ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਸੀ. ਐਮ. ਐਸ.ਗੁਰੂ ਕਾਂਸੀ ਪਬਲਿਕ ਸਕੂਲ ਦੇ ਵਿੱਦਿਆਰਥੀਆਂ ਲਾਇਆ ਵਿੱਦਿਅਕ ਟੂਰ

ਸੀ. ਐਮ. ਐਸ.ਗੁਰੂ ਕਾਂਸੀ ਪਬਲਿਕ ਸਕੂਲ ਦੇ ਵਿੱਦਿਆਰਥੀਆਂ ਲਾਇਆ ਵਿੱਦਿਅਕ ਟੂਰ

4-21ਭਗਤਾ ਭਾਈਕਾ 3 ਜੂਨ (ਸਵਰਨ ਸਿੰਘ ਭਗਤਾ) ਵਿੱਦਿਅਕ ਖੇਤਰ ਵਿੱਚ ਹਮੇਸ਼ਾ ਹੀ ਅੱਗੇ ਰਹਿਣ ਵਾਲੀ ਨਾਮਵਾਰ ਸੰਸਥਾ ਸੀ. ਐਮ. ਐਸ. ਗੁਰੂ ਕਾਂਸੀ ਪਬਲਿਕ ਸਕੂਲ ਵੱਲੋਂ ਬੱਚਿਆਂ ਦੀਆਂ ਗਰਮੀ ਦੀਆਂ ਛੁੱਟੀਆਂ ਨੂੰ ਯਾਦਗਾਰ ਬਣਾਉਂਦੇ ਹੋਏ ਬੱਚਿਆਂ ਦੇ ਮਨੋਰੰਜਨ ਲਈ ਇੱਕ ਰੋਜ਼ਾ ਟੂਰ ਦਾ ਪ੍ਰਬੰਧ ਕੀਤਾ ਗਿਆ । ਤਲਵੰਡੀ ਭਾਈ ਵਿਖੇ ਇੱਕ ਬਹੁਤ ਹੀ ਮਸ਼ਹੂਰ ਅਤੇ ਪ੍ਰਸਿੱਧ ਵਾਟਰ ਪਾਰਕ ਅਤੇ ਝੂਲਿਆਂ ਨਾਲ ਲੈਸ “ਫਨ ਆਈਲੈਂਡ” ਵਿੱਚ ਬੱਚਿਆਂ ਨੇ ਬਹੁਤ ਹੀ ਆਨੰਦ ਮਾਣਿਆ ।ਸਕੂਲ ਦੇ ਨੰਨ੍ਹੇ ਮੁੰਨ੍ਹੇ ਬੱਚਿਆਂ ਲਈ ਇਹ ਬਹੁਤ ਹੀ ਰੋਮਾਂਚਕ ਭਰਿਆ ਦਿਨ ਸੀ ਜਿਸ ਵਿੱਚ ਬੱਚਿਆਂ ਨੇ ਫਨ ਆਈਲੈਂਡ ਵਿੱਚ ਕਈ ਤਰ੍ਹਾਂ ਦੇ ਝੁਲੇ ,ਗੇਮਜ਼ ਅਤੇ ਸਵੀਮਿੰਗ ਪੂਲ ਦੇ ਵਿੱਚ ਅੱਤ ਦੀ ਗਰਮੀ ਨੂੰ ਭੁੱਲ ਗਏ ਅਤੇ ਖੂਬ ਆਨੰਦ ਮਾਣਿਆ। ਫਨ ਆਈਲੈਂਡ ਵਿੱਚ ਬੱਚਿਆਂ ਨੂੰ ਭੂਤ ਬੰਗਲਾ ,ਥ੍ਰੀ ਡੀ ਸ਼ੋਅ ,ਵੱਖ ਵੱਖ ਤਰ੍ਹਾਂ ਦੇ ਝੂਲੇ ਅਤੇ ਵਾਟਰ ਪਾਰਕ ਵਿੱਚ ਬਣੀਆਂ ਸਲਾਈਡਸ ਨੂੰ ਵੇਖਣ ਅਤੇ ਖੇਡਣ ਦਾ ਮੌਕਾ ਮਿਲਿਆ । ਇਸ ਤੋਂ ਇਲਾਵਾ ਬੱਚਿਆਂ ਨੇ ਵਾਟਰ ਡਾਂਸ ਦਾ ਵੀ ਆਨੰਦ ਮਾਣਿਆ ।ਸਕੂਲ ਵੱਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਅਤੇ ਲੰਚ ਵੀ ਦਿੱਤਾ ਗਿਆ ।

ਸਕੂਲ ਦੇ ਐਮ.ਡੀ. ਸ: ਜੈ ਸਿੰਘ ਜੀ ਅਤੇ ਪ੍ਰਿਸੀਪਲ ਸ਼੍ਰੀ ਰਮਨ ਕੁਮਾਰ ਜੀ ਨੇ ਦੱਸਿਆ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ ਨਾਲ ਇਸ ਤਰ੍ਹਾਂ ਦੀਆਂ ਗਤੀਵਿਧਿਆਂ ਵੀ ਆਪਣਾ ਰੋਲ ਨਿਭਾਉਂਦੀਆਂ ਹਨ । ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਪ੍ਰਬੰਧ ਕਰਨ ਦਾ ਮੰਤਵ ਬੱਚਿਆਂ ਨੂੰ ਇੱਕ ਦੂਜੇ ਨਾਲ ਅਤੇ ਸਕੂਲ ਤੋਂ ਬਾਹਰ ਆਪਣੀ ਦੇਖ-ਰੇਖ ਖੁਦ ਕਰਨਾ ਅਤੇ ਆਪਣੀਆਂ ਜਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨਾ ਹੈ ।ਸਕੂਲ ਦੇ ਐਮ.ਡੀ.ਜੈ ਸਿੰਘ ਅਤੇ ਪ੍ਰਿਸੀਪਲ ਰਮਨ ਕੁਮਾਰ ਨੇ ਬੱਚਿਆਂ ਦੇ ਟੂਰ ਦੇ ਪ੍ਰਬੰਧਕਾਂ ਗੁਰਮੇਲ ਸਿੰਘ , ਸੁਰਜੀਤ ਸਿੰਘ , ਰਾਹੁਲ ਸ਼ਰਮਾ , ਪ੍ਰੀਆ ਗੋਇਲ , ਕਮਲਜੀਤ ਕੌਰ , ਗੁਰਜੀਤ ਕੌਰ , ਜਸਵਿੰਦਰ ਕੌਰ , ਜੋਤੀ ਬਾਲਾ , ਕੁਲਜਿੰਦਰ ਕੌਰ ਅਤੇ ਅਨੁ ਗੁਪਤਾ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਕਿਉਂਕਿ ਇਸ ਤਰ੍ਹਾਂ ਦੀ ਜਿੰਮੇਵਾਰੀ ਨਿਭਾਉਣੀ ਅਤੇ ਸਕੂਲ ਪ੍ਰਤੀ ਤਨਦੇਹੀ ਨਾਲ ਕੰਮ ਕਰਨ ਵਾਲੇ ਸਟਾਫ ਕਰਕੇ ਹੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾ ਸਕਦੀਆਂ ਹਨ।

Leave a Reply

Your email address will not be published. Required fields are marked *

%d bloggers like this: