ਸੀ.ਟੈਟ ਤੇ ਪੀ.ਟੈਟ ਦੀ ਸ਼ਰਤ ਖਤਮ ਕਰੇ ਕੇਂਦਰ ਤੇ ਪੰਜਾਬ ਸਰਕਾਰ – ਮਾੜੀਮੇਘਾ, ਮੁਗਲਚੱਕ

ss1

ਸੀ.ਟੈਟ ਤੇ ਪੀ.ਟੈਟ ਦੀ ਸ਼ਰਤ ਖਤਮ ਕਰੇ ਕੇਂਦਰ ਤੇ ਪੰਜਾਬ ਸਰਕਾਰ – ਮਾੜੀਮੇਘਾ, ਮੁਗਲਚੱਕ

ਪੰਜਾਬ ਦੀਆਂ ਯੂਨੀਵਰਸਿਟੀਆਂ ਤੋਂ ਵਿਦਿਆ ਹਾਸਲ ਕਰ ਚੁੱਕੇ ਨੌਜਵਾਨਾਂ ਨੂੰ ਸਰਕਾਰ ਦੇਵੇ ਰੋਜਗਾਰ

2ਭਿੱਖੀਵਿੰਡ 4 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਜਿਹੜੇ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਦੀ ਨੇਕ ਕਮਾਈ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਚੰਗੇ ਨੰਬਰ ਲੈ ਕੇ ਐਮ.ਏ, ਬੀ.ਐਡ ਦੀ ਵਿਦਿਆ ਪਾਸ ਕਰ ਚੁੱਕੇ ਹਨ, ਉਹਨਾਂ ਬੇਰੋਜਗਾਰਾਂ ਉਤੇ ਪੀ.ਟੈਟ ਦੀ ਸ਼ਰਤ ਖਤਮ ਕਰਕੇ ਪੰਜਾਬ ਸਰਕਾਰ ਪਹਿਲ ਦੇ ਆਧਾਰ ‘ਤੇ ਸਰਕਾਰੀ ਸਕੂਲਾਂ ਵਿਚ ਟੀਚਰ ਭਰਤੀ ਕਰਕੇ ਬੇਰੋਜਗਾਰੀ ਨੂੰ ਖਤਮ ਕਰੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵਕ ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ ਤੇ ਸਾਬਕਾ ਐਸ.ਪੀ ਕੇਹਰ ਸਿੰਘ ਮੁਗਲਚੱਕ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਇਕ ਪਾਸੇ ਤਾਂ ਬੇਰੋਜਗਾਰੀ ਦਾ ਹੜ੍ਹ ਆਇਆ ਪਿਆ ਹੈ, ਉਥੇ ਦੂਜੇ ਪਾਸੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਐਮ.ਏ, ਬੀ.ਅੇਡ ਪਾਸ ਕਰ ਚੁੱਕੇ ਬੇਰੋਜਗਾਰਾਂ ਨੂੰ ਨੌਕਰੀ ਦੇਣ ਦੀ ਬਜਾਏ ਸੀ.ਟੈਟ ਤੇ ਪੀ.ਟੈਟ ਦੇ ਟੈਸਟਾਂ ਦੀ ਸ਼ਰਤ ਲਾਗੂ ਕਰਕੇ ਨੌਜਵਾਨਾਂ ਧੀਆਂ ਤੇ ਪੁੱਤਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ, ਜੋ ਬੇਰੋਜਗਾਰੀ ਨੂੰ ਬੜ੍ਹਾਵਾ ਦੇਣ ਦੇ ਤੁਲ ਹੈ। ਉਹਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਵਿਦਿਆ ਹਾਸਲ ਕਰਕੇ ਚੁੱਕੇ ਵਿਦਿਆਰਥੀਆਂ ‘ਤੇ ਸੀ.ਟੈਟ ਤੇ ਪੀ.ਟੈਟ ਦੀ ਸ਼ਰਤ ਖਤਮ ਕੀਤੀ ਜਾਵੇ ਤਾਂ ਜੋ ਬੇਰੋਜਗਾਰੀ ਨੂੰ ਨੱਥ ਪਾਈ ਜਾ ਸਕੇ।

Share Button

Leave a Reply

Your email address will not be published. Required fields are marked *