵਰਕਰਾਂ ਨਾਲ ਨਿੱਜੀ ਤੌਰ ਤੇ ਸੰਵਾਦ ਰਚਾਇਆ ਜਾ ਰਿਹਾ ਹੈ ਉੱਥੇ ਇਸ ਦੌਰਾਨ ਉਹਨਾਂ ਵਲੋਂ ਪਾਰਟੀ ਵਰਕਰਾਂ ਅਤ ਆਗੂਆਂ ਦੇ ਗਿਲੇ ਸ਼ਿਵੇ ਦੂਰ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ|
ਇਸ ਸੰਬੰਧੀ ਸ੍ਰ. ਬਾਦਲ ਵਲੋਂ ਹਲਕਾ ਆਨੰਦਪੁਰ ਸਾਹਿਬ ਅਧੀਨ ਪੈਂਦੇ ਵਿਧਾਨਸਭਾ ਹਲਕਾ ਐਸ ਏ ਐਸ ਨਗਰ ਅਤੇ ਖਰੜ ਦੇ ਆਗੂਆਂ ਅਤੇ ਵਰਕਰਾਂ ਨਾਲ ਸਥਾਨਕ ਸੈਕਟਰ 70 ਵਿੱਚ ਪੈਂਦੇ ਹੋਮ ਲੈਂਡ ਕਾਂਪਲੈਕਸ ਵਿੱਚ ਮੀਟਿੰਗ ਕਰਕੇ ਪਾਰਟੀ ਆਗਆਂ ਨੂੰ ਚੋਣਾਂ ਅਈ ਤਿਆਰ ਰਹਿਣ ਅਤੇ ਪੂਰਾ ਜੋਰ ਲਾਉਣ ਲਈ ਕਿਹਾ ਗਿਆ ਹੈ| ਇਸ ਮੌਕੇ ਹਲਕਾ ਐਸ ਏ ਐਸ ਨਗਰ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਵਲੋਂ ਵਿਧਾਨਸਭਾ ਚੋਣਾਂ ਦੌਰਾਨ ਝੂਠ ਬੋਲ ਕੇ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਿਲ ਕੀਤੀ ਗਈ ਹੈ ਅਤੇ ਕਾਂਗਰਸ ਪਾਰਟੀ ਦੀ ਅਸਲੀਅਤ ਲੋਕਾਂ ਸਾਮ੍ਹਣੇ ਆ ਗਈ ਹੈ| ਇਹ ਸਰਕਾਰ ਆਪਣੇ ਸਾਰੇ ਵਾਇਦਿਆਂ ਤੋਂ ਭੱਜ ਚੁੱਕੀ ਹੈ ਅਤੇ ਲੋਕ ਹੁਣ ਪਿਛਲੀ ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਯਾਦ ਕਰਦੇ ਹਨ| ਇਸ ਮੌਕੇ ਉਹਨਾਂ ਹਲਕਾ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਤਾਰੀਫ ਕਰਦਿਆਂ ਕਿਹਾ ਕਿ ਪ੍ਰੇ. ਚੰਦੂਮਾਜਰਾ ਵਲੋਂ ਨਾ ਸਿਰਫ ਹਲਕੇ ਵਿੱਚ ਲੋਕਾਂ ਦੀਆਂ ਸਮਸਿਆਵਾਂ ਦੇ ਹਲ ਲਈ ਕੰਮ ਕੀਤਾ ਜਾ ਰਿਹਾ ਹੈ ਬਲਕਿ ਉਹ ਪਾਰਟੀ ਦੀਆਂ ਸਰਗਰਮੀਆਂ ਵਿੱਚ ਵੀ ਵੱਧ ਚੜ੍ਹ ਕੇ ਕੰਮ ਕਰਦੇ ਹਨ ਅਤੇ ਲੋਕਸਭਾ ਵਿੱਚ ਵੀ ਉਹਨਾਂ ਵਲੋਂ ਪੰਜਾਬ ਦੇ ਮਸਲਿਆਂ ਨੂੰ ਪੁਖਤਾ ਢੰਗ ਨਾਲ ਚੁੱਕਿਆ ਜਾਂਦਾ ਰਿਹਾ ਹੈ|
ਮੀਟਿੰਗ ਦੌਰਾਨ ਬੀਤੇ ਦਿਨੀ ਐਲਾਨੀ ਗਈ ਪਾਰਟੀ ਦੀ ਹਲਕਾ ਐਸ ਏ ਐਸ ਨਗਰ ਦੀ ਕੋਰ ਕਮੇਟੀ ਦੇ ਆਗੂਆਂ ਨੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਉਹ ਸਾਰੇ ਡਟ ਕੇ ਪਾਰਟੀ ਲਈ ਕੰਮ ਕਰਨ| ਉਹਨਾਂ ਕਿਹਾ ਕਿ ਇਹ ਕੋਰ ਕਮੇਟੀ ਹੀ ਹਲਕੇ ਦੀ ਵਰਕਿੰਗ ਕਮੇਟੀ ਹੈ ਅਤੇ ਪਾਰਟੀ ਦਾ ਪੂਰਾ ਦਾਰੋਮਦਾਰ ਇਹਨਾਂ ਸਾਰਿਆਂ ਤੇ ਹੀ ਹੈ| ਇਸ ਮੌਕੇ ਉਹਨਾਂ ਵਿਸ਼ੇਸ਼ ਤੌਰ ਤੇ ਸ਼ਹਿਰੀ ਪ੍ਰਧਾਨ ਸ੍ਰ. ਬਲਜੀਤ ਸਿੰਘ ਕੁੰਭੜਾ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਉਹ ਜਦੋਂ ਚਾਹੁਣ ਉਹਨਾਂ ਨੂੰ ਸਿੱਧੇ ਮਿਲਣ ਆ ਸਕਦੇ ਹਨ ਅਤੇ ਉਹ ਤਕੜੇ ਹੋ ਕੇ ਪਾਰਟੀ ਲਈ ਕੰਮ ਕਰਨ|
ਇਸ ਮੌਕੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜੱਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਸ੍ਰ. ਬਾਦਲ ਦਾ ਇੱਥੇ ਆਉਣ ਤੇ ਸੁਆਗਤ ਕਰਦਿਆਂ ਕਿਹਾ ਕਿ ਪਾਰਟੀ ਦੇ ਵਰਕਰ ਅਤੇ ਆਗੂ ਪਾਰਟੀ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਕੰਮ ਕਰਣਗੇ ਅਤੇ ਪਾਰਟੀ ਦੀ ਜਿੱਤ ਯਕੀਨੀ ਹੈ|
ਇਸ ਮੌਕੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪਾਰਟੀ ਸਭ ਦੀ ਮਾਂ ਹੁੰਦੀ ਹੈ ਅਤੇ ਪਾਰਟੀ ਦੇ ਹਰੇਕ ਆਗੂ ਦਾ ਫਰਜ ਹੁੰਦਾ ਹੈ ਕਿ ਉਹ ਪਾਰਟੀ ਦੀ ਬਿਹਤਰੀ ਲਈ ਕੰਮ ਕਰੇ| ਉਹਨਾਂ ਕਿਹਾ ਕਿ ਉਹਨਾਂ ਦੀ ਭਰਪੂਰ ਕੋਸ਼ਿਸ਼ ਰਹੀ ਹੈ ਕਿ ਉਹ ਪਾਰਟੀ ਦੀ ਬਿਹਤਰੀ ਲਈ ਕੰਮ ਕਰਨ ਅਤੇ ਪਾਰਟੀ ਲਈ ਕੰਮ ਕਰਕੇ ਉਹਨਾਂ ਨੂੰ ਜਿਹੜੀ ਸੰਤੁਸ਼ਟੀ ਮਿਲਦੀ ਹੈ ਉਸਨੂੰ ਉਹ ਲਫਜਾਂ ਵਿੱਚ ਬਿਆਨ ਨਹੀਂ ਕਰ ਸਕਦੇ|
ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ੍ਰੀ ਐਨ ਕੇ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ| ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਵਲੋਂ ਜੋ ਵੀ ਪ੍ਰੋਗਰਾਮ ਦਿੱਤਾ ਜਾਵੇਗਾ ਉਸਨੂੰ ਪੂਰੀ ਤਨਦੇਹੀ ਨਾਲ ਮੁਕੰਮਲ ਕੀਤਾ ਜਾਵੇਗਾ|
ਵਿਧਾਨਸਭਾ ਹਲਕਾ ਐਸ ਏ ਐਸ ਨਗਰ ਤੋਂ ਪਾਰਟੀ ਦੇ ਹਲਕਾ ਇੰਚਾਰਜ ਸ੍ਰ. ਟੀ ਪੀ ਸਿੰਘ ਨੇ ਆਪਣੈ ਸੰਬੋਧਨ ਵਿੱਚ ਚੋਣਾਂ ਦੌਰਾਨ ਪਾਰਟੀ ਉਮੀਦਵਾਰ ਦੀ ਜਿੱਤ ਯਕੀਨੀ ਹੋਣ ਦੀ ਗੱਲ ਆਖੀ|

Share Button

Leave a Reply

Your email address will not be published. Required fields are marked *