ਸੁਆਮੀ ਗੰਗਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਦੀ ਨਿੱਘੀ ਯਾਦ ’ਚ ਲਾਈ ਠੰਡੇ ਮਿੱਠੇ ਜਲ ਦੀ ਛਬੀਲ

ss1

ਸੁਆਮੀ ਗੰਗਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਦੀ ਨਿੱਘੀ ਯਾਦ ’ਚ ਲਾਈ ਠੰਡੇ ਮਿੱਠੇ ਜਲ ਦੀ ਛਬੀਲ
ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਕੀਤਾ ਉਦਘਾਟਨ

30-7
ਮੁੱਲਾਂਪੁਰ ਦਾਖਾ, 29 ਜੂਨ (ਮਲਕੀਤ ਸਿੰਘ)= ਸਥਾਨਕ ਰਾਧੇ ਸ਼ਿਆਮ ਲੰਗਰ ਕਮੇਟੀ ਵਲੋਂ ਸਮੂਹ ਸੰਗਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੁਆਮੀ ਗੰਗਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਦੀ ਨਿੱਘੀ ਯਾਦ ਵਿੱਚ ਮੁੱਖ ਚੌਂਕ ਵਿੱਖੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ, ਜਿਸਦਾ ਉਦਘਾਟਨ ਧਾਮ ਤਲਵੰਡੀ ਖੁਰਦ ਦੇ ਮੌਜੂਦਾ ਗੱਦੀ ਨਸ਼ੀਨ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਕੀਤਾ।
ਸਵਾਮੀ ਸ਼ੰਕਰਾਨੰਦ ਜੀ ਮਹਾਰਾਜ ਭੂਰੀ ਵਾਲਿਆਂ ਨੇ ਰਾਹਗੀਰਾਂ ਅਤੇ ਸੰਗਤਾਂ ਨੂੰ ਖੁਦ ਜਲ ਛਕਾਕੇ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਸੁਆਮੀ ਸ਼ੰਕਰਾ ਨੰਦ ਜੀ ਨੇ ਕਿਹਾ ਕਿ ਛਬੀਲਾਂ ਦਾ ਆਯੋਜਨ ਕਰਕੇ ਪਿਆਸੇ ਨੂੰ ਜਲ ਛਕਾਉਣ ਨਾਲ ਪੁੰਨ ਮਿਲਦਾ ਹੈ । ਸੁਆਮੀ ਜੀ ਨੇ ਸੰਗਤਾਂ ਨੂੰ ਭੁੱਖੇ ਨੂੰ ਅੰਨ, ਪਿਆਸੇ ਨੂੰ ਪਾਣੀ, ਨਿਰਵਸਤਰ ਨੂੰ ਵਸਤਰ ਦਾਨ ਕਰਨ ਦੀ ਪ੍ਰੇਰਣਾ ਵੀ ਦਿੱਤੀ। ਇਸ ਮੌਕੇ ਰਾਧੇ ਸ਼ਿਆਮ ਲੰਗਰ ਕਮੇਟੀ ਮੈਂਬਰ ਬਿੰਦਰ ਚੌਧਰੀ, ਖੁਸ਼ਦੀਪ ਘਈ, ਸ਼ਗੁਨ ਗਾਬਾ, ਦਾਨਿਸ਼ ਅਰੋੜਾ, ਪੁੰਨੂੰ ਝਾਂਜੀ, ਰਾਹੂਲ ਮਲਹੋਤਰਾ, ਰੂਬੀ ਬਜਾਜ, ਰੋਹਿਤ, ਲਖਨ ਗੁਪਤਾ, ਅਤੂਲ ਜਿੰਦਲ, ਸਨੀ ਗੰਭੀਰ, ਬਲਵਿੰਦਰ ਬਿਰਕ, ਮੋਹਨਜੋਤ ਮਿੱਕੀ , ਸਨੀ ਚੌਧਰੀ ਅਤੇ ਸਰਵਣ ਦਾਸ , ਕਿਸ਼ੋਰੀ ਲਾਲ, ਗੌਰੀ ਸ਼ੰਕਰ ਜੱਥੇਦਾਰ ਅਵਤਾਰ ਸਿੰਘ,ਤੀਰਥ ਸਿੰਘ ਪ੍ਰਧਾਨ ਯੂਥ ਕਲੱਬ, ਸੇਵਾ ਸਿੰਘ ਖੇਲਾ, ਕੁਲਦੀਪ ਮਾਨ ਆਦਿ ਹਾਜਰ ਸਨ ।

Share Button