ਸੀ-ਪਾਈਟ ਕੈਂਪ ਲੁਧਿਆਣਾ ਵਿਖੇ ਫੌਜ ਦੀ ਭਰਤੀ ਵਾਸਤੇ ਮੁਫ਼ਤ ਪ੍ਰੀ-ਟ੍ਰੇਨਿੰਗ ਕੈਂਪ 15 ਜੂਨ ਤੋਂ ਸ਼ੁਰੂ-ਐਨ.ਡੀ.ਐਸ. ਬੈਂਸ

ss1

ਸੀ-ਪਾਈਟ ਕੈਂਪ ਲੁਧਿਆਣਾ ਵਿਖੇ ਫੌਜ ਦੀ ਭਰਤੀ ਵਾਸਤੇ ਮੁਫ਼ਤ ਪ੍ਰੀ-ਟ੍ਰੇਨਿੰਗ ਕੈਂਪ 15 ਜੂਨ ਤੋਂ ਸ਼ੁਰੂ-ਐਨ.ਡੀ.ਐਸ. ਬੈਂਸ

ਬਰਨਾਲਾ, 14 ਜੂਨ (ਨਰੇਸ਼ ਗਰਗ ਤਪਾ )ਡਿਪਟੀ ਡਾਇਰੈਕਟਰ ਟ੍ਰੇਨਿੰਗ ਸੀ-ਪਾਈਟ ਸ੍ਰੀ ਐਨ.ਡੀ.ਐਸ. ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਬਰਨਾਲਾ ਦੇ ਨੌਜਵਾਨਾਂ ਲਈ ਫੌਜ ਵਿਚ ਭਰਤੀ ਹੋਣ ਵਾਸਤੇ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਸੀ-ਪਾਈਟ ਕੈਂਪ, ਆਈ.ਟੀ.ਆਈ. ਗਿੱਲ ਰੋਡ ਲੁਧਿਆਣਾ ਵਿਖੇ ਫੌਜ ਦੀ ਭਰਤੀ ਵਾਸਤੇ ਮੁਫ਼ਤ ਪ੍ਰੀ-ਟ੍ਰੇਨਿੰਗ ਕੈਂਪ 15 ਜੂਨ 2016 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਚਾਹਵਾਨ ਨੌਜਵਾਨ ਆਪਣੇ ਅਸਲ ਦਸਤਾਵੇਜ ਅਤੇ ਪਾਸਪੋਰਟ ਸਾਈਜ ਫੋਟੋਵਾਂ ਨਾਲ ਲੈ ਕੇ ਮਿਤੀ 15 ਅਤੇ 16 ਜੂਨ 2016 ਨੂੰ ਸਵੇਰੇ 9 ਵਜੇ ਟ੍ਰਾਇਲ ਦੇਣ ਲਈ ਕੈਂਪ ਵਿਚ ਆ ਸਕਦੇ ਹਨ। ਨੌਜਵਾਨ 10ਵੀਂ ਪਾਸ (ਘੱਟੋ ਘੱਟ 45 ਫ਼ੀਸਦੀ) ਕੱਦ 5 ਫੁੱਟ 7 ਇੰਚ (170 ਸੈਂਟੀਮੀਟਰ) ਅਤੇ ਛਾਤੀ 77-82 ਸੈਂਟੀਮੀਟਰ ਹੋਣੀ ਚਾਹੀਦੀ ਹੈ। ਇਸ ਪ੍ਰੀ-ਟ੍ਰੇਨਿੰਗ ਕੈਂਪ ਦੌਰਾਨ ਨੌਜਵਾਨਾਂ ਨੂੰ ਮੁਫ਼ਤ ਖਾਣਾ ਅਤੇ ਰਿਹਾਇਸ਼ ਦਿੱਤੀ ਜਾਵੇਗੀ। ਨੌਜਵਾਨ ਵਧੇਰੇ ਜਾਣਕਾਰੀ ਲਈ 0161-2491883 ਤੇ ਸੰਪਰਕ ਕਰ ਸਕਦੇ ਹਨ।

Share Button

Leave a Reply

Your email address will not be published. Required fields are marked *