ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਸੁਖਬੀਰ ਜਿਸ ਨੂੰ ‘ਨਿਆਣਾ’ ਦੱਸ ਰਹੇ ਹਨ, ਉਹ ਨਿਆਣਾ ਨਹੀਂ ਸ਼ਾਤਰ ਹੈ: ਜੀਕੇ

ਸੁਖਬੀਰ ਜਿਸ ਨੂੰ ‘ਨਿਆਣਾ’ ਦੱਸ ਰਹੇ ਹਨ, ਉਹ ਨਿਆਣਾ ਨਹੀਂ ਸ਼ਾਤਰ ਹੈ: ਜੀਕੇ

ਨਵੀਂ ਦਿੱਲੀ 22 ਮਈ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਵਿਵਾਦਿਤ ਬਿਆਨਾਂ ਉੱਤੇ ਵੀਰਵਾਰ ਨੂੰ ਸਿਰਸਾ ਨੂੰ ‘ਨਿਆਣਾ ਪ੍ਰਧਾਨ’ ਦੱਸਣ ਉੱਤੇ ‘ਜਾਗੋ’ ਪਾਰਟੀ ਨੇ ਇਤਰਾਜ਼ ਜਤਾਇਆ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਦੇ ਉਕਤ ਦਾਅਵੇ ਨੂੰ ਸਿਰਸਾ ਨੂੰ ‘ਨਿਆਣਾ’ ਮਤਲਬ ‘ਬੱਚਾ’ ਦੱਸ ਕੇ ਬਚਾਉਣ ਦੀ ਚਾਲ ਵੀ ਦੱਸਿਆ। ਜੀਕੇ ਨੇ ਦਾਅਵਾ ਕੀਤਾ ਕਿ ਸੁਖਬੀਰ ਜਿਸ ਨੂੰ ‘ਨਿਆਣਾ’ ਦੱਸ ਰਹੇ ਹਨ, ਉਹ ਨਿਆਣਾ ਨਹੀਂ ਸ਼ਾਤਰ ਹੈ। ਸਿਰਸਾ ਵੱਲੋਂ ਧਾਰਮਿਕ ਸਥਾਨਾਂ ਦੇ ਕੀਮਤੀ ਸਰਮਾਏ ਨੂੰ ਸਰਕਾਰ ਨੂੰ ਦੇਣ ਦੀ ਦਿੱਤੀ ਗਈ ਸਲਾਹ ਵਾਲਾ ਵੀਡੀਓ ਖ਼ੁਦ ਸਿਰਸਾ ਦੀ ਸੋਸ਼ਲ ਮੀਡੀਆ ਟੀਮ ਨੇ ਐਡਿਟ ਕੀਤਾ ਹੈ ਅਤੇ ਇਹਨੂੰ ਅਸੀ ਛੇਤੀ ਸਾਬਤ ਕਰਾਂਗੇ। ਸਿਰਸਾ ਪਿਛਲੇ 1.5 ਸਾਲ ਤੋਂ ਲਗਾਤਾਰ ਆਪਣਾ ਮਹਿਮਾ ਮੰਡਨ ਕਰਨ ਲਈ ਸੋਸ਼ਲ ਮੀਡੀਆ ਉੱਤੇ ਹਰ ਮਹੀਨੇ 10-12 ਲੱਖ ਰੁਪਏ ਗੁਰੂ ਦੀ ਗੋਲਕ ਤੋਂ ਖ਼ਰਚ ਕਰ ਹਰਿਆ ਹੈਂ। ਇਸ ਲਈ ਸਿਰਸਾ ਦਾ ਵੀਡੀਓ ਐਡਿਟ ਹੋਣ ਦਾ ਦਾਅਵਾ ਸ਼ੱਕੀ ਅਤੇ ਮੁੱਦੇ ਨੂੰ ਭਟਕਾਉਣ ਵਾਲਾ ਹੈ। ਹਾਇਟੇਕ ਕੈਮਰੋਂ, ਲਾਈਟਾਂ ਅਤੇ ਸਿਸਟਮ ਨਾਲ ਤਿਆਰ ਨਵੇਂ ਬਣੋ ਸਟੂਡੀਓ ਵਿੱਚ ਸਾਰਾ ਦਿਨ ਕੀ ਪੱਕਦਾ ਹੈ, ਸਾਨੂੰ ਸਭ ਪਤਾ ਹੈ।

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜੀਕੇ ਨੇ ਕਿਹਾ ਕਿ ਸੁਖਬੀਰ ਨੂੰ ਦਿੱਲੀ ਦੀ ਸੰਗਤ ਨੂੰ ਦੱਸਣਾ ਚਾਹੀਦਾ ਹੈ ਦੀ ਇਹ ‘ਨਿਆਣਾ’ ਉਨ੍ਹਾਂ ਨੇ ਪ੍ਰਧਾਨ ਕਿਉਂ ਬਣਾਇਆ ਸੀ ? ਰੋਜ਼ਾਨਾ ਸਿੱਖ ਮਰਿਆਦਾਵਾਂ ਨਾਲ ਖਿਲਵਾੜ ਕਰਨ ਦੇ ਬਾਅਦ ਉਸ ਦੀ ਜ਼ਿੰਮੇਵਾਰੀ ਤੋਂ ਭੱਜਣ ਵਾਲਾ ‘ਨਿਆਣਾ’ ਨਹੀਂ ਹੁੰਦਾ। ਗੁਰੂ ਸਾਹਿਬਾਨਾਂ ਦੇ ਲੰਗਰ ਉੱਤੇ ਸਿਆਸਤ ਕਰਨ ਵਾਲਾ ‘ਨਿਆਣਾ’ ਨਹੀਂ ਹੁੰਦਾ। ਸਿਰਫ਼ ਬਾਦਲ ਦਲ ਦੇ ਮੈਂਬਰਾਂ ਨੂੰ ਲੰਗਰ ਅਤੇ ਰਾਸ਼ਨ ਦੇ ਕੇ ਵਿਰੋਧੀ ਕਮੇਟੀ ਮੈਂਬਰਾਂ ਦੇ ਇਲਾਕੇ ਦੀ ਸੰਗਤ ਦਾ ਹੱਕ ਮਾਰਨ ਵਾਲਾ ‘ਨਿਆਣਾ’ ਨਹੀਂ ਹੁੰਦਾ।

ਜੀਕੇ ਨੇ ਕਿਹਾ ਕਿ ਦਿੱਲੀ ਵਿੱਚ 2.5 ਲੱਖ ਸਿੱਖ ਪਰਵਾਰ ਰਹਿੰਦੇ ਹਨ। ਜਿਸ ਵਿਚੋਂ 60 ਫ਼ੀਸਦੀ ਸਿੱਖ ਪਰਵਾਰ ਅੱਜ ਇਸ ਮਹਾਂਮਾਰੀ ਦੇ ਸਮੇਂ ਆਪਣੀ ਨੌਕਰੀ, ਦਿਹਾੜੀ ਜਾਂ ਪੇਸ਼ੇ ਨੂੰ ਗਵਾ ਚੁੱਕੇ ਹਨ। ਇਨ੍ਹਾਂ ਗ਼ਰੀਬ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ‘ਪਾਤਸ਼ਾਹੀ’ ਦੇਣ ਦਾ ਦਾਅਵਾ ਕਰਦੇ ਹਨ। ਪਰ ਲੰਗਰ ਦੇ ਨਾਮ ਉੱਤੇ ਆਤਮ ਮੁਗਧਤਾ ਦਾ ਸ਼ਿਕਾਰ ਸਿਰਸਾ ਇਸ ਮੱਧ ਅਤੇ ਨਿਮਨ ਮੱਧ ਵਰਗ ਦੇ 1.5 ਲੱਖ ਸਿੱਖ ਪਰਿਵਾਰਾਂ ਨੂੰ 60 ਦਿਨਾਂ ਦੀ ਤਾਲਾਬੰਦੀ ਵਿੱਚ ਆਟਾ-ਦਾਲ ਅਤੇ ਨਕਦੀ ਸਹਾਇਤਾ ਵੀ ਨਹੀਂ ਦੇ ਪਾਇਆ, ਜਦੋਂ ਕਿ ਉਨ੍ਹਾਂ ਨੂੰ ਇਸ ਦੀ ਸਭ ਤੋ ਜ਼ਿਆਦਾ ਜ਼ਰੂਰਤ ਸੀ। ਇੱਕ ਤਰਫ਼ ਸਰਕਾਰ ਆਪਦਾ ਦੇ ਸਮੇਂ ਗ਼ਰੀਬ ਪਰਿਵਾਰਾਂ ਨੂੰ ਰਾਸ਼ਨ ਕਾਰਡ ਉੱਤੇ ਹਰ ਮਹੀਨੇ ਪ੍ਰਤੀ ਵਿਅਕਤੀ 10 ਕਿੱਲੋ ਰਾਸ਼ਨ ਦਿੱਲੀ ਵਿੱਚ ਦੇ ਰਹੀ ਹੈ। ਪਰ ਮਜਬੂਰੀ ਵਿੱਚ ਹੋਣ ਦੇ ਬਾਵਜੂਦ ਦਿੱਲੀ ਦੇ ਇਹਨਾਂ ਸਿੱਖਾਂ ਨੇ ਸਿੱਖ ਪਰੰਪਰਾ ਨੂੰ ਨਿਭਾਉਂਦੇ ਹੋਏ ਆਪਣਾ ਪਰਦਾ ਨੰਗਾ ਨਹੀਂ ਕੀਤਾ। ‘ਨਿਆਣੇ’ ਦੀ ਲਾਪਰਵਾਹੀ ਦੇ ਬਾਵਜੂਦ ਜਿਵੇਂ-ਤਿਵੇਂ ਆਪਣਾ ਗੁਜ਼ਾਰਾ ਕੀਤਾ। ਜਿਨ੍ਹਾਂ ਨੂੰ ਗੁਰੂ ‘ਪਾਤਸ਼ਾਹੀ’ ਦੇਣ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਸਿਰਸਾ ਜ਼ਰੂਰਤ ਦਾ ਸਮਾਨ ਨਹੀਂ ਦੇਣ ਦੇ ਬਾਵਜੂਦ ਡੀਂਗਾਂ ਮਾਰੇ, ਤਾਂ ਉਹ ‘ਨਿਆਣਾ’ ਕਿਵੇਂ ? ਜ਼ਰੂਰਤ ਜਿਨ੍ਹਾਂ ਉੱਤੇ ‘ਆਟਾ’ ਖ਼ਰਚ ਕਰਨ ਦੀ ਸੀ, ਪਰ ਨਿਆਣਾ ਪ੍ਰਧਾਨ ‘ਡਾਟਾ’ ਉਡਾਉਣ ਲਈ ਸਾਰਾ ਦਿਨ ਤਿਕੜਮ ਲਗਾਉਂਦਾ ਰਹਿੰਦਾ ਹੈ। ਕਮੇਟੀ ਅਤੇ ਸਕੂਲ ਦਾ ਸਟਾਫ਼ ਤਨਖ਼ਾਹ ਨਹੀਂ ਮਿਲਣ ਕਰ ਕੇ ਤੰਗ ਹੈ, ਸੋਸ਼ਲ ਮੀਡੀਆ ਉੱਤੇ ਸੇਵਾਦਾਰ ਅਤੇ ਰਾਗੀ ਦੀ ਦਿਹਾੜੀ ਲਗਾਉਣ ਦੀਆਂ ਤਸਵੀਰਾਂ ਚੱਲ ਰਹਿਆਂ ਹਨ, ਕਿਉਂਕਿ ਸਿਰਸਾ ਕਹਿੰਦਾ ਹੈ ਕਿ ਬਿਨਾਂ ਹਾਜ਼ਰੀ ਤਨਖ਼ਾਹ ਨਹੀਂ ਦੇਵਾਂਗਾ। ਪਰ ‘ਨਿਆਣਾ ਪ੍ਰਧਾਨ’ ਬਿਆਨਬਾਜ਼ੀ ਵਿੱਚ ਰੁੱਝਿਆ ਹੈ, ਇਹਦਾ ਵੱਸ ਚਲੇ ਤਾਂ ਰਾਜ ਸਭਾ ਜਾਣ ਜਾਂ ਸਰਕਾਰੀ ਸੁਰੱਖਿਆ ਲੈਣ ਦੇ ਬਦਲੇ ਇਹ ਕੌਮ ਦੇ ਸਰਮਾਏ ਨੂੰ ਸਰਕਾਰ ਦੇ ਹਵਾਲੇ ਕਰ ਕੇ ਭੱਜ ਜਾਵੇ। ਜੀਕੇ ਨੇ ਸੁਖਬੀਰ ਨੂੰ ‘ਨਿਆਣਾ’ ਪ੍ਰਧਾਨ ਹਟਾ ਕੇ ਆਪਣੇ ਮੈਂਬਰਾਂ ਵਿੱਚੋਂ ਕਿਸੇ ‘ਸਿਆਣੇ’ ਨੂੰ ਪ੍ਰਧਾਨ ਲਗਾਉਣ ਦੀ ਸਲਾਹ ਵੀ ਦਿੱਤੀ।

Leave a Reply

Your email address will not be published. Required fields are marked *

%d bloggers like this: