ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Aug 4th, 2020

ਸੀ.ਬੀ.ਐਸ.ਈ.ਵੱਲੋਂ ਐਲਾਨੇ ਗਏ ਬਾਰਵੀਂ ਦੇ ਨਤੀਜਿਆਂ ਵਿਚ ਭਾਈ ਨੰਦ ਲਾਲ ਪਬਲਿਕ ਸਕੂਲ ਦੇ ਵਿਦਿਆਰਥੀ ਮੋਹਰੀ

ਸੀ.ਬੀ.ਐਸ.ਈ.ਵੱਲੋਂ ਐਲਾਨੇ ਗਏ ਬਾਰਵੀਂ ਦੇ ਨਤੀਜਿਆਂ ਵਿਚ ਭਾਈ ਨੰਦ ਲਾਲ ਪਬਲਿਕ ਸਕੂਲ ਦੇ ਵਿਦਿਆਰਥੀ ਮੋਹਰੀ

ਮੈਡੀਕਲ ਵਿਚ ਜਸਪ੍ਰੀਤ ਕੌਰ, ਨਾਨ-ਮੈਡੀਕਲ ਵਿਚ ਜਪਲੀਨ ਕੌਰ, ਕਾਮਰਸ ਵਿਚ ਮਨੀਸ਼ਾ ਅਤੇ ਆਰਟਸ ਵਿਚ ਮਨਪ੍ਰੀਤ ਕੌਰ ਨੇ ਆਪਣੀ ਯੋਗਤਾ ਸਿੱੱਧ ਕਰਦਿਆਂ ਮਾਰੀ ਬਾਜ਼ੀ

ਸ਼੍ਰੀ ਅਨੰਦਪੁਰ ਸਾਹਿਬ, 13 ਜੁਲਾਈ (ਦਵਿੰਦਰਪਾਲ ਸਿੰਘ/ ਅੰਕੁਸ਼): ਸੀ.ਬੀ.ਐਸ.ਈ.ਵੱਲੋਂ ਅੱਜ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿਚ ਭਾਈ ਨੰਦ ਲਾਲ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ। ਯਾਦ ਰਹੇ ਕਿ ਇਹ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਧੀਨ ਚੱਲਾਈ ਜਾ ਰਹੀ ਹੈ ਅਤੇ ਇਸ ਨੂੰ ਡਾਇਰੈਕਟੋਰੇਟ ਆਫ ਅਜੂਕੇਸ਼ਨ ਬਹਾਦਰਗੜ ਪਟਿਆਲਾ ਦੀ ਸੁਯੋਗ ਅਗਵਾਈ ਪ੍ਰਾਪਤ ਹੈ। ਕੋਵਿਡ 19 ਕਾਰਣ ਨਤੀਜੇ ਕਾਫੀ ਚਿਰਾਂ ਤੋਂ ਰੁਕੇ ਹੋਏ ਸਨ ਪਰੰਤੂ ਅੱਜ ਇਹ ਨਤੀਜੇ ਐਲਾਨ ਦਿੱਤੇ ਗਏ। ਭਾਈ ਨੰਦ ਲਾਲ ਪਬਲਿਕ ਸਕੂਲ ਵਿਚ ਮੁੱਖ ਤੋਰ ਤੇ ਚਾਰੇ ਹੀ ਸਟਰੀਮ ਮੈਡੀਕਲ, ਨਾਨ ਮੈਡੀਕਲ, ਕਾਮਰਸ ਅਤੇ ਆਰਟਸ ਦੇ ਲਗਭਗ 150 ਵਿਦਿਆਰਥੀ ਪੜਦੇ ਹਨ।

ਸੀ.ਬੀ.ਐਸ.ਈ. ਵੱਲੋਂ ਅੱਜ ਐਲਾਨੇ ਗਏ ਨਤੀਜਿਆਂ ਵਿਚ ਆਰਟਸ ਸਟਰੀਮ ਵਿਚ ਮਨਪ੍ਰੀਤ ਕੌਰ ਨੇ 500 ਵਿਚੋਂ 491 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਲਵਪ੍ਰੀਤ ਕੋਰ ਨੇ 484 ਕ੍ਰਮਵਾਰ ਦੂਜਾ ਅਤੇ ਨਵਨੀਤ ਕੌਰ ਨੇ 472 ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤਰਾਂ ਕਵਿਤਾ 466 ਅੰਕ ਲੇ ਕੇ ਚੌਥਾ ਸਥਾਨ ਅਤੇ ਹਰਜਿੰਦਰ ਸਿੰਘ ਨੇ 465 ਅੰਕ ਲੈ ਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਮੈਡੀਕਲ ਸਟਰੀਮ ਵਿਚ ਜਸਪ੍ਰੀਤ ਕੌਰ ਨੇ 444 ਅੰਕ ਲੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕ੍ਰਮਵਾਰ ਅਰਸ਼ਪ੍ਰੀਤ ਕੌਰ ਨੇ 413 ਅੰਕ ਲੇ ਕੇ ਦੂਜਾ ਅਤੇ ਪਵਨੀਤ ਕੌਰ ਨੇ 412 ਅੰਕ ਲੇ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਨਾਨ-ਮੈਡੀਕਲ ਸਟਰੀਮ ਵਿਚ ਜਪਲੀਨ ਕੌਰ ਨੇ 471 ਅੰਕ ਲੇ ਕੇ ਪਹਿਲਾ ਅਤੇ ਦਸ਼ਮੀਤ ਸਿੰਘ ਨੇ 423 ਅੰਕ ਲੇ ਕੇ ਦੂਜਾ ਅਤੇ ਅੰਕਿਤਾ ਬੈਸ਼ਨਵ ਨੇ 413 ਅੰਕ ਲੇ ਕੇ ਤੀਜਾ ਸਥਾਨ ਪ੍ਰਾਪਤ ਕੀਤਾ ।

ਕਾਮਰਸ ਸਟਰੀਮ ਦੇ ਵਿਦਿਆਰਥੀਆਂ ਨੇ ਆਪਣੀ ਯੋਗਤਾ ਸਿੱੱਧ ਕਰਦਿਆਂ ਮਨੀਸ਼ਾ ਨੇ 444 ਅੰਕ ਲੇ ਕੇ ਪਹਿਲਾ ਅਤੇ ਕਿਰਨਦੀਪ ਕੌਰ ਨੇ 413 ਅੰਕ ਲੇ ਕੇ ਦੂਜਾ ਅਤੇ ਮਹੇਸ਼ ਨੇ 393 ਅੰਕ ਲੇ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਸਤਨਾਮ ਸਿੰਘ ਨੇ ਜਿੱਥੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਕਿਹਾ ਕਿ ਇਹ ਸੰਸਥਾ ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਮਾਣ ਹੈ ਇਸਦੇ ਨਾਲ ਹੀ ਉਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਗੋਬਿੰਦ ਸਿੰਘ ਲੰਗੋਵਾਲ ਅਤੇ ਸਮੂਹ ਸਕੱਤਰ ਸਾਹਿਬਾਨ ਨੂੰ ਇਸ ਵਿਦਿਅਕ ਸੰਸਥਾ ਦੀ ਸ਼ਾਨਦਾਰ ਪ੍ਰਾਪਤੀ ਉਪਰ ਵਧਾਈ ਦਿੱਤੀ। ਇਨਾ ਸੰਸਥਾਵਾਂ ਦੀ ਸੁਯੋਗ ਅਗਵਾਈ ਕਰ ਰਹੇ ਡਾਇਰੈਕਟਰ ਬੀਬੀ ਤੇਜਿੰਦਰ ਕੋਰ ਡਾਇਰੈਕਟੋਰੇਟ ਆਫ ਐਜੂਕੇਸ਼ਨ ਬਹਾਦਰਗੜ ਪਟਿਆਲਾ ਅਤੇ ਸਹਾਇਕ ਡਾਇਰੈਕਟਰ ਮੈਡਮ ਸਤਵੰਤ ਕੌਰ ਅਤੇ ਸ. ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ ਕਿਉਂਕਿ ਇਨਾਂ ਵੱਲੋਂ ਸਮੇਂ ਸਮੇਂ ਤੈਅ ਕੀਤੀਆਂ ਜਾਂਦੀਆਂ ਨੀਤੀਆਂ ਸੰਸਥਾਵਾਂ ਨੂੰ ਹੋਰ ਉਚੇਰਾ ਲੈ ਜਾਣ ਵਿਚ ਮੀਲ ਪੱਥਰ ਸਾਬਤ ਹੁੰਦੀਆਂ ਹਨ। ਇਸ ਵਾਰ 90% ਤੋਂ 98% ਤੱਕ ਲੈਣ ਵਾਲੇ ਵਿਦਿਆਰਥੀਆਂ ਨੇ ਸਕੂਲ ਦਾ ਨਾ ਰੌਸ਼ਨ ਕੀਤਾ ਅਤੇ ਨਤੀਜਾ 100% ਰਿਹਾ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: