ਸੀ.ਐਚ.ਸੀ ਭਗਤਾ ਵਿਖੇ ਦੰਦਾਂ ਦਾ ਪੰਦਰਵਾੜਾ ਮਨਾਇਆ

ss1

ਸੀ.ਐਚ.ਸੀ ਭਗਤਾ ਵਿਖੇ ਦੰਦਾਂ ਦਾ ਪੰਦਰਵਾੜਾ ਮਨਾਇਆ

img-20161118-wa0001ਭਗਤਾ ਭਾਈ ਕਾ 18 ਨਵੰਬਰ (ਸਵਰਨ ਸਿੰਘ ਭਗਤਾ)ਸਿਵਲ ਸਰਜਨ ਬਠਿੰਡਾ ਡਾ. ਆਰ .ਐਸ ਰੰਧਾਵਾ ਦੀ ਯੋਗ ਅਗਵਾਈ ਹੇਠ ਐਸ.ਐਮ.ਓ ਭਗਤਾ ਦੇ ਦਿਸਾ ਨਿਰਦੇਸ਼ਾ ਅਨੁਸਾਰ ਸੀ.ਐਚ.ਸੀ ਭਗਤਾ ਵਿਖੇ ਦੰਦਾਂ ਦਾ ਪੰਦਰਵਾੜਾ ਮਨਾਇਆ ਗਿਆ ਇਸ ਪੰਦਰਵਾੜੇ ਦੌਰਾਨ ਓ.ਪੀ.ਡੀ ਵਿੱਚ ਆਏ ਮਰੀਜਾਂ ਦਾ ਡਾ. ਪ੍ਰਦੀਪ ਸਿੰਘ ਡੈਂਟਲ ਸਰਜਨ ਭਗਤਾ ਵਲੋਂ ਚੈਕਅੱਪ ਕੀਤਾ ਗਿਆ ਅਤੇ ਲੋੜਵੰਦ ਮਰੀਜਾਂ ਨੂੰ ਵੱਖ- ਵੱਖ ਦਿਨਾਂ ਵਿੱਚ ਬੁਲਾ ਕੇ ਦੰਦਾ ਦਾ ਨਾਪ ਲਿਆ ਗਿਆ ਅਤੇ ਇਹਨਾਂ ਦਿਨਾਂ ਵਿੱਚ ਸਾਰੇ ਮਰੀਜਾਂ ਦਾ ਦੰਦਾਂ ਦਾ ਫਰੀ ਚੈਕਅੱਪ ਅਤੇ ਇਲਾਜ ਵੀ ਕੀਤਾ ਗਿਆ। ਅੱਜ ਇਹਨਾਂ ਮਰੀਜਾਂ ਨੂੰ ਐਸ.ਐਮ.ਓ ਦੀ ਰਹਿਨਮਾਈ ਹੇਠ ਡਾ. ਪ੍ਰਦੀਪ ਸਿੰਘ ਵਲੋਂ ਨਵੇਂ ਦੰਦਾ ਦੇ ਸੈਟ ਲਗਾਏ ਗਏ।ਇਸ ਮੌਕੇ ਡਾ. ਮਮਤਾ ਸਮਿਆਲ ,ਸੁਰਿੰਦਰ ਕੌਰ ਨਰਸਿੰਗ ਸਿਸਟਰ,ਕਰਮਜੀਤ ਕੌਰ ਸਟਾਫ ਨਰਸ ਅਤੇ ਸਤਨਾਮ ਕੌਰ ਕੌਸਲਰ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *