ਸੀ.ਪੀ.ਐਮ ਵਲੋਂ ਮਹਿੰਗਾਈ ਅਤੇ ਬੇਰੁਜਗਾਰੀ ਖਿਲਾਫ ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ss1

ਸੀ.ਪੀ.ਐਮ ਵਲੋਂ ਮਹਿੰਗਾਈ ਅਤੇ ਬੇਰੁਜਗਾਰੀ ਖਿਲਾਫ ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

19-18

ਮੁੱਲਾਂਪੁਰ ਦਾਖਾ, 18 ਜੁਲਾਈ (ਮਲਕੀਤ ਸਿੰਘ) ਸਥਾਨਕ ਸਬ ਤਹਿਸੀਲ ਵਿਖੇ ਸੀ.ਪੀ.ਐਮ ਤਹਿਸੀਲ ਪੱਛਮੀ ਦੇ ਸਕੱਤਰ ਕਾਮਰੇਡ ਤੇਜਾ ਸਿੰਘ ਬੜੈਚ ਦੀ ਅਗਵਾਈ ਵਿੱਚ ਰੋਜਾਨਾ ਵੱਧ ਰਹੀ ਮਹਿੰਗਾਈ ਅਤੇ ਬੇਰੁਜਗਾਰੀ ਖਿਲਾਫ ਨਾਇਬ ਤਹਿਸੀਲਦਾਰ ਗੁਰਪਿਆਰ ਸਿੰਘ ਨੂੰ ਮੰਗ ਪੱਤਰ ਦਿੱਤਾ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੇਜਾ ਸਿੰਘ ਬੜੈਚ ਦੱਸਿਆ ਕਿ ਲੱਕ ਤੋੜਵੀਂ ਮਹਿੰਗਾਈ ਤੇ ਰੋਕ, ਖੁਰਾਕ ਸਮੱਸਿਆ ਯਕੀਨੀ ਬਣਾਉਣ ਲਈ ਜਨਤਕ ਵੰਡ ਪ੍ਰਣਾਲੀ ਮਜਬੂਤ ਕੀਤੀ ਜਾਵੇ । ਉਹਨਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਰੋਜਾਨਾ ਵਧਾਈਆਂ ਜਾ ਰਹੀਆਂ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲਿਆ ਜਾੇਵ । ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਇਆ ਜਾਵੇ ਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਅਤੇ ਮਨਰੇਗਾ ਮਜਦੂਰਾਂ ਦੀ ਰੋਜਾਨਾ ਦੀ ਮਜਦੂਰੀ 500 ਰੁਪਏ ਕੀਤੀ ਜਾਵੇ ਤੇ ਸਾਲ ਵਿੱਚ 300 ਦਿਨ ਦਾ ਕੰਮ ਦਿੱਤਾ ਜਾਵੇ। ਇਸ ਮੌਕੇ ਜਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਰੂਪ ਬਸੰਤ ਸਿੰਘ ਬੜੈਚ, ਸੂਬਾ ਸਕੱਤਰੇਤ ਇਨਵਾਇਟੀ ਮੈਂਬਰ ਸਤਿਨਾਮ ਸਿੰਘ ਬੜੈਚ, ਜਿਲ੍ਹਾ ਕਮੇਟੀ ਮੈਂਬਰ ਦਰਸ਼ਨ ਸਿੰਘ ਖਹਿਰਾ, ਕਾਮਰੇਡ ਸਰਬਜੀਤ ਸਿੰਘ ਕੈਲਪੁਰ, ਸਾਧੂ ਸਿੰਘ ਬੜੈਚ, ਭੁਪਿੰਦਰ ਸਿੰਘ ਬੜੈਚ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *