ਸੁਖਬੀਰ ਬਾਦਲ ਦੀ ਮੀਟਿੰਗ ’ਚੋ ਅਕਾਲੀ ਵਿਧਾਇਕ ਦੀਪ ਮਲਹੋਤਰਾ ਗੈਰਹਾਜ਼ਰ

ss1

ਸੁਖਬੀਰ ਬਾਦਲ ਦੀ ਮੀਟਿੰਗ ’ਚੋ ਅਕਾਲੀ ਵਿਧਾਇਕ ਦੀਪ ਮਲਹੋਤਰਾ ਗੈਰਹਾਜ਼ਰ

ਫ਼ਰੀਦਕੋਟ 5 ਦਸੰਬਰ ( ਜਗਦੀਸ਼ ਬਾਂਬਾ ) ਫ਼ਰੀਦਕੋਟ ਦੇ ਵਿਧਾਇਕ ਦੀਪ ਮਲਹੋਤਰਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੱਦੀ ਗਈ ਵਰਕਰ ਮੀਟਿੰਗ ’ਚੋ ਗੈਰਹਾਜਰ ਰਹੇ। ਵਿਧਾਇਕ ਤੋਂ ਇਲਵਾ ਉਸਦੇ ਖਾਸਮ ਖਾਸ ਵੀ ਇਸ ਮੀਟਿੰਗ ਤੋਂ ਦੂਰ ਹੀ ਰਹੇ। ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਫ਼ਰੀਦਕੋਟ -ਕੋਟਕਪੂਰਾ ਰੋਡ ਤੇ ਫੋਰੀ ਲੈਡ ਰਿਜੈਰਟ ਵਿੱਚ ਫ਼ਰੀਦਕੋਟ ਜਿਲ੍ਹੇ ਭਰ ਦੇ ਅਕਾਲੀ ਆਗੂਆ ਤੇ ਵਰਕਰਾ ਨਾਲ ਅਹਿਮ ਮੀਟਿੰਗ ਰੱਖੀ ਸੀ । ਵਿਧਾਇਕ ਦੀਪ ਮਲਹੋਤਰਾ ਸਵੇਰ ਦੇ ਕਰੀਬ 11 ਵਜੇ ਤੱਕ ਤਾਂ ਫ਼ਰੀਦਕੋਟ ਸ਼ਹਿਰ ’ਚ ਹੀ ਸਨ ਪ੍ਰੰਤੂ ਜਦੋਂ 12 ਕੁ ਵਜੇ ਸੁਖਬੀਰ ਬਾਦਲ ਇੱਥੇ ਪੁੱਜੇ ਤਾਂ ਵਿਧਾਇਕ ਮਲਹੋਤਰਾ ਸਮੇਤ ਨਜਦੀਕੀ ਵਰਕਰ ਅਚਾਨਕ ਗਾਇਬ ਹੋ ਗਏ,ਇਸ ਵਾਰ ਅਕਾਲੀ ਦਲ ਨੇ ਵਿਧਾਇਕ ਦੀਪ ਮਲਹੋਤਰਾ ਦੀ ਟਿਕਟ ਕੱਟ ਕੇ ਯੂਥ ਡਿਵੈਲਪਮੈਂਟ ਬੋਰਡ ਦੇ ਚੈਅਰਮੈਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਦੇ ਦਿੱਤੀ ਹੈ ਜਦੋਂਕਿ ਵਿਧਾਇਕ ਮਲਹੋਰਤਾ ਇਥੋ ਚੌਣ ਲੜਨ ਦੀ ਤਿਆਰੀ ਵਿੱਢ ਚੁੱਕੇ ਸਨ ਅਤੇ ਇਸ ਸਬੰਧੀ ਉਹਨਾਂ ਸ਼ਹਿਰ ਭਰ ਵਿੱਚ ਦਰਜਨਾਂ ਦੇ ਹਿਸਾਬ ਨਾਲ ਬੋਰਡ ਵੀ ਲੁਆ ਦਿੱਤੇ ਸਨ। ਟਿਕਟ ਨਾ ਮਿਲਣ ਤੋਂ ਬਾਅਦ ਵਿਧਾਇਕ ਦੀਪ ਮਲਹੋਤਰਾ ਦਿੱਲੀ ਚਲੇ ਗਏ ਸਨ ਜੋ ਦੋਂ ਤਿੰਨ ਦਿਨ ਪਹਿਲਾਂ ਹੀ ਫ਼ਰੀਦਕੋਟ ਆਏ ਸਨ । ਉਹਨਾਂ ਆਮ ਦੀ ਤਰ੍ਹਾਂ ਆਪਣੇ ਸਮਰੱਥਕਾਂ ਨੂੰ ਮਿਲੇ ਅਤੇ ਕੁਝ ਸਮਾਗਮਾਂ ਵਿੱਚ ਵੀ ਸ਼ਾਮਿਲ ਹੋਏ ਪ੍ਰੰਤੂ ਸੁਖਬੀਰ ਬਾਦਲ ਵੱਲੋਂ ਸੱਦੀ ਮੀਟਿੰਗ ਵਿੱਚ ਦੀਪ ਮਲਹੋਤਰਾ ਸਾਮਿਲ ਨਹੀ ਹੋਏ । ਮੀਟਿੰਗ ਨੂੰ ਸਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 8 ਦਸੰਬਰ ਨੂੰ ਮੋਗਾ ਨੇੜੇ ਕਿਲੀ ਚਹਿਲਾਂ ਵਿੱਚ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ ਅਤੇ ਉਹ ਇਸ ਰੈਲੀ ਨੂੰ ਸਫਲ ਬਣਾਉਣ ਲਈ ਵਰਕਰ ਮੀਟਿੰਗ ਕਰ ਰਹੇ ਸਨ । ਉਧਰ ਦੂਜੇ ਪਾਸੇ ਜਦੋ ਵਿਧਾਇਕ ਦੀਪ ਮਲਹੋਤਰਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਟਿਕਟਾਂ ਬਾਰੇ ਜੋ ਵੀ ਫੈਸਲਾ ਕੀਤਾ ਹੈ,ਉਸਦਾ ਉਹ ਸਤਿਕਾਰ ਕਰਦੇ ਹਨ । ਇੱਥੇ ਇਹ ਵੀ ਦੱਸਣਯੋਗ ਹੈ ਕਿ ਅਕਾਲੀ ਵਰਕਰਾਂ ਨਾਲ ਸੁਖਬੀਰ ਬਾਦਲ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਵਿਧਾਇਕ ਧੱੜੇ ਨਾਲ ਸਬੰਧਤ ਵਰਕਰ ਨਾ ਦਿੱਸੇ ਜਿਸ ਕਰਕੇ ਆਪਸੀ ਫੁੱਟ ਦੀ ਖੁੰਡ ਚਰਚਾ ਚੱਲਦੀ ਰਹੀ ’ਤੇ ਲੋਕ ਇਕ ਦੂਸਰੇ ਨੂੰ ਇਹ ਕਹਿੰਦੇ ਰਹੇ ਕਿ 2017 ਦੀਆਂ ਵੋਟਾਂ ਜਿਓ ਜਿਓ ਨੇੜੇ ਆ ਰਹੀਆ ਹਨ ਤਿਓ ਤਿਓ ਅਕਾਲੀ ਵਰਕਰਾ ਦੀ ਵੀ ਆਪਸੀ ਫੁੱਟ ਜੱਗ ਜਾਹਿਰ ਹੋ ਰਹੀ ਹੈ।

Share Button

Leave a Reply

Your email address will not be published. Required fields are marked *