Fri. Apr 26th, 2019

ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਾਲੀ ਪੰਜਾਬ ਦੀ ਟੀਮ ਨੂੰ ਸ਼ਿਲੌਂਗ ਵਿਖੇ ਕਿਸੇ ਗੁਰਦੁਆਰੇ ਦੇ ਨੁਕਸਾਨੇ ਜਾਣ ਦਾ ਕੋਈ ਸਬੂਤ ਨਾ ਮਿਲਿਆ

ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਾਲੀ ਪੰਜਾਬ ਦੀ ਟੀਮ ਨੂੰ ਸ਼ਿਲੌਂਗ ਵਿਖੇ ਕਿਸੇ ਗੁਰਦੁਆਰੇ ਦੇ ਨੁਕਸਾਨੇ ਜਾਣ ਦਾ ਕੋਈ ਸਬੂਤ ਨਾ ਮਿਲਿਆ

ਸ਼ਿਲੌਂਗ, 04 ਜੂਨ 2018 : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸੂਬਾ ਸਰਕਾਰ ਦਾ ਇਕ ਵਫ਼ਦ ਅੱਜ ਇਥੇ ਪਹੁੰਚਿਆ ਅਤੇ ਤਮਾਮ ਅਫ਼ਵਾਹਾਂ ਨੂੰ ਬੇਬੁਨਿਆਦ ਦੱਸਦੇ ਹੋਏ ਇਹ ਕਿਹਾ ਕਿ ਉਨ੍ਹਾਂ ਨੂੰ ਸ਼ਿਲੌਂਗ ਵਿਖੇ ਕਿਸੇ ਵੀ ਗੁਰਦੁਆਰੇ ਨੂੰ ਨੁਕਸਾਨੇ ਜਾਣ ਜਾਂ ਕਿਸੇ ਵੀ ਹਮਲੇ ਦਾ ਕੋਈ ਸਬੂਤ ਨਹੀਂ ਮਿਲਿਆ ਅਤੇ ਸਥਿਤੀ ਤਣਾਅਪੂਰਣ ਪਰ ਕਾਬੂ ਹੇਠ ਹੈ।
ਮੇਘਾਲਿਆ ਸਰਕਾਰ ਦੁਆਰਾ ਸਥਿਤੀ ਨਾਲ ਨਜਿੱਠਣ ਦੇ ਢੰਗ ਉੱਤੇ ਤਸੱਲੀ ਪ੍ਰਗਟਾਉਂਦਿਆਂ ਵਫ਼ਦ ਨੇ ਕਿਹਾ ਕਿ ਹਾਲਾਂਕਿ ਕਿਸੇ ਵਿਸ਼ੇਸ਼ ਜਾਇਦਾਦ ਦਾ ਕੁੱਝ ਕੁ ਨੁਕਸਾਨ ਹੋਇਆ ਹੈ ਪਰ ਹਾਲੀਆ ਹਿੰਸਾ ਦੌਰਾਨ ਨਾ ਤਾਂ ਕਿਸੇ ਗੁਰਦੁਆਰੇ ਉੱਤੇ ਕੋਈ ਹਮਲਾ ਹੋਇਆ ਅਤੇ ਨਾ ਹੀ ਉਸਨੂੰ ਨੁਕਸਾਨ ਪਹੁੰਚਿਆ।
ਵਫਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ਼ਿਲੌਗ ਲਈ ਤੁਰੰਤ ਰਵਾਨਾ ਹੋਇਆ ਸੀ ਜਿੱਥੇ ਜਾ ਕੇ ਵਫ਼ਦ ਨੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਾਡ ਸੰਗਮਾ ਨਾਲ ਮੀਟਿੰਗ ਕੀਤੀ। ਮੇਘਾਲਿਆ ਦੇ ਮੁੱਖ ਮੰਤਰੀ ਵੱਲੋਂ ਪਹੁੰਚਾਈ ਮੱਦਦ ਸਦਕਾ ਹੀ ਵਫਦ ਵੱਲੋਂ ਕਰਫਿਊ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਗਿਆ। ਵਫਦ ਵੱਲੋਂ ਇਨ•ਾਂ ਖੇਤਰਾਂ ਵਿੱਚ ਸਿੱਖ ਭਾਈਚਾਰੇ ਨੂੰ ਮਿਲਿਆ ਗਿਆ ਅਤੇ ਇਹ ਪਤਾ ਲੱਗਾ ਕਿ ਇੱਥੇ ਪ੍ਰਾਪਰਟੀ ਨੂੰ ਲੈ ਕੇ ਪੁਰਾਣਾ ਵਿਵਾਦ ਚੱਲ ਰਿਹਾ ਸੀ ਜਿਸ ਕਾਰਨ ਹਾਲਾਤ ਵਿਗੜੇ ਜੋ ਪਿਛਲੇ ਹਫਤੇ ਹਿੰਸਾ ਦਾ ਕਾਰਨ ਬਣੇ।
ਸ. ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦਾ ਵਫਦ ਕਰਫਿਊ ਪ੍ਰਭਾਵਤ ਖੇਤਰ ਵਿੱਚ ਤਿੰਨ ਘੰਟੇ ਰਹੇ ਅਤੇ ਸਿੱਖ ਲੋਕਾਂ ਨੂੰ ਮਿਲ ਕੇ ਇਹ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਸ ਇਮਾਰਤ ਨੂੰ ਗੁਰਦੁਆਰਾ ਦੱਸ ਕੇ ਅਫ਼ਵਾਹ ਫਲਾਈ ਗਈ, ਉਹ ਅਸਲ ਵਿੱਚ ਨਿਰਮਾਣ ਅਧੀਨ ਸਕੂਲ ਦੀ ਇਮਾਰਤ ਸੀ ਜਿਸ ਨੂੰ ਨੁਕਸਾਨ ਪਹੁੰਚਾਇਆ ਗਿਆ।
ਸ. ਰੰਧਾਵਾ ਨੇ ਦੱਸਿਆ ਕਿ ਵਫ਼ਦ ਵੱਲੋਂ ਸਿੱਖ ਭਾਈਚਾਰੇ ਦੀ ਹਿਫ਼ਾਜ਼ਤ ਬਾਰੇ ਗੱਲ ਕਰਨ ‘ਤੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਾਡ ਸੰਗਮਾ ਨੇ ਕੈਬਨਿਟ ਸਬ ਕਮੇਟੀ ਸਥਾਪਤ ਕਰਨ ਦਾ ਫੈਸਲਾ ਕੀਤਾ ਜੋ ਪੂਰੀ ਘਟਨਾ ਦੀ ਜਾਂਚ ਕਰ ਕੇ ਪ੍ਰਾਪਰਟੀ ਦਾ ਪੁਰਾਣਾ ਵਿਵਾਦ ਸੁਲਝਾਉਣ ਲਈ ਯਤਨ ਕਰੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਇਸ ਮਾਮਲੇ ਸੰਬੰਧੀ ਸਰਬ ਪਾਰਟੀ ਮੀਟਿੰਗ ਵੀ ਸੱਦੀ ਗਈ ਜਿਸ ਨੇ ਪੂਰੀ ਘਟਨਾ ਦਾ ਜਾਇਜ਼ਾ ਲਿਆ ਅਤੇ ਇਸ ਮਾਮਲੇ ਨੂੰ ਹੱਲ ਕਰਨ ਅਤੇ ਸ਼ਾਂਤੀ ਸਥਾਪਤੀ ਲਈ ਯਤਨ ਕੀਤੇ ਗਏ।
ਮੇਘਾਲਿਆ ਦੇ ਮੁੱਖ ਮੰਤਰੀ ਤੋਂ ਇਲਾਵਾ ਵਫ਼ਦ ਉੱਪ ਮੁੱਖ ਮੰਤਰੀ, ਮੁੱਖ ਸਕੱਤਰ ਤੇ ਡੀ.ਜੀ.ਪੀ ਨੂੰ ਵੀ ਮਿਲਿਆ ਤਾਂ ਜੋ ਮਾਮਲੇ ਨੂੰ ਜ਼ਮੀਨੀ ਪੱਧਰ ‘ਤੇ ਜਾਂਚ ਪਰਖਕੇ ਰਾਜ ਸਰਕਾਰ ਵੱਲੋਂ ਇਸ ਤਣਾਅ ਦੇ ਮਾਹੌਲ ਤੇ ਕਾਬੂ ਪਾਇਆ ਜਾ ਸਕੇ।
ਮੇਘਾਲਿਆ ਦੇ ਮੁੱਖ ਮੰਤਰੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਮਲੇ ਤੋਂ ਜਾਣੂੰ ਕਰਵਾਉਣਗੇ ਅਤੇ ਖੁਦ ਮਾਮਲੇ ਦੀ ਪੜਤਾਲ ਕਰਨਗੇ ਤਾਂ ਜੋ ਸਿੱਖ ਕੌਮ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾ ਸਕੇ।
ਸ਼ਿਲੌਂਗ ਵਿੱਚ ਪਹੁੰਚੇ ਵਫ਼ਦ ਵਿੱਚ ਕੈਬਨਿਟ ਮੰਤਰੀ ਦੇ ਨਾਲ ਸ੍ਰੀ ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਔਜਲਾ(ਦੋਵੇਂ ਮੈਂਬਰ ਪਾਰਲੀਮੈਂਟ), ਐਮ.ਐਲ.ਏ ਕੁਲਦੀਪ ਸਿੰਘ ਵੈਦ ਤੇ ਡੀਐਸ ਮਾਂਗਟ(ਆਈ.ਏ.ਐਸ) ਵੀ ਸ਼ਾਮਲ ਸਨ।

Share Button

Leave a Reply

Your email address will not be published. Required fields are marked *

%d bloggers like this: