Wed. Jul 10th, 2019

ਸੁਖਦੇਵ ਢੀਂਡਸਾ ਦੀ ਧਰਮ ਪਤਨੀ ਬੀਬੀ ਹਰਜੀਤ ਕੌਰ ਢੀਂਡਸਾ ਨੇ ਪਰਮਿੰਦਰ ਢੀਂਡਸਾ ਹੱਕ ‘ਚ ਕੀਤਾ ਚੋਣ ਪ੍ਰਚਾਰ

ਸੁਖਦੇਵ ਢੀਂਡਸਾ ਦੀ ਧਰਮ ਪਤਨੀ ਬੀਬੀ ਹਰਜੀਤ ਕੌਰ ਢੀਂਡਸਾ ਨੇ ਪਰਮਿੰਦਰ ਢੀਂਡਸਾ ਹੱਕ ‘ਚ ਕੀਤਾ ਚੋਣ ਪ੍ਰਚਾਰ

ਸੰਗਰੂਰ : ਸੰਗਰੂਰ ਲੋਕ ਸ

ਵੈਨਕੁਵਰ: ਬੀਤੇ ਦਿਨ ਕੈਨੇਡਾ ਦੇ ਪੈਨਟਿਕਟਨ ਸ਼ਹਿਰ ‘ਚ 3 ਵੱਖ-ਵੱਖ ਥਾਵਾਂ ‘ਤੇ ਹੋਈ ਗੋਲੀਬਾਰੀ ਹੋਈ। ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ‘ਚ ਦੋ ਔਰਤਾਂ ਅਤੇ ਦੋ ਮਰਦ ਸ਼ਾਮਲ ਹਨ।

ਸਥਾਨਕ ਪੁਲਸ ਮੁਤਾਬਕ ਉਨ੍ਹਾਂ ਨੇ ਇਸ ਮਾਮਲੇ ‘ਚ ਇਕ ਸ਼ੱਕੀ ਹਮਲਾਵਰ ਨੂੰ ਸਵੇਰੇ 11 ਵਜੇ ਹਿਰਾਸਤ ‘ਚ ਲਿਆ। ਸ਼ੱਕੀ ਦੀ ਉਮਰ ਲਗਭਗ 60 ਸਾਲ ਹੈ ਅਤੇ ਉਹ ਇਸੇ ਸ਼ਹਿਰ ਦਾ ਰਹਿਣ ਵਾਲਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਸ ‘ਚ ਸ਼ਾਮਲ ਸਾਰੇ ਲੋਕ ਯਾਨੀ ਪੀੜਤ ਅਤੇ ਸ਼ੂਟਰ ਇਕ-ਦੂਜੇ ਨੂੰ ਜਾਣਦੇ ਸਨ ਅਤੇ ਇਹ ਇਕ ਟਾਰਗੇਟ ਪਲਾਨ ਸੀ।

ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਪੂਰੀ ਤਰ੍ਹਾਂ ਸਹਿਮੇ ਹੋਏ ਹਨ। ਫਿਲਹਾਲ ਪੁਲਿਸ ਨੇ ਹਮਲਾਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *

%d bloggers like this: