ਸੀ੍ ਗੁਰੂ ਨਾਨਕ ਦੇਵ ਜੀ

ਸੀ੍ ਗੁਰੂ ਨਾਨਕ ਦੇਵ ਜੀ

ਜਨਮ ਹੋਈਆ ਰੱਬ ਦੇ ਅੰਸ਼ ਦਾ
ਫੈਲੀਆ ਚੌ-ਪਾਸੀ ਪਰਕਾਸ਼
ਭੇਦ-ਭਾਵ ਸਾਰੇ ਮਿਟ ਗਏ
ਪਾਪੀ ਮੱਤ ਦਾ ਹੋਈਆ ਵਿਨਾਸ਼
ਭਟਕਿਆ ਨੂੰ ਰਾਹ ਦਿਖਾ
ਬੇ-ਸਹਾਰਿਆ ਨੂੰ ਦਿੱਤਾ ਸਾਥ
“ਨਾਨਕ ਦੇਵ” ਨਾਮ ਰੱਖ
ਮਹਿਤਾ ਕਾਲੂ ਘਰ ਜਨਮੀ ਦਾਤ
ਹਰ ਕੋਈ ਮਾਲੋ-ਮਾਲ ਹੋ ਗਿਆ
ਸੁੱਖਾਂ ਦੀ ਹੋਈ ਬਰਸਾਤ
ਜਦ ਵੱਡੇ ਹੋਏ ਸੱਚਾ ਸੌਦਾ ਕੀਤਾ
ਸੱਚ ਨਾਲ ਭਰੀ ਦਵਾਤ
ਚਾਰ ਉਦਾਸੀਆ ਕਰ ਜੱਗ ਖੁਸ਼ਹਾਲ ਕੀਤਾ
ਇੱਕ ਜੀਵ ਨਾ ਛੱਡਿਆ ਉਦਾਸ
ਗੁਰਬਾਣੀਆਂ ਉਚਾਰੀਆ ਰੱਬੀ ਓਟ ਤੱਕ
ਅੰਮਿਤ ਵੰਡਿਆ ਕਰਕੇ ਜਾਪ
ਹਿੰਦੂ-ਮੁਸਲਿਮ ਦੇ ਗੁਰ ਪੀਰ ਅਖਵਾ
ਇਨਸਾਨੀਅਤ ਬਣਾਈ ਜਾਤ
ਸੰਗਤ ਤੇ ਪੰਗਤ ਦਾ ਨਾਰਾ ਲਾ
ਏਕਤਾ ਦੀ ਛੇੜੀ ਬਾਤ
ਹੋ ਗਏ ਹੈਰਾਨ ਤੈਨੂੰ ਦੇਖ “ਮੱਕੇ”
ਰੱਬ ਦਿਸੇ  ਸਭ ਪਾਸੇ ਮਾਰੀ ਝਾਤ
ਤੇਰਾ ਸਾਥ ਦੇਣ ਬਾਲਾ-ਮਰਦਾਨਾ ਆਏ
ਰੱਬੀ ਸੰਗੀਤ ਦੇ ਬਦਲੇ ਹਾਲਾਤ
ਹੰਕਾਰੀ ਬਲੀ ਨੇ ਤੇਰੇ  ਤੇ ਪਹਾੜ ਸੁੱਟਿਆ
ਪਰ ਲਾ ਕੇ ਸ਼ਰਨ ਕੀਤਾ ਮਾਫ਼
ਅਮੀਰ-ਗਰੀਬ ਦੀ ਰੋਟੀ ਚੋਂ ਫ਼ਰਕ ਕਰਾ
ਅੰਧੇ ਭਾਗੋ ਨੂੰ ਵਿਖਾਇਆ ਰਾਹ ਸਾਫ
“”ਕਰਮਜੀਤ ਰਾਏਕੋਟੀ”” ਓ ਰੱਬ ਪਾਉਂਦਾ
ਜੋ ਸੱਚ ਦਾ ਦੇਵੇ ਸਦਾ ਸਾਥ
ਕਰਮ ਕਰੋ ਓ ਜੋ ਦੂਜਿਆ ਦੇ ਕੰਮ ਆਵੇ
ਕਿਉਕਿ ਹਰ ਅੰਸ਼ ਵਸੇ ਰੱਬ ਆਪ
ਧੰਨ ਧੰਨ ਬਾਬਾ ਤੁਹਾਡਾ ਅਵਤਾਰ
ਦਿੱਤਾ ਪਾਪੀ ਸੰਸਾਰ ਤਾਰ
ਸੁਣਾ ਸੱਚਾ ਦਾ ਸਾਰ ।।


 ਲੇਖਕ-   ਕਰਮਜੀਤ ਰਾਏਕੋਟੀ
ਪਤਾ-   ਨਜਦੀਕ ਦਸ਼ਮੇਸ ਗਰਾਉਡ
WORD NO.1 ਰਾਏਕੋਟ(ਲਾਧਿ)
ਵਸਟਐਪ-    8437669686


Share Button

Leave a Reply

Your email address will not be published. Required fields are marked *

%d bloggers like this: