ਸੀ ਆਈ ਏ ਸਟਾਫ ਨੇ ਆਈ ਪੀ ਐਲ ਮੈਚਾ ਤੇ ਸੱਟਾ ਲਗਾਉਣ ਵਾਲੇ 3 ਦੋਸ਼ੀਆਂ ਨੂੰ ਕੀਤਾ ਕਾਬੂ

ਸੀ ਆਈ ਏ ਸਟਾਫ ਨੇ ਆਈ ਪੀ ਐਲ ਮੈਚਾ ਤੇ ਸੱਟਾ ਲਗਾਉਣ ਵਾਲੇ 3 ਦੋਸ਼ੀਆਂ ਨੂੰ ਕੀਤਾ ਕਾਬੂ

ਐਸ.ਏ.ਐਸ.ਨਗਰ: (ਧਰਮਵੀਰ ਨਾਗਪਾਲ) ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ., ਜਿਲਾ ਪੁਲਿਸ ਮੁੱਖੀ ਐਸ.ਏ.ਐਸ.ਨਗਰ ਨੇ ਦੱਸਿਆ ਹੈ ਕਿ ਜਿਲਾ ਵਿੱਚ ਭੈੜੇ ਅਨਸਰਾ ਵਿਰੁੱਧ ਆਰੰਭੀ ਗਈ ਮੁਹਿੰਮ ਤਹਿਤ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਨੇ ਆਈ.ਪੀ.ਐਲ. ਮੈਚਾਂ ਤੇ ਸੱਟਾ ਲਗਾਉਣ ਵਾਲੇ 3 ਦੋਸ਼ੀਆਂ ਨੂੰ ਸਮੇਤ 2 ਲੈਪਟਾਪ, 4 ਮੋਬਾਇਲ ਫੋਨ ਅਤੇ 1 ਲੱਖ 50 ਹਜਾਰ ਰੁਪਏ ਕੈਸ਼ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਸ:ਥ: ਗੁਰਪ੍ਰਤਾਪ ਸਿੰਘ ਸਮੇਤ ਪੁਲਿਸ ਪਾਰਟੀ ਦੇ ਜੀਰਕਪੁਰ ਵਿਖੇ ਮੌਜੂਦ ਸੀ ਤਾਂ ਉਸ ਨੂੰ ਮੁਖਬਰੀ ਹੋਈ ਕਿ ਸੁਖਵਿੰਦਰ ਸਿੰਘ ਉਰਫ ਸੁੱਖੀ ਪੁੱਤਰ ਪ੍ਰਸ਼ੋਤਮ ਸਿੰਘ ਵਾਸੀ ਮਕਾਨ ਨੰਬਰ 4ਬੀ-ਪਾਈਨ ਹੋਮਜ ਢਕੌਲੀ, ਬਾਸੂ ਰਜੌਰੀਆ ਪੁੱਤਰ ਵਿਜੇ ਪਾਲ ਵਾਸੀ ਰਾਮ ਨਗਰ, ਥਾਣਾ ਮਹੇਸ਼ ਨਗਰ ਅੰਬਾਲਾ ਕੈਂਟ (ਹਰਿਆਣਾ), ਅਮਿਤ ਬਜਾਜ ਉਰਫ ਅੰਮੂ ਪੁੱਤਰ ਰਾਜ ਕੁਮਾਰ ਵਾਸੀ ਕੀਰਤੀ ਨਗਰ ਡੱਬਵਾਲੀ ਜਿਲਾ ਸਰਸਾ (ਹਰਿਆਣਾ) ਅਤੇ ਇਹਨਾਂ ਦੇ ਹੋਰ ਸਾਥੀ ਕਾਲਾ ਵਾਸੀ ਸ੍ਰੀ ਮੁਕਤਸਰਸਾਹਿਬ, ਖਿਨੂੰ, ਪ੍ਰੇਮੀ, ਰਮੇਸ਼ ਉਰਫ ਕਾਲਾ ਵਾਸੀਆਨ ਪੰਚਕੁਲਾ, ਨਾਨਕ ਵਾਸੀ ਜੀਰਕਪੁਰ, ਕੁਝੂ, ਗਾਂਧੀ ਅਤੇ ਰੌਕੀ ਵਾਸੀ ਚੰਡੀਗੜ ਜੋ ਕਿ ਜੀਰਕਪੁਰ ਵਿਖੇ ਕਿਰਾਏ ਪਰ ਫਲੈਟ ਲੈ ਕੇ ਕ੍ਰਿਕਟ ਮੈਚਾਂ ਪਰ ਆਮ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਮੈਚ ਜਿੱਤਣ ਤੇ ਲੱਖਾ ਰੁਪਏ ਦਾ ਸਾਜਬਾਜ ਦਿਖਾ ਕੇ ਧੋਖੇਬਾਜੀ ਕਰਕੇ ਅਤੇ ਠੱਗੀ ਮਾਰ ਕੇ ਅਤੇ ਗੈਰ ਕਾਨੂੰਨੀ ਕੰਮ ਕਰਕੇ ਮੋਟੀ ਰਕਮ ਕਮਾ ਰਹੇ ਹਨ।
ਇਤਲਾਹ ਦੇ ਆਧਾਰ ਤੇ ਉਕੱਤ ਦੋਸ਼ੀਆਂ ਵਿਰੁੱਧ ਮੁਕੱਦਮਾ 143 ਮਿਤੀ 16.5.16 ਅ/ਧ 420,120ਬੀ ਹਿੰ:ਦੰ:, 13ਏ,3,67 ਜੁਆ ਐਕਟ ਥਾਣਾ ਜੀਰਕਪੁਰ ਵਿਖੇ ਦਰਜ ਰਜਿਸਟਰ ਕਰਕੇ ਮੌਕਾ ਪਰ ਫਲੈਟ ਨੰਬਰ 326 ਸਵਿਤਰੀ ਇਨਕਲੇਵ ਵੀ.ਆਈ.ਪੀ. ਰੋਡ ਜੀਰਕਪੁਰ ਵਿਖੇ ਰੇਡ ਕੀਤਾ ਅਤੇ ਦੋਸ਼ੀ ਸੁਖਵਿੰਦਰ ਸਿੰਘ ਉਰਫ ਸੁੱਖੀ ਪੁੱਤਰ ਪ੍ਰਸ਼ੋਤਮ ਸਿੰਘ ਵਾਸੀ ਮਕਾਨ ਨੰਬਰ 4ਬੀ-ਪਾਈਨ ਹੋਮਜ ਢਕੌਲੀ ਉਮਰ ਕਰੀਬ 40 ਸਾਲ ਜੋ ਕਿ 10ਵੀਂ ਤੱਕ ਪੜਿਆ ਹੈ, (2) ਦੋਸ਼ੀ ਬਾਸੂ ਰਜੌਰੀਆ ਪੁੱਤਰ ਵਿਜੇ ਪਾਲ ਵਾਸੀ ਰਾਮ ਨਗਰ, ਥਾਣਾ ਮਹੇਸ਼ ਨਗਰ ਅੰਬਾਲਾ ਕੈਂਟ (ਹਰਿਆਣਾ) ਉਮਰ ਕਰੀਬ 23 ਸਾਲ ਜੋ ਕਿ +2 ਤੱਕ ਪੜਿਆ ਹੈ ਅਤੇ (3) ਦੋਸ਼ੀ ਅਮਿਤ ਬਜਾਜ ਉਰਫ ਅੰਮੂ ਪੁੱਤਰ ਰਾਜ ਕੁਮਾਰ ਵਾਸੀ ਕੀਰਤੀ ਨਗਰ ਡੱਬਵਾਲੀ ਜਿਲਾ ਸਰਸਾ (ਹਰਿਆਣਾ) ਉਮਰ ਕਰੀਬ 26 ਸਾਲ ਜੋ ਕਿ +2 ਤੱਕ ਪੜਿਆ ਹੈ, ਨੂੰ ਆਈ.ਪੀ.ਐਲ.ਮੈੱਚ ਦਿੱਲੀ ਅਤੇ ਮੁਬੰਈ ਦੀਆਂ ਟੀਮਾਂ ਪਰ ਸੱਟੇ ਲਗਾਉਂਦਿਆਂ ਨੂੰ ਕਾਬੂ ਕਰਕੇ ਦੋਸ਼ੀਆਂ ਪਾਸੋਂ ਸੱਟਾ ਲਗਾਉਣ ਲਈ ਵਰਤੇ ਜਾ ਰਹੇ 2 ਲੈਪਟਾਪ ਮਾਰਕਾ ਡੈੱਲ, 4 ਮੋਬਾਇਲ ਫੋਨ ਅਤੇ ਸੱਟੇ ਬਾਜੀ ਦੇ ਡੇਢ ਲੱਖ ਰੁਪਏ ਕੈਸ਼ ਬਾ੍ਰਮਦ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਏ ਕਿ ਇਹ ਦੋਸ਼ੀ ਸੱਟੇ ਬਾਜੀ ਦੇ ਧੰਦੇ ਤੋਂ ਬਿਨਾਂ ਹੋਰ ਕੋਈ ਕੰਮ-ਕਾਰ ਨਹੀਂ ਕਰਦੇ, ਇਹਨਾਂ ਦੋਸ਼ੀਆਂ ਨੇ ਮਹਿੰਗੀਆਂ ਲਗਜਰੀ ਗੱਡੀਆਂ ਰੱਖੀਆਂ ਹੋਈਆਂ ਹਨ, ਜਿਸ ਸਬੰਧੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸੀਆਂ ਦੀ ਪੁੱਛਗਿੱਛ ਤੋਂ ਇਹ ਵੀ ਪਾਇਆ ਗਿਆ ਹੈ ਕਿ ਇਸ ਮੈਚ ਸੱਟੇ ਦਾ ਨੈਟਵਰਕ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਖ-ਵੱਖ ਰਾਜਾਂ ਨਾਲ ਵੀ ਸਬੰਧਤ ਹੈ, ਜੋ ਨੈਟਵਰਕ ਕਾਲਿੰਗ ਨਾਲ ਚਲਦਾ ਹੈ। ਗ੍ਰਿਫਤਾਰ ਕੀਤੇ ਗਏ ਉਕੱਤ ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਇਹਨਾਂ ਦੇ ਸਾਥੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਉਹਨਾਂ ਭਾਲ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਇਸ ਤੋਂ ਇਲਾਵਾ ਉਕੱਤ ਜਿਲਾ ਪੁਲਿਸ ਮੁੱਖੀ ਨੇ ਦੱਸਿਆ ਹੈ ਕਿ ਇਸ ਮੁਹਿੰਮ ਤਹਿਤ ਇੰਸਪੈਕਟਰ ਤਰਲੋਚਨ ਸਿੰਘ ਮੁੱਖ ਅਫਸਰ ਥਾਣਾ ਜੀਰਕਪੁਰ ਵੱਲੋਂ ਆਈ.ਪੀ.ਐਲ. ਮੈਚਾਂ ਤੇ ਭੋਲੇ ਭਾਲੇ ਲੋਕਾਂ ਨਾਲ ਧੋਖਾਦੇਹੀ ਕਰਕੇ ਅਤੇ ਮੈਚ ਜਿੱਤਣ ਤੇ ਲੱਖਾਂ ਦਾ ਸਾਜਬਾਜ ਦਿਖਾ ਕੇ ਸੱਟਾ ਲਗਾਉਣ ਵਾਲੇ 3 ਦੋਸ਼ੀਆਂ ਨੂੰ ਸਮੇਤ 4 ਲੈਪਟਾਪ, 28 ਮੋਬਾਇਲ ਫੋਨ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸ੍ਰੀ ਅਰਸ਼ਦੀਪ ਸਿੰਘ ਗਿੱਲ, ਐਸ.ਪੀ. ਸਰਕਲ ਡੇਰਾਬਸੀ ਦੀ ਨਿਗਰਾਨੀ ਹੇਠ ਇੰਸਪੈਕਟਰ ਤਰਲੋਚਨ ਸਿੰਘ ਮੁੱਖ ਅਫਸਰ ਥਾਣਾ ਜੀਰਕਪੁਰ ਨੇ ਮੁਖਬਰੀ ਦੇ ਆਧਾਰ ਪਰ ਮੁਕੱਦਮਾ ਨੰਬਰ 142 ਮਿਤੀ 15.5.16 ਅ/ਧ 420,120ਬੀ ਹਿੰ:ਦੰ:, 13ਏ,3,67 ਜੁੂਆ ਐਕਟ ਥਾਣਾ ਜੀਰਕਪੁਰ ਦਰਜ ਰਜਿਸਟਰ ਕਰਕੇ ਦੋਸ਼ੀ (1) ਰਵੀ ਕੁਮਾਰ ਪੁੱਤਰ ਦਵਾਰਕਾ ਦਾਸ ਉਮਰ 48 ਸਾਲ ਜੋ ਕਿ 7ਵੀ ਤੱਕ ਪੜਿਆ, (2) ਧਰਮਵੀਰ ਪੁੱਤਰ ਰਵੀ ਕੁਮਾਰ ਉਮਰ 27 ਸਾਲ ਜੋ ਕਿ 10 ਵੀ ਪਾਸ ਹੈ ਵਾਸੀਆਨ ਵਿਸ਼ਕਰਮਾ ਭਵਨ ਵਾਲੀ ਗਲੀ ਮਾਨਸਾ, (3) ਸੰਜੀਵ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਉਮਰ 35 ਸਾਲ ਜੋ ਕਿ +2 ਤੱਕ ਪੜਿਆ ਹੈ, ਵਾਸੀ ਲਾਡੀ ਵਾਲੀ ਗਲੀ ਮਾਨਸਾ ਹਾਲ ਫਲੈਟ ਨੰਬਰ 702 ਜੈਪੂਰੀਆ ਸਨਰਾਈਜ ਜੀਰਕਪੁਰ ਨੂੰ ਗ੍ਰਿਫਤਾਰ ਕਰਕੇ ਮੌਕਾ ਪਰ ਦੋਸ਼ੀਆਂ ਪਾਸੋ 4 ਲੈਪਟਾਪ, 28 ਮੋਬਾਇਲ ਫੋਨ ਬਾ੍ਰਮਦ ਕੀਤੇ ਗਏ। ਗ੍ਰਿਫਤਾਰ ਕੀਤੇ ਗਏ ਇਹਨਾਂ ਦੋਸ਼ੀਆਂ ਦੇ ਸਾਥੀ ਦੋਸ਼ੀ ਰਿੰਕੂ ਪੁੱਤਰ ਸੁਰਿੰਦਰ ਕੁਮਾਰ ਅਤੇ ਗੋਲਡੀ ਕੁਮਾਰ ਪੁੱਤਰਾਨ ਰਾਜੂ ਕੁਮਾਰ ਵਾਸੀਆਨ ਲਾਲੂਆਣਾ ਰੋਡ ਨਾਈਆ ਦੇ ਮੰਦਿਰ ਵਾਲੀ ਗਲੀ ਮਾਨਸਾ, ਅਨੀਸ਼ ਕਮੁਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਵਿਸਕਰਮਾ ਭਵਨ ਗਲੀ ਲਿੰਕ ਰੋਡ ਮਾਨਸਾ ਅਜੇ ਫਰਾਰ ਹਨ,ਜਿਨਾਂ ਦੀ ਗ੍ਰਿਫਤਾਰੀ ਲਈ ਕੋਸਿਸ ਜਾਰੀ ਹੈ।
ਦੋਸ਼ੀ ਰਵੀ ਕੁਮਾਰ ਦੀ ਪੁੱਛਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਵਿਰੁੱਧ ਜਿਲਾ ਮਾਨਸਾ ਵਿਖੇ ਪਹਿਲਾਂ ਵੀ ਅਜਿਹੇ ਹੀ ਜੁਰਮਾਂ ਤਹਿਤ 35 ਦੇ ਕਰੀਬ ਮੁਕੱਦਮੇ ਦਰਜ ਹੋਏ ਹਨ। ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

Share Button

Leave a Reply

Your email address will not be published. Required fields are marked *

%d bloggers like this: