ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਪਟਿਆਲਾ ਦਾ ਵਫਦ ਲੋਕ ਸਭਾ ਤੋਂ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਮਿਲਿਆ

ss1

ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਪਟਿਆਲਾ ਦਾ ਵਫਦ ਲੋਕ ਸਭਾ ਤੋਂ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਮਿਲਿਆ

 

Jpeg

ਪਟਿਆਲਾ, 20 ਮਈ (ਪ.ਪ.): ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਪਟਿਆਲਾ ਦਾ ਵਫਦ ਪਟਿਆਲਾ ਜ਼ਿਲੇ ਤੋਂ ਲੋਕ ਸਭਾ ਤੋਂ ਮੈਂਬਰ ਡਾ. ਧਰਮਵੀਰ ਗਾਂਧੀ ਜੀ ਨੂੰ ਮਿਲਿਆ ਅਤੇ ਉਹਨਾਂ ਰਾਹੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਪੁਰਾਣੀ ਪੈਂਨਸ਼ਨ ਸਕੀਮ ਬਹਾਲ ਕਰਵਾਉਣ ਲਈ ਇੱਕ ਮੰਗ ਪੱਤਰ ਦਿੱਤਾ ਗਿਆ। ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਦੇ ਪ੍ਰਧਾਨ ਜਸਦੀਪ ਸਿੰਘ ਪਟਿਆਲਾ ਨੇ ਕਿਹਾ ਕਿ ਕੰਟਰੀਬਿਊਟਰੀ ਪੈਂਨਸ਼ਨ ਸਕੀਮ ਪੂਰੀ ਤਰ੍ਹਾਂ ਮੁਲਾਜ਼ਮ ਮਾਰੂ ਹੈ। ਇਸ ਸਕੀਮ ਵਿੱਚ ਸੇਵਾ ਮੁਕਤੀ ਉਪਰੰਤ ਮੁਲਾਜ਼ਮ ਨੂੰ ਕਿੰਨੀ ਪੈਂਨਸ਼ਨ ਮਿਲਣੀ ਹੈ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਹੈ। ਜਿਸ ਕੰਪਨੀ ਕੋਲ ਮੁਲਾਜ਼ਮਾਂ ਦੇ ਪੈਸੇ ਜਮ੍ਹਾਂ ਹਨ, ਦੇ ਘਾਟੇ ਵਿੱਚ ਚਲੇ ਜਾਣ ਜਾਂ ਦਿਵਾਲੀਆ ਹੋ ਜਾਣ ਤੇ ਪੈਂਨਸ਼ਨ ਫੰਡ ਡੁੱਬ ਸਕਦਾ ਹੈ। ਇਸ ਸਕੀਮ ਵਿੱਚ ਮੁਲਾਜ਼ਮਾਂ ਨੂੰ ਮੈਡੀਕਲ ਭੱਤਾ, ਐਲ.ਟੀ.ਸੀ., ਮਹਿੰਗਾਈ ਭੱਤਾ, ਗਰੈਚੂਟੀ, ਐਕਸਗ੍ਰੇਸ਼ੀਆ, ਪਰਿਵਾਰਿਕ ਪੈਨਸ਼ਨ ਆਦਿ ਸਹੂਲਤਾਂ ਤੋਂ ਵਾਂਝਾਂ ਰੱਖਿਆ ਗਿਆ ਹੈ।
ਇਸ ਮੌਕੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਹਨਾਂ ਦੀ ਇਹ ਹੱਕੀ ਅਤੇ ਜਾਇਜ਼ ਮੰਗ ਪ੍ਰਧਾਨ ਮੰਤਰੀ ਕੋਲ ਜ਼ਰੂਰੀ ਉਠਾਉਣਗੇ। ਇਸ ਮੌਕੇ ਈ.ਟੀ.ਟੀ. ਅਧਿਆਪਕ ਯੂਨੀਅਨ ਤੋਂ ਬਹਾਦਰ ਸਿੰਘ ਚਹਿਲ, ਗੁਰਜਿੰਦਰ ਗੁਰੀ, ਹਰਪ੍ਰੀਤ ਪੰਧੇਰ, ਮੱਖਣ ਸਿੰਘ, ਅਵਤਾਰ ਸਿੰਘ, ਜਗਤਾਰ ਸਿੰਘ, ਬਿਕਰਮਦੀਪ ਸਿੰਘ, ਹਰਪਾਲ ਸਿੰਘ, ਭਾਸ਼ਾ ਵਿਭਾਗ ਤੋਂ ਵਿਪਨ ਕੁਮਾਰ, ਭਗਵਾਨ ਸਿੰਘ, ਗੁਰਜੀਤ ਸਿੰਘ, ਗੁਰਮੇਲ ਸਿੰਘ, ਮਨਜੀਤ ਸਿੰਘ, ਤੁਸ਼ਾਰ ਸ਼ਰਮਾ, ਸ਼ਾਮ ਸਿੰਘ, ਲਾਲ ਸਿੰਘ, ਵਰਿੰਦਰ ਕੁਮਾਰ, ਡੀ.ਸੀ. ਦਫ਼ਤਰ ਤੋਂ ਦਲਜੀਤ ਸਿੰਘ, ਮਨਜੀਤ ਸਿੰਘ, ਗੁਰਮੇਲ ਸਿੰਘ ਅਤੇ ਪ੍ਰੈਸ ਵਿਭਾਗ ਤੋਂ ਵੀ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ।

Share Button

Leave a Reply

Your email address will not be published. Required fields are marked *