ਸੁਖਬੀਰ ਨੇ ਮਨਪ੍ਰੀਤ ਨੂੰ ਦੋਸ਼ ਸਾਬਿਤ ਕਰਨ ਜਾਂ ਸਿਆਸਤ ਛੱਡਣ ਲਈ ਲਲਕਾਰਿਆ

ss1

ਸੁਖਬੀਰ ਨੇ ਮਨਪ੍ਰੀਤ ਨੂੰ ਦੋਸ਼ ਸਾਬਿਤ ਕਰਨ ਜਾਂ ਸਿਆਸਤ ਛੱਡਣ ਲਈ ਲਲਕਾਰਿਆ

ਸੁਖਬੀਰ ਨੇ ਮਨਪ੍ਰੀਤ ਨੂੰ ਦੋਸ਼ਸਾਬਿਤ ਕਰਨ ਜਾਂ ਸਿਆਸਤ ਛੱਡਣ ਲਈ ਲਲਕਾਰਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਲਲਕਾਰਦਿਆਂ ਕਿਹਾ ਕਿ ਉਹ ਜਾਂ ਤਾਂਸਰਦਾਰਨੀ ਸੁਰਿੰਦਰ ਕੌਰ ਬਾਦਲ ਦੀ ਅੰਤਿਮ ਅਰਦਾਸ ਮੌਕੇ ਪਾਏ ਭੋਗ ਦੌਰਾਨਸ਼੍ਰੋਮਣੀ ਗੁਰਦਵਾਰਾ ਪ੍ਰਬੰਧਕੀ ਕਮੇਟੀ ਵੱਲੋਂ ਲਗਾਏ ਲੰਗਰ ਦੇ ਦੋਸ਼ਾਂ ਨੂੰਸਾਬਤ ਜਾਂ ਫਿਰ ਸਿਆਸਤ ਛੱਡ ਦੇਣ। ਉਹਨਾਂ ਕਿਹਾ ਕਿ ਜੇ ਮਨਪ੍ਰੀਤ ਆਪਣੇਇਸ ਦੋਸ਼ ਨੂੰ ਸਾਬਿਤ ਕਰ ਦਿੰਦਾ ਹੈ ਤਾਂ ਮੈਂ ਹਮੇਸ਼ਾਂ ਲਈ ਸਿਆਸਤ ਛੱਡਦਿਆਂਗਾ। ਦੂਜੇ ਪਾਸੇ ਉਸ ਨੂੰ ਜਾਂ ਤਾਂ ਆਪਣੇ ਦੋਸ਼ ਸਾਬਿਤ ਕਰਨੇ ਚਾਹੀਦੇ ਹਨਜਾਂ ਫਿਰ ਸਿਆਸਤ ਛੱਡਣ ਦੀ ਹਾਮੀ ਭਰਨੀ ਚਾਹੀਦੀ ਹੈ। ਜੇ ਉਸ ਵਿਚ ਹਿੰਮਤਹੈ ਤਾਂ ਮੇਰੀ ਚੁਣੌਤੀ ਸਵੀਕਾਰ ਕਰੇ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਇਹ ਵੇਖ ਕੇ ਖੁਸ਼ੀ ਹੋਈ ਕਿਮਨਪ੍ਰੀਤ ਇੱਕ ਈਰਖਾਲੂ ਵਿਅਕਤੀ ਵਾਂਗ ਬੋਲ ਰਿਹਾ ਸੀ। ਉਹਨਾਂ ਕਿਹਾ ਕਿਉਸਦੇ ਬਜਟ ਉੱਤੇ ਸਾਡੇ ਵੱਲੋਂ ਕੀਤੇ ਹਮਲੇ ਦਾ ਜੁਆਬ ਦੇਣ ਦੀ ਥਾਂ ਉਸ ਨੇਜ਼ਿਆਦਾਤਰ ਸਮਾਂ ਆਪਣੇ ਉਸ ਮੁਰਸ਼ਦ ਅਤੇ ਪਿਤਾ ਸਮਾਨ ਹਸਤੀ ਸਰਦਾਰਪਰਕਾਸ਼ ਸਿੰਘ ਬਾਦਲ ਖਿਲਾਫ ਆਪਣੀ ਭੜਾਸ ਕੱਢਣ ਉੱਤੇ ਖਰਚ ਕੀਤਾ, ਜਿਹਨਾਂ ਨੂੰ ਉਹ ਆਪਣੇ ਸਿਆਸਤ ਵਿਚ ਆਉਣ ਦੀ ਵਜਾ ਮੰਨਦਾ ਹੈ।ਉਹਨਾਂ ਕਿਹਾ ਕਿ ਉਸ ਦੇ ਤਹਿਜ਼ੀਬੀ ਅਤੇ ਮੁਸਕਰਾਦੇ ਚਿਹਰੇ ਪਿੱਛੇ ਲੁਕੀਕੁੜੱਤਣ ਨੂੰ ਵੇਖਦਿਆਂ ਮੈਂ ਉਮੀਦ ਕਰਦਾ ਹਾਂ ਕਿ ਹੁਣ ਉਹ ਕਿਸਾਨਾਂ ਅਤੇ ਪੰਜਾਬਦੇ ਲੋਕਾਂ ਨੂੰ ਵੀ ਦੱਸੇ ਕਿ ਉਹ ਉਹਨਾਂ ਨਾਲ ਕੀਤੇ ਵਾਅਦਿਆਂ ਬਾਰੇ ਕੀ ਇਰਾਦਾਰੱਖਦਾ ਹੈ। ਜਿਹੜਾ ਵਿਅਕਤੀ ਆਪਣੇ ਪਰਿਵਾਰ ਨੂੰ ਧੋਖਾ ਦੇ ਸਕਦਾ ਹੈ, ਉਸਲਈ ਕਿਸਾਨਾਂ ਅਤੇ ਪੰਜਾਬ ਦੇ ਦੂਜੇ ਲੋਕਾਂ ਨਾਲ ਧੋਖਾ ਕਰਨਾ ਮੁਸ਼ਕਿਲ ਨਹੀਂਹੋਵੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਕਿਸ ਤਰ੍ਹਾਂ ਬੀਬੀ ਬਾਦਲਨੇ ਗਰੀਬਾਂ ਅਤੇ ਸ਼ਰਧਾਲੂਆਂ ਲਈ ਅਣਗਿਣਤ ਲੰਗਰ ਲਗਾਏ ਸਨ। ਇਹਕਹਿਣਾ ਕਿ ਉਹਨਾਂ ਦੇ ਆਪਣੇ ਭੋਗ ਉੱਤੇ ਲੰਗਰ ਸ਼੍ਰੋਮਣੀ ਕਮੇਟੀ ਨੇ ਲਾਇਆਸੀ, ਇੱਕ ਝੂਠੀ ਅਤੇ ਸ਼ਰਮਨਾਕ ਗੱਲ ਹੈ। ਅਜਿਹਾ ਝੂਠਾ ਅਤੇ ਬੇਬੁਨਿਆਦ ਦੋਸ਼ਕੋਈ ਸਦਭਾਵਨਾ ਤੋਂ ਕੋਰਾ ਵਿਅਕਤੀ ਹੀ ਲਾ ਸਕਦਾ ਹੈ।
ਇੱਕ ਸਖ਼ਤ ਲਹਿਜ਼ੇ ਵਾਲੇ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂਨੂੰ ਇਹ ਦੇਖ ਕੇ ਬੜਾ ਧੱਕਾ ਲੱਗਿਆ ਕਿ ਮਨਪ੍ਰੀਤ ਆਪਣੀ ਨਿਰਾਸ਼ਾ ‘ਚ ਇੰਨਾਥੱਲੇ ਡਿੱਗ ਗਿਆ ਕਿ ਘਟੀਆ ਫਿਕਰੇਬਾਜ਼ੀ ‘ਤੇ ਉੱਤਰ ਆਇਆ। ਮੈਂ ਉਸ ਦੇਮਾੜੇ ਵਤੀਰੇ ਦਾ ਜੁਆਬ ਕਦੇ ਵੀ ਉਸ ਦੀ ਭਾਸ਼ਾ ਵਿਚ ਨਹੀਂ ਦੇਵਾਂਗਾ। ਮੈਂ ਅਜੇਵੀ ਉਸ ਦੇ ਪਿਤਾ ਦਾਸ ਜੀ ਅਤੇ ਮਾਤਾ ਜੀ ਨੂੰ ਆਪਣੇ ਮਾਪਿਆਂ ਜਿੰਨਾ ਸਤਿਕਾਰਦਿੰਦਾ ਹਾਂ।ਮੈਂ ਹਮੇਸ਼ਾਂ ਉਹਨਾਂ ਨੂੰ ਪੂਜਿਆ ਹੈ। ਮੈਂ ਉਹਨਾਂ ਵਿੱਚੋਂ ਕਿਸੇ ਖ਼ਿਲਾਫ ਵੀਇੱਕ ਵੀ ਮਾੜਾ ਲਫ਼ਜ਼ ਨਹੀਂ ਬੋਲਾਂਗਾ।ਮੇਰੇ ਧਰਮ ਅਤੇ ਮੇਰੇ ਮਾਪਿਆਂ ਨੇ ਮੈਨੂੰਇਹੋ ਸਿੱਖਿਆ ਦਿੱਤੀ ਹੈ। ਮੇਰੇ ਪਿਤਾ ਅਤੇ ਦਾਸ ਜੀ ਨੇ ਵੀ ਮੈਨੂੰ ਇਹੋ ਸਿਖਾਇਆਹੈ। ਹੈਰਾਨੀ ਦੀ ਗੱਲ ਹੈ ਕਿ ਮਨਪ੍ਰੀਤ ਵੀ ਇਸੇ ਮਾਹੌਲ ਵਿਚ ਵੱਡਾ ਹੋਇਆ ਸੀਅਤੇ ਮੇਰੇ ਨਾਲੋਂ ਵਧੀਆ ਸਕੂਲ ਵਿਚ ਪੜਿ•ਆ ਸੀ। ਮੈਨੂੰ ਨਹੀਂ ਪਤਾ ਉਸ ਦੀਸਖ਼ਸ਼ੀਅਤ ਅੰਦਰ ਅਜਿਹੀਆਂ ਹੋਛੀਆਂ ਅਤੇ ਘਟੀਆ ਗੱਲਾਂ ਦਾ ਕਿਵੇਂ ਵਾਸਾ ਹੋਗਿਆ।
ਸਰਦਾਰ ਬਾਦਲ ਨੇ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਸਰਦਾਰ ਪਰਕਾਸ਼ਸਿੰਘ ਬਾਦਲ ਨੇ ਮਨਪ੍ਰੀਤ ਨੁੰ ਹਮੇਸ਼ਾ ਮੇਰੇ ਨਾਲੋਂ ਵੀ ਵੱਧ ਪਿਆਰ ਨਾਲ ਰੱਖਿਆਸੀ। ਸਾਰੀ ਦੁਨੀਆ ਇਹ ਵੀ ਜਾਣਦੀ ਹੈ ਕਿ ਸਰਦਾਰ ਬਾਦਲ ਨੇ ਮਨਪ੍ਰੀਤ ਨੂੰਉਂਗਲ ਫੜ ਕੇ ਜ਼ਿੰਦਗੀ ਵਿਚ ਅੱਗੇ ਵਧਣਾ ਸਿਖਾਇਆ ਸੀ। ਉਹਨਾਂ ਨੇਮਨਪ੍ਰੀਤ ਦਾ ਸਿਆਸੀ ਕਰੀਅਰ ਸ਼ੁਰੂ ਕਰਾਉਣ ਲਈ ਆਪਣੀ ਗਿੱਦੜਬਾਹਾਵਾਲੀ ਸੀਟ ਉਸ ਨੂੰ ਦੇ ਦਿੱਤੀ ਸੀ। ਮੈਂ ਜਦੋਂ ਪੰਜਾਬ ਦੀ ਸਿਆਸਤ ਅੰਦਰ ਅਜੇਕੁੱਝ ਵੀ ਨਹੀਂ ਸੀ ਤਾਂ ਮੇਰੇ ਪਿਤਾ ਨੇ ਮਨਪ੍ਰੀਤ ਨੂੰ ਸੂਬੇ ਦਾ ਵਿੱਤ ਮੰਤਰੀ ਬਣਾਇਆਸੀ, ਜਿਹੜੀ ਕਿ ਕੈਬਨਿਟ ਅੰਦਰ ਮੁੱਖ ਮੰਤਰੀ ਤੋਂ ਬਾਅਦ ਦੂਜੇ ਨੰਬਰ ਦੀਪੁਜ਼ੀਸ਼ਨ ਹੁੰਦੀ ਹੈ। ਹੁਣ ਮਨਪ੍ਰੀਤ ਇਸ ਤਰੀਕੇ ਨਾਲ ਆਪਣੇ ਪਿਤਾ ਸਮਾਨ ਤਾਏਦਾ ਕਰਜ਼ਾ ਮੋੜ ਰਿਹਾ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਆਪਣੀਹੋਰ ਭੱਲ ਬਣਾਉਣ ਲਈ ਮਨਪ੍ਰੀਤ ਨੂੰ ਸ਼ਰੇਆਮ ਇਹ ਐਲਾਨ ਕਰਦਿਆਂ ਵੇਖ ਕੇਮੈ ਹੈਰਾਨ ਅਤੇ ਉਦਾਸ ਹੋ ਗਿਆ ਕਿ ਉਸ ਨੂੰ ਬਾਦਲ ਪਰਿਵਾਰ ਨਾਲ ਗੱਦਾਰੀਕਰਨ ਉੱਤੇ ਮਾਣ ਹੈ। ਉਹਨਾਂ ਕਿਹਾ ਕਿ ਜਿਸ ਪਰਿਵਾਰ ਤੋਂ ਉਸ ਨੂੰ ਪਿਆਰ, ਤਾਕਤ ਅਤੇ ਮਾਣ-ਸਨਮਾਨ ਮਿਲਿਆ, ਮਨਪ੍ਰੀਤ ਨੇ ਉਸ ਨਾਲ ਹੋਰ ਵੀ ਭੈੜੇਵਿਸਵਾਸ਼ਘਾਤ ਕਰਨ ਦੀ ਧਮਕੀ ਦਿੱਤੀ ਹੈ। ਮੈਂ ਨਹੀਂ ਜਾਣਦਾ ਕਿ ਉਹ ਕਿਵੇਂਮਹਿਸੂਸ ਕਰਦਾ ਹੈ, ਪਰ ਜੋ ਕੁੱਝ ਉਸ ਨੇ ਆਪਣੇ ਪਰਿਵਾਰ ਦੇ ਵਡੇਰਿਆਂ ਨਾਲਕੀਤਾ ਹੈ ਜਾਂ ਜਿਵੇਂ ਪਰਿਵਾਰ ਨੂੰ ਧੋਖਾ ਦਿੱਤਾ ਹੈ, ਕਿਸੇ ਵੀ ਹੋਰ ਪੇਂਡੂ ਪੰਜਾਬੀ ਵਾਂਗਮੈਨੂੰ ਤਾਂ ਅਜਿਹਾ ਕਰਦਿਆਂ ਬਹੁਤ ਸ਼ਰਮ ਆਉਣੀ ਸੀ। ਪਰ ਇਸ ਦੇ ਨਾਲ ਹੀਮੈਂ ਉਸ ਨੂੰ ਲਲਕਾਰਦਾ ਹਾਂ ਕਿ ਉਹ ਜਿੰਨਾ ਥੱਲੇ ਡਿੱਗਣਾ ਚਾਹੁੰਦਾ ਹੈ, ਡਿੱਗਜਾਵੇ, ਉਹ ਆਪਣੀਆਂ ਹੋਛੀਆਂ ਹਰਕਤਾਂ ਅਤੇ ਝੂਠ ਨਾਲ ਸਾਡਾ ਕੋਈ ਨੁਕਸਾਨਨਹੀਂ ਕਰ ਪਾਵੇਗਾ।

Share Button

Leave a Reply

Your email address will not be published. Required fields are marked *